ਅਮਰਗੜ੍ਹ (ਜੋਸ਼ੀ) : ਇੱਥੋਂ ਦੇ ਪਿੰਡ ਓਪੋਕੀ ਦੀ ਇਕ ਔਰਤ ਦੀ ਦਰਦਨਾਕ ਸੜਕ ਹਾਦਸੇ ਦੌਰਾਨ ਮੌਤ ਹੋਗਈ। ਜਾਣਕਾਰੀ ਮੁਤਾਬਕ ਅਮਰਗੜ੍ਹ ਵਾਸੀ ਰੂਪ ਸਿੰਘ ਸਾਬਕਾ ਪੰਚ ਨੇ ਦੱਸਿਆ ਕਿ ਉਸ ਦੀ ਬੇਟੀ ਸੁਖਵਿੰਦਰ ਕੌਰ ਦਾ ਪਤੀ ਬਹਾਲ ਸਿੰਘ ਸਿਵਲ ਹਸਪਤਾਲ ਮਲੇਰਕੋਟਲਾ 'ਚ ਇਲਾਜ ਅਧੀਨ ਹੈ। ਉਸ ਦੇ ਬੇਟੀ ਅਤੇ ਦੋਹਤਾ ਉਸ ਨੂੰ ਖਾਣਾ ਦੇਣ ਲਈ ਗਏ ਪਰ ਜਦੋਂ ਉਹ ਸੁਹਰਾਓ ਪਬਲਿਕ ਸਕੂਲ ਦੇ ਨੇੜੇ ਪੁੱਜੇ ਤਾਂ ਅਚਾਨਕ ਮੋਟਰਸਾਈਕਲ ਦੇ ਅੱਗੇ ਗਾਂ ਆ ਜਾਣ ਕਾਰਨ ਦੋਵੇਂ ਹਾਦਸੇ ਦਾ ਸ਼ਿਕਾਰ ਹੋ ਗਏ। ਇਸ ਹਾਦਸੇ ਦੌਰਾਨ ਉਨ੍ਹਾਂ ਦੀ ਬੇਟੀ ਦੇ ਸਿਰ 'ਚ ਗੰਭੀਰ ਸੱਟਾਂ ਲੱਗ ਗਈਆਂ, ਜਿਸ ਨੂੰ ਇਲਾਜ ਲਈ ਪਹਿਲਾਂ ਸਿਵਲ ਹਸਪਤਾਲ ਮਲੇਰਕੋਟਲਾ ਲਿਜਾਇਆ ਗਿਆ ਪਰ ਡਾਕਟਰਾਂ ਦੇ ਕਹਿਣ 'ਤੇ ਰਾਜਿੰਦਰਾ ਹਸਪਤਾਲ ਪਟਿਆਲਾ ਅਤੇ ਫਿਰ ਪੀ. ਜੀ. ਆਈ. ਚੰਡੀਗੜ੍ਹ 'ਚ ਦਾਖਲ ਕਰਾਇਆ ਗਿਆ। ਰੂਪ ਸਿੰਘ ਨੇ ਦੱਸਿਆ ਕਿ 6 ਸਤੰਬਰ ਨੂੰ ਉਸ ਦੀ ਬੇਟੀ ਸੁਖਵਿੰਦਰ ਕੌਰ ਨੂੰ ਪੀ. ਜੀ. ਆਈ. ਤੋਂ ਛੁੱਟੀ ਮਿਲੀ ਪਰ 7 ਸਤੰਬਰ ਨੂੰ ਘਰ 'ਚ ਉਸ ਦੀ ਅਚਾਨਕ ਮੌਤ ਹੋ ਗਈ, ਜਿਸ ਕਾਰਨ ਪਰਿਵਾਰ 'ਚ ਗਮ ਦਾ ਮਾਹੌਲ ਹੈ।
ਡਿਪਟੀ ਡੀ. ਈ. ਓ. ਨੇ ਕੀਤੀ ਮਿਡ-ਡੇ ਮੀਲ ਦੀ ਚੈਕਿੰਗ
NEXT STORY