ਲੁਧਿਆਣਾ (ਰਿਸ਼ੀ) : ਜਗਰਾਓਂ ਪੁਲ ਕੋਲ ਮਿਲਟਰੀ ਕੈਂਪ ’ਚ ਬਣੇ ਕੁਆਰਟਰ 'ਚ 3 ਬੱਚਿਆਂ ਦੀ ਮਾਂ ਨੇ ਸੋਮਵਾਰ ਨੂੰ ਸ਼ੱਕੀ ਹਾਲਾਤ 'ਚ ਫਾਹ ਲੈ ਕੇ ਖ਼ੁਦਕੁਸ਼ੀ ਕਰ ਲਈ। ਪਤਾ ਲੱਗਦੇ ਹੀ ਘਟਨਾ ਸਥਾਨ ’ਤੇ ਪੁੱਜੀ ਡਵੀਜ਼ਨ ਨੰਬਰ-5 ਦੀ ਪੁਲਸ ਨੇ ਲਾਸ਼ ਕਬਜ਼ੇ ’ਚ ਲੈ ਕੇ ਸਿਵਲ ਹਸਪਤਾਲ ਦੇ ਮੁਰਦਾ ਘਰ 'ਚ ਰਖਵਾ ਦਿੱਤੀ ਹੈ।
ਇਹ ਵੀ ਪੜ੍ਹੋ : 12ਵੀਂ ਜਮਾਤ ਦੇ ਨਤੀਜਾ ਸਰਟੀਫਿਕੇਟ ਨੈਸ਼ਨਲ ਡਿਜੀ-ਲਾਕਰ ’ਤੇ ਅਪਲੋਡ
ਮ੍ਰਿਤਕਾ ਦੀ ਪਛਾਣ ਮਧੂਬਾਲਾ(36) ਵੱਜੋਂ ਹੋਈ ਹੈ। ਮ੍ਰਿਤਕਾ ਦਾ ਪਤੀ ਮੁਨੀਸ਼ ਫ਼ੌਜੀ ਹੈ। ਪੁਲਸ ਮੁਤਾਬਕ ਹੁਣ ਤੱਕ ਦੀ ਜਾਂਚ 'ਚ ਸਾਹਮਣੇ ਆਇਆ ਹੈ ਕਿ ਮ੍ਰਿਤਕਾ ਦਾ ਸਭ ਤੋਂ ਵੱਡਾ ਬੇਟਾ ਮਾਨਸਿਕ ਤੌਰ ’ਤੇ ਠੀਕ ਨਹੀਂ ਹੈ ਅਤੇ 6 ਮਹੀਨੇ ਪਹਿਲਾਂ 11 ਮਹੀਨੇ ਦੇ ਬੱਚੇ ਦੀ ਮੌਤ ਹੋ ਗਈ ਸੀ।
ਇਹ ਵੀ ਪੜ੍ਹੋ : ਹੁਣ ਚੰਡੀਗੜ੍ਹ ਤੋਂ ਚੇਨੱਈ ਦਾ ਸਫ਼ਰ ਹੋਇਆ ਸੌਖਾ, 'ਸਿੱਧੀ ਉਡਾਣ' ਸ਼ੁਰੂ
ਇਸ ਪਰੇਸ਼ਾਨੀ ਦੇ ਚੱਲਦਿਆਂ ਹੀ ਉਸ ਨੇ ਸੋਮਵਾਰ ਦੁਪਹਿਰ ਨੂੰ ਕਮਰੇ 'ਚ ਪੱਖੇ ਨਾਲ ਫਾਹ ਲੈ ਕੇ ਖੁਦਕੁਸ਼ੀ ਕਰ ਲਈ। ਪੁਲਸ ਮੁਤਾਬਕ ਹਿਮਾਚਲ ਤੋਂ ਪੇਕਿਆਂ ਦੇ ਆਉਣ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਅੱਧੀ ਰਾਤੀਂ ਪਿੰਡ 'ਚ ਵੱਡੀ ਵਾਰਦਾਤ, ਮੰਜੇ ਤੇ ਸੁੱਤੇ ਬਜ਼ੁਰਗ ਨੂੰ ਹਥਿਆਰਾਂ ਨਾਲ ਵੱਢਿਆ
ਹਰੀਕੇ ਪੱਤਣ ਨੂੰ ਵਿਕਸਿਤ ਕਰਨ ਲਈ ਖਰਚ ਕੀਤੇ ਜਾਣਗੇ 15 ਕਰੋੜ ਰੁਪਏ : ਮਨਪ੍ਰੀਤ ਸਿੰਘ ਬਾਦਲ
NEXT STORY