ਮੋਹਾਲੀ (ਰਾਣਾ) : ਹੁਣ ਪੰਜਾਬ ਦੀਆਂ ਔਰਤਾਂ ਨੂੰ ਆਪਣੇ ਨਾਲ ਹੋ ਰਹੇ ਜ਼ੁਲਮ ਨੂੰ ਰੋਕਣ ਲਈ ਚੰਡੀਗੜ੍ਹ ਸਥਿਤ 'ਮਹਿਲਾ ਕਮਿਸ਼ਨ' ਦੇ ਚੱਕਰ ਨਹੀਂ ਲਾਉਣੇ ਪੈਣਗੇ ਕਿਉਂਕਿ ਸੋਮਵਾਰ ਨੂੰ ਚੰਡੀਗੜ੍ਹ ਤੋਂ ਇਹ ਦਫਤਰ ਮੋਹਾਲੀ ਫੇਜ਼-8 ਸਥਿਤ ਐਜੂਕੇਸ਼ਨ ਭਵਨ 'ਚ ਸ਼ਿਫਟ ਕਰ ਦਿੱਤਾ ਗਿਆ ਹੈ। ਕਈ ਪੀੜਤ ਔਰਤਾਂ ਚੰਡੀਗੜ੍ਹ ਦਫਤਰ 'ਚ ਜਾਣ ਤੋਂ ਕਤਰਾਉਂਦੀਆਂ ਸਨ, ਨਾਲ ਹੀ ਕਾਫੀ ਗਿਣਤੀ 'ਚ ਔਰਤਾਂ ਨੂੰ ਤਾਂ ਮਹਿਲਾ ਕਮਿਸ਼ਨ ਦਾ ਪਤਾ ਹੀ ਨਹੀਂ ਹੈ। ਹੁਣ ਔਰਤਾਂ ਨੂੰ ਇਨਸਾਫ ਲਈ ਦਰ-ਦਰ ਭਟਕਣਾ ਨਹੀਂ ਪਵੇਗਾ। ਦਫਤਰ ਸ਼ਿਫਟ ਹੁੰਦੇ ਹੀ ਮਹਿਲਾ ਕਮਿਸ਼ਨ ਵਲੋਂ ਮੰਗਲਵਾਰਨ ੂੰ ਪਹਿਲੀ ਲੋਕ ਅਦਾਲਤ ਵੀ ਲਾਈ ਜਾ ਰਹੀ ਹੈ, ਜਿਸ 'ਚ ਪੀੜਤ ਔਰਤਾਂ ਆਪਣੀਆਂ ਸ਼ਿਕਾਇਤਾਂ ਲੈ ਕੇ ਜਾ ਸਕਦੀਆਂ ਹਨ।
ਇਸ ਬਾਰੇ ਪੰਜਾਬ ਦੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਦਾ ਕਹਿਣਾ ਹੈ ਕਿ ਇੱਥੇ ਔਰਤਾਂ ਨੂੰ ਇਨਸਾਫ ਮਿਲੇਗਾ। ਇਸ ਤੋਂ ਇਲਾਵਾ 22 ਜ਼ਿਲਿਆਂ 'ਚ ਵੂਮੈਨ ਸੈੱਲ ਕਮੇਟੀਆਂ ਬਣਾਈਆਂ ਜਾਣਗੀਆਂ। ਇਸ ਦੇ ਨਾਲ ਹੀ ਔਰਤਾਂ 'ਤੇ ਹੋ ਰਹੇ ਜ਼ੁਲਮ ਤੇ ਸੈਕਸੂਅਲ ਹਰਾਸਮੈਂਟ ਨੂੰ ਰੋਕਣ ਲਈ ਔਰਤਾਂ ਨਾਲ ਸਬੰਧਿਤ ਕਾਨੂੰਨ ਤੇ ਸਰਕਾਰ ਵਲੋਂ ਉਨ੍ਹਾਂ 'ਚ ਕੀਤੀਆਂ ਜਾ ਰਹੀਆਂ ਸੋਧਾਂ ਦੇ ਬਾਰੇ ਜਾਗਰੂਕ ਕਰਾਉਣਾ ਜ਼ਰੂਰੀ ਹੈ ਤਾਂ ਜੋਔਰਤਾਂ ਆਪਣੇ ਹੱਕਾਂ ਬਾਰੇ ਜਾਗਰੂਕ ਹੋ ਕੇ ਅੱਤਿਆਚਾਰਾਂ ਦੇ ਖਿਲਾਫ ਆਵਾਜ਼ ਬੁਲੰਦ ਕਰ ਸਕਣ।
ਨੌਜਵਾਨ ਨਾਲ ਝਗੜਾ ਹੋਣ ਤੋਂ ਬਾਅਦ ਡਾਂਸਰ ਨੇ ਫਾਹਾ ਲਗਾ ਕੇ ਕੀਤੀ ਖੁਦਕੁਸ਼ੀ (ਵੀਡੀਓ)
NEXT STORY