ਲੁਧਿਆਣਾ (ਸਹਿਗਲ) : ਰਾਹੋਂ ਰੋਡ 'ਤੇ ਸਥਿਤ ਪ੍ਰੀਤ ਨਰਸਿੰਗ ਹੋਮ ਵਿਖੇ 32 ਸਾਲਾ ਔਰਤ ਨੇ 4 ਬੱਚਿਆਂ ਨੂੰ ਜਨਮ ਦਿੱਤਾ ਹੈ। ਸੀਜੇਰੀਅਨ ਆਪ੍ਰੇਸ਼ਨ ਰਾਹੀਂ ਜਣੇਪੇ ਤੋਂ ਬਾਅਦ ਔਰਤ ਅਤੇ ਬੱਚਿਆਂ ਦੀ ਹਾਲਤ ਨਾਰਮਲ ਦੱਸੀ ਜਾ ਰਹੀ ਹੈ। ਹਸਪਤਾਲ ਦੀ ਡਾਕਟਰ ਸਤਿੰਦਰ ਕੌਰ ਤੇ ਆਪ੍ਰੇਸ਼ਨ ਕਰਨ ਵਾਲੀ ਮਹਿਲਾ ਡਾ. ਅੰਸ਼ੂ ਅਰੋੜਾ ਨੇ ਦੱਸਿਆ ਕਿ ਮਰੀਜ਼ ਰਾਜਿੰਦਰ ਕੌਰ ਟਿੱਬਾ ਰੋਡ ਦੀ ਵਸਨੀਕ ਹੈ ਅਤੇ ਪਿਛਲੇ ਕੁਝ ਮਹੀਨਿਆਂ ਤੋਂ ਹਸਪਤਾਲ 'ਚ ਜ਼ੇਰੇ ਇਲਾਜ ਸੀ। ਜਾਂਚ ਦੌਰਾਨ ਗਰਭ 'ਚ 4 ਬੱਚਿਆਂ ਦੇ ਹੋਣ ਦਾ ਪਤਾ ਲੱਗਾ ਪਰ ਅੱਠਵੇਂ ਮਹੀਨੇ ਮਰੀਜ਼ ਦੀ ਹਾਲਤ ਨੂੰ ਦੇਖਦਿਆਂ ਡਲਿਵਰੀ ਕਰਨਾ ਜ਼ਰੂਰੀ ਹੋ ਗਿਆ।
ਉਨ੍ਹਾਂ ਦੱਸਿਆ ਕਿ 4 ਬੱਚਿਆਂ 'ਚੋਂ 2 ਲੜਕੇ ਤੇ 2 ਲੜਕੀਆਂ ਹਨ। ਚਾਰਾਂ ਬੱਚਿਆਂ ਦਾ ਵਜ਼ਨ 2 ਕਿਲੋ, 1180 ਗ੍ਰਾਮ, 1000 ਗ੍ਰਾਮ ਅਤੇ 967 ਗ੍ਰਾਮ ਹੈ। ਡਾ. ਅੰਸ਼ੂ ਅਰੋੜਾ ਨੇ ਦੱਸਿਆ ਕਿ ਬੱਚਿਆਂ ਦੀ ਸਹੀ ਦੇਖਭਾਲ ਲਈ ਉਨ੍ਹਾਂ ਨੂੰ ਵੱਡੇ ਹਸਪਤਾਲ 'ਚ ਰੈਫਰ ਕਰ ਦਿੱਤਾ ਗਿਆ ਹੈ, ਸਾਰਿਆਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।
ਇਹ ਵੀ ਪੜ੍ਹੋ : ਜੀਓਜੀ ਭੰਗ ਕਰਨਾ ਤੇ ਸਾਬਕਾ ਫੌਜੀਆਂ ਨੂੰ ਨੌਕਰੀ ਤੋਂ ਕੱਢਣਾ ਸਰਕਾਰ ਦਾ ਨਿੰਦਣਯੋਗ ਫੈਸਲਾ : ਬਾਜਵਾ
ਨੋਟ - ਇਸ ਖ਼ਬਰ ਬਾਰੇ ਆਪਣੇ ਵਿੱਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਜੀਓਜੀ ਭੰਗ ਕਰਨਾ ਤੇ ਸਾਬਕਾ ਫੌਜੀਆਂ ਨੂੰ ਨੌਕਰੀ ਤੋਂ ਕੱਢਣਾ ਸਰਕਾਰ ਦਾ ਨਿੰਦਣਯੋਗ ਫੈਸਲਾ : ਬਾਜਵਾ
NEXT STORY