ਅੰਮ੍ਰਿਤਸਰ (ਸੰਜੀਵ)-ਦੇਸ਼ ਦੀ ਸਰਵਉੱਚ ਅਦਾਲਤ ਸੁਪਰੀਮ ਕੋਰਟ ਨੇ ਸਪੱਸ਼ਟ ਤੌਰ ’ਤੇ ਨਿਰਦੇਸ਼ ਦਿੱਤੇ ਹਨ ਕਿ ਔਰਤਾਂ ਨਾਲ ਛੇੜਛਾੜ ਦੇ ਮਾਮਲਿਆਂ ਵਿਚ ਪੀੜਤਾਂ ਦੀ ਸੁਣਵਾਈ ਪਹਿਲ ਦੇ ਆਧਾਰ ’ਤੇ ਕੀਤੀ ਜਾਵੇ। ਇਸ ਦੇ ਬਾਵਜੂਦ ਥਾਣਾ ਸਦਰ ਵਿਚ ਇਨਸਾਫ਼ ਨਹੀਂ ਮਿਲ ਰਿਹਾ। ਪਿਛਲੇ 50 ਦਿਨਾਂ ਤੋਂ ਥਾਣੇ ਦੇ ਚੱਕਰ ਕੱਟ ਰਹੇ ਪਤੀ-ਪਤਨੀ ਨੂੰ ਸ਼ਿਕਾਇਤ ਕਰਨ ਲਈ ਮਜ਼ਬੂਰ ਹੋਣਾ ਪਿਆ ਕਿ ਪੰਜਾਬ ਪੁਲਸ ਗਰੀਬਾਂ ਨੂੰ ਇਨਸਾਫ਼ ਨਹੀਂ ਦਿੰਦੀ ਅਤੇ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਦੇ ਜਾਂਚ ਦੇ ਹੁਕਮਾਂ ਦੇ ਬਾਵਜੂਦ ਥਾਣਾ ਮੁੱਖੀ ਲਗਾਤਾਰ ਬਹਾਨੇ ਬਣਾ ਕੇ ਸਮਾਂ ਲੰਘ ਕੇ ਟਾਈਮ ਪਾਸ ਕਰ ਰਿਹਾ ਹੈ।
ਇਹ ਵੀ ਪੜ੍ਹੋ- ਗੁਰਦਾਸਪੁਰ ਵਾਸੀਆਂ ਲਈ ਵੱਡੇ ਹੁਕਮ, ਤਿਉਹਾਰਾਂ ਦੇ ਮੱਦੇਨਜ਼ਰ ਲੱਗੀਆਂ ਪਾਬੰਦੀਆਂ
ਇਹ ਕਹਿਣਾ ਸੀ ਪੀੜਤ ਸਦਾਨੰਦ ਦਾ, ਜਿਸ ਦੀ ਪਤਨੀ ਨਾਲ 25 ਅਗਸਤ ਨੂੰ ਉਸ ਦੇ ਗੁਆਂਢੀ ਨੇ ਛੇੜਛਾੜ ਕੀਤੀ ਸੀ। ਉਹ ਆਪਣੀ ਪਤਨੀ ਨਾਲ ਥਾਣੇ ਸ਼ਿਕਾਇਤ ਦਰਜ ਕਰਵਾਉਣ ਗਿਆ ਸੀ। ਇਸ ਤੋਂ ਬਾਅਦ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ। ਥਾਣੇ ਵਿਚ ਤਾਇਨਾਤ ਇਕ ਸਬ-ਇੰਸਪੈਕਟਰ ਨੇ ਮਾਮਲੇ ਦੀ ਜਾਂਚ ਕੀਤੀ ਅਤੇ ਮੌਕੇ ’ਤੇ ਲੋਕਾਂ ਤੋਂ ਪੁੱਛਗਿੱਛ ਕੀਤੀ ਪਰ ਇਸ ਦੇ ਬਾਵਜੂਦ ਪੁਲਸ ਨੇ ਕੋਈ ਕਾਰਵਾਈ ਨਹੀਂ ਕੀਤੀ।
ਇਹ ਵੀ ਪੜ੍ਹੋ-ਕੇਂਦਰੀ ਸਰਕਾਰ ਦਾ ਅੰਮ੍ਰਿਤਸਰ ਵਾਸੀਆਂ ਲਈ ਵੱਡਾ ਐਲਾਨ
ਪੀੜਤ ਪਰਿਵਾਰ ਨੇ ਪੁਲਸ ਕਮਿਸ਼ਨਰ ਕੋਲ ਪਹੁੰਚ ਕੀਤੀ ਅਤੇ ਇਨਸਾਫ਼ ਦੀ ਗੁਹਾਰ ਲਗਾਈ। ਉਨ੍ਹਾਂ ਦੀ ਸ਼ਿਕਾਇਤ ਏ. ਸੀ. ਪੀ. ਨਾਰਥ ਨੂੰ ਭੇਜ ਦਿੱਤੀ ਗਈ ਅਤੇ ਉਨ੍ਹਾਂ ਨੂੰ ਭਰੋਸਾ ਦਿੱਤਾ ਗਿਆ ਕਿ ਜਲਦੀ ਹੀ ਇਨਸਾਫ਼ ਮਿਲੇਗਾ। 50 ਦਿਨ ਬੀਤ ਜਾਣ ਦੇ ਬਾਅਦ ਪੁਲਸ ਕਮਿਸ਼ਨਰ ਦੇ ਦਫ਼ਤਰ ਤੋਂ ਭੇਜਿਆ ਗਿਆ ਪੱਤਰ ਜਿਉ ਦਾ ਤਿਉ ਥਾਣਾ ਇੰਚਾਰਜ ਕੋਲ ਪਿਆ ਹੈ, ਜੋ ਪੀੜਤ ਪਰਿਵਾਰ ਨੂੰ ਥਾਣੇ ਬੁਲਾ ਕੇ ਮਾਮਲਾ ਸੁਲਝਾਉਣ ਲਈ ਦਬਾਅ ਬਣਾ ਰਿਹਾ ਹੈ।
ਇਹ ਵੀ ਪੜ੍ਹੋ- ਅਸਲਾ ਧਾਰਕਾਂ ਲਈ ਹੁਕਮ ਜਾਰੀ, 7 ਦਿਨਾਂ ਦੇ ਅੰਦਰ-ਅੰਦਰ ਕਰੋ ਇਹ ਕੰਮ
ਪੁਲਸ ਦਾ ਇਹ ਰਵੱਈਆ ਆਮ ਆਦਮੀ ਦਾ ਸਰਕਾਰ ’ਤੇ ਵਿਸ਼ਵਾਸ ਘਟਾ ਰਿਹਾ ਹੈ। ਜਿਸ ਤੋਂ ਬਾਅਦ ਪੀੜਤ ਮੀਡੀਆ ਦੇ ਸਾਹਮਣੇ ਵੀ ਪੇਸ਼ ਹੋਇਆ। ਪੀੜਤ ਪਰਿਵਾਰ ਨੇ ਦੱਸਿਆ ਕਿ ਜਦੋਂ ਉਹ ਆਪਣੀ ਸ਼ਿਕਾਇਤ ਬਾਰੇ ਪੁੱਛਣ ਲਈ ਥਾਣੇ ਗਏ ਤਾਂ ਥਾਣਾ ਇੰਚਾਰਜ ਨੇ ਉਨ੍ਹਾਂ ਨੂੰ ਇੱਥੋਂ ਤੱਕ ਕਿਹਾ ‘ਤੁਹਾਡੀ ਪਤਨੀ ਦੀ ਉਮਰ 35 ਸਾਲ ਤੋਂ ਵੱਧ ਹੈ ਪਰ ਅਜਿਹੇ ਮਾਮਲੇ ਆਮ ਤੌਰ ’ਤੇ 20-22 ਸਾਲ ਦੀ ਉਮਰ ਦੀਆਂ ਔਰਤਾਂ ਦੇ ਆਉਦੇ ਹਨ।
ਕੁਝ ਸੁਲਗਦੇ ਸਵਾਲ?
- ਕੀ ਪੁਲਸ ਕਿਸੇ ਵੱਡੀ ਘਟਨਾ ਦੀ ਉਡੀਕ ਕਰ ਰਹੀ ਹੈ?
- ਕੀ ਪੀੜਤ ਪਰਿਵਾਰਾਂ ਨੂੰ ਆਪਣੀਆਂ ਔਰਤਾਂ ਦੀ ਸੁਰੱਖਿਆ ਲਈ ਵੀ ਥਾਣੇ ਦੇ ਚੱਕਰ ਲਗਾਉਣੇ ਪੈਂਦੇ ਹਨ?
- ਕੀ ਪੁਲਸ 50 ਦਿਨਾਂ ਵਿਚ ਵੀ ਆਪਣੀ ਜਾਂਚ ਪੂਰੀ ਨਹੀਂ ਕਰ ਸਕੀ?
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਬਾਡੀ ਬਿਲਡਰ ਤੇ ਅਦਾਕਾਰ ਵਰਿੰਦਰ ਘੁੰਮਣ ਦੀ ਮੌਤ 'ਤੇ ਪੰਜਾਬ ਸਰਕਾਰ ਦਾ ਵੱਡਾ ਕਦਮ
NEXT STORY