ਤਲਵੰਡੀ ਭਾਈ (ਗੁਲਾਟੀ)– ਬਠਿੰਡਾ-ਅੰਮ੍ਰਿਤਸਰ ਨੈਸ਼ਨਲ ਹਾਈਵੇਅ ’ਤੇ ਚੋਟੀਆ ਟੀ-ਪੁਆਇੰਟ ਨੇੜੇ ਬਣੇ ਟਰੱਕ ਲੇ ਬਾਈ ਦੇ ਸਾਹਮਣੇ ਇਕ ਕਾਰ ਹਾਦਸਾਗ੍ਰਸਤ ਹੋ ਜਾਣ ਦੀ ਦੁਖ਼ਦਾਈ ਖ਼ਬਰ ਮਿਲੀ ਹੈ, ਜਿਸ 'ਚ ਇਕ ਔਰਤ ਦੀ ਮੌਤ ਹੋ ਗਈ, ਜਦ ਕਿ 2 ਹੋਰ ਗੰਭੀਰ ਜ਼ਖਮੀ ਹੋ ਗਏ।
ਮੌਕੇ ’ਤੇ ਮੌਜੂਦ ਤਲਵੰਡੀ ਭਾਈ ਦੇ ਪੁਲਸ ਥਾਣੇ ਦੇ ਬਲਦੇਵ ਸਿੰਘ ਮੁਤਾਬਕ ਮ੍ਰਿਤਕਾ ਦੀ ਪਛਾਣ ਸੁਖਜੀਤ ਕੌਰ (26) ਪਤਨੀ ਰਾਜਵੀਰ ਸਿੰਘ ਵਾਸੀ ਮਾਹਲਾ ਕਲਾਂ, ਜ਼ਿਲ੍ਹਾ ਮੋਗਾ ਵਜੋਂ ਹੋਈ ਹੈ, ਜਦ ਕਿ ਜ਼ਖਮੀਆਂ ’ਚ ਜਗਰੂਪ ਸਿੰਘ ਪੁੱਤਰ ਸੁਰਜੀਤ ਸਿੰਘ ਅਤੇ ਇਕ 5 ਸਾਲਾ ਬੱਚਾ ਸ਼ਾਮਲ ਦੱਸਿਆ ਗਿਆ ਹੈ।
ਉਕਤ ਕਾਰ ਸਵਾਰ ਪਿੰਡ ਮਾਹਲਾ ਕਲਾਂ ਤੋਂ ਕਪਰੂਥਲਾ ਦੇ ਪਿੰਡ ਗਿੱਗੜਵਿੰਡੀ ਜਾ ਰਹੇ ਸਨ ਕਿ ਤਲਵੰਡੀ ਭਾਈ ਨੇੜੇ ਕਾਰ ਬੇਕਾਬੂ ਹੋਕੇ ਸੜਕ ਕਿਨਾਰੇ ਡਿਵਾਈਡਰਾਂ ਨਾਲ ਟਕਰਾਉਂਦੀ ਹੋਈ ਹਾਦਸਾਗ੍ਰਸਤ ਹੋ ਗਈ। ਕਾਰ ਸਵਾਰ ਸੁਖਜੀਤ ਕੌਰ ਦੇ ਸਿਰ ’ਚ ਡੂੰਘੀ ਸੱਟ ਲੱਗਣ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਇਹ ਵੀ ਪੜ੍ਹੋ- ਪੰਜਾਬ ਸਰਕਾਰ ਵੱਲੋਂ 61 ਅਧਿਕਾਰੀਆਂ ਦੇ ਕੀਤੇ ਗਏ ਤਬਾਦਲੇ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਵੱਡੀ ਖ਼ਬਰ : ਕਾਂਗਰਸ ਪਾਰਟੀ ਨੇ ਪੰਜਾਬ ਸਣੇ ਕਈ ਸੂਬਿਆਂ 'ਚ ਸੈਕਟਰੀ ਤੇ ਜੁਆਇੰਟ ਸੈਕਟਰੀ ਕੀਤੇ ਨਿਯੁਕਤ
NEXT STORY