ਜਲੰਧਰ (ਜ. ਬ.)– ਸੋਢਲ ਨਗਰ ਵਿਚ ਸਟਰੀਟ ਡਾਗ ਦੇ 6 ਕਤੂਰਿਆਂ ’ਤੇ ਮਿਰਚਾਂ ਵਾਲਾ ਪਾਣੀ ਸੁੱਟਣ ਵਾਲੀ ਔਰਤ ਨੇ ਮੌਕੇ ’ਤੇ ਪਹੁੰਚੇ ਪਸ਼ੂ ਪ੍ਰੇਮੀ ਸੰਸਥਾਵਾਂ ਦੇ ਮੈਂਬਰਾਂ ਨਾਲ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ। ਪਹਿਲਾਂ ਔਰਤ ਨੇ ਮੁਆਫ਼ੀ ਵੀ ਮੰਗ ਲਈ ਪਰ ਕਤੂਰਿਆਂ ਨਾਲ ਅਣਮਨੁੱਖੀ ਸਲੂਕ ਕਰਨ ’ਤੇ ਜਦੋਂ ਸੰਸਥਾਵਾਂ ਦੇ ਮੈਂਬਰਾਂ ਨੇ ਇਤਰਾਜ਼ ਪ੍ਰਗਟਾਇਆ ਤਾਂ ਔਰਤ ਨੇ ਹੰਗਾਮਾ ਖੜ੍ਹਾ ਕਰ ਦਿੱਤਾ। ਮੌਕੇ ’ਤੇ ਥਾਣਾ ਨੰਬਰ 8 ਦੀ ਪੁਲਸ ਵੀ ਪਹੁੰਚੀ ਪਰ ਕਾਰਵਾਈ ਕਰਨ ਦੀ ਥਾਂ ਮੁਆਫ਼ੀ ਮੰਗਵਾਉਣ ’ਤੇ ਲੱਗੀ ਰਹੀ। ਇਹ ਘਟਨਾ ਸੀ. ਸੀ. ਟੀ. ਵੀ. ਕੈਮਰੇ ਵਿਚ ਵੀ ਕੈਦ ਹੋ ਗਈ ਸੀ। ਹਾਲਾਂਕਿ ਦੇਰ ਸ਼ਾਮ ਥਾਣਾ ਨੰਬਰ 8 ਦੇ ਇੰਚਾਰਜ ਰਵਿੰਦਰ ਕੁਮਾਰ ਦਾ ਕਹਿਣਾ ਸੀ ਕਿ ਦੋਬਾਰਾ ਮੁਆਫ਼ੀ ਮੰਗਣ ਤੋਂ ਬਾਅਦ ਇਸ ਮਾਮਲੇ ਵਿਚ ਰਾਜ਼ੀਨਾਮਾ ਹੋ ਗਿਆ ਸੀ।
ਇਹ ਵੀ ਪੜ੍ਹੋ: ਜਲੰਧਰ: ਏ. ਐੱਸ. ਆਈ. ਨੇ ਕੁੜੀ 'ਤੇ ਸਰੀਰਕ ਸੰਬੰਧ ਬਣਾਉਣ ਦਾ ਪਾਇਆ ਦਬਾਅ, ਹੈਰਾਨ ਕਰਨ ਵਾਲਾ ਹੈ ਪੂਰਾ ਮਾਮਲਾ
ਮਿਰਚਾਂ ਵਾਲਾ ਪਾਣੀ ਸੁੱਟਣ ਵਾਲੀ ਔਰਤ ਪਸ਼ੂ ਪ੍ਰੇਮੀ ਸੰਸਥਾਵਾਂ ਦੇ ਮੈਂਬਰਾਂ ਨੂੰ ਇਹੀ ਗੱਲ ਕਹਿੰਦੀ ਰਹੀ ਕਿ ਕਤੂਰੇ ਉਸ ਦੇ ਘਰ ਦੀਆਂ ਕਿਆਰੀਆਂ ਵਿਚ ਵੜ ਗਏ ਸਨ, ਜਿਸ ਕਾਰਨ ਉਸ ਨੇ ਉਨ੍ਹਾਂ ’ਤੇ ਮਿਰਚਾਂ ਵਾਲਾ ਪਾਣੀ ਪਾਇਆ। ਸੰਸਥਾਵਾਂ ਦੇ ਮੈਂਬਰਾਂ ਦਾ ਕਹਿਣਾ ਸੀ ਕਿ ਛੋਟੇ-ਛੋਟੇ ਬੇਜ਼ੁਬਾਨ ਕਤੂਰਿਆਂ ਪ੍ਰਤੀ ਉਸ ਦਾ ਰਵੱਈਆ ਬਿਲਕੁਲ ਅਣਮਨੁੱਖੀ ਸੀ।
ਇਹ ਵੀ ਪੜ੍ਹੋ: ਹੁਣ ਸਰਕਾਰੀ ਸਕੂਲਾਂ 'ਚ ਵਿਦਿਆਰਥੀ ਸਿੱਖ ਸਕਣਗੇ ਵਿਦੇਸ਼ੀ ਭਾਸ਼ਾਵਾਂ, ਕੈਪਟਨ ਨੇ ਦਿੱਤੇ ਇਹ ਹੁਕਮ
ਇਲਾਕੇ ਦੇ ਲੋਕ ਵੀ ਸੰਸਥਾਵਾਂ ਦੇ ਮੈਂਬਰਾਂ ਦੇ ਨਾਲ ਸਨ। ਮੌਕੇ ’ਤੇ ਪਹੁੰਚੀ ਪੁਲਸ ਦੇ ਸਾਹਮਣੇ ਵੀ ਉਕਤ ਔਰਤ ਹੰਗਾਮਾ ਕਰਦੀ ਰਹੀ। ਹਾਲਾਂਕਿ ਪੁਲਸ ਨੇ ਬਾਅਦ ਵਿਚ ਕਿਹਾ ਕਿ ਮੁਆਫੀ ਮੰਗਣ ’ਤੇ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ ਗਈ ਅਤੇ ਇਸ ਮਾਮਲੇ ਵਿਚ ਰਾਜ਼ੀਨਾਮਾ ਵੀ ਹੋ ਗਿਆ ਹੈ ਪਰ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋਈ ਇਸ ਘਟਨਾ ’ਤੇ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਸੀ।
ਇਹ ਵੀ ਪੜ੍ਹੋ: ਹੁਸ਼ਿਆਰਪੁਰ 'ਚੋਂ ਸਾਹਮਣੇ ਆਈ ਇਨਸਾਨੀਅਤ ਨੂੰ ਸ਼ਰਮਸਾਰ ਕਰਦੀ ਤਸਵੀਰ, ਬਾਲਟੀ ’ਚ ਸੁੱਟਿਆ ਨਵ-ਜੰਮਿਆ ਬੱਚਾ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ
ਵਿਧਾਨ ਸਭਾ ਚੋਣਾਂ ਲਈ ਅਕਤੂਬਰ ਮਹੀਨੇ ਤੱਕ ਚੋਣ ਮਨੋਰਥ ਪੱਤਰ ਤਿਆਰ ਕਰੇਗਾ ਅਕਾਲੀ ਦਲ : ਸੁਖਬੀਰ
NEXT STORY