ਵਲਟੋਹਾ (ਗੁਰਮੀਤ)— ਥਾਣਾ ਖਾਲੜਾ ਅਧੀਨ ਆਉਂਦੇ ਪਿੰਡ ਮਾੜੀ ਕੰਬੌਕੇ ਦੇ ਇਕ ਫ਼ੌਜੀ ਵੱਲੋਂ ਇਕ ਔਰਤ ਨੂੰ ਵਿਆਹ ਦਾ ਝਾਂਸਾ ਦੇ ਕੇ ਚਾਰ ਮਹੀਨੇ ਆਪਣੇ ਘਰ 'ਚ ਰੱਖਣ ਤੋਂ ਬਾਅਦ ਫ਼ੌਜੀ ਦੇ ਪਰਿਵਾਰ ਵੱਲੋਂ ਔਰਤ ਨੂੰ ਘਰੋਂ ਕੱਢ ਦਿੱਤਾ ਗਿਆ। ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਅਮਰਜੀਤ ਕੌਰ ਪੁੱਤਰੀ ਪ੍ਰਗਟ ਸਿੰਘ ਵਾਸੀ ਪੱਟੀ ਨੇ ਦੱਸਿਆ ਕਿ ਫ਼ੌਜੀ ਗੁਰਸਾਹਿਬ ਸਿੰਘ ਪੁੱਤਰ ਸਵਰਨ ਸਿੰਘ ਨੇ ਮੈਨੂੰ ਚਾਰ ਮਹੀਨੇ ਆਪਣੇ ਘਰ ਬਤੌਰ ਪਤਨੀ ਬਣਾ ਕੇ ਰੱਖਿਆ ਸੀ।
ਇਹ ਵੀ ਪੜ੍ਹੋ: ਜਲੰਧਰ 'ਚ ਰੂਹ ਕੰਬਾਊ ਵਾਰਦਾਤ: ਤੇਜ਼ਧਾਰ ਹਥਿਆਰਾਂ ਨਾਲ ਸ਼ਰੇਆਮ ਵੱਢਿਆ ਵਕੀਲ
ਉਸ ਨੇ ਦੱਸਿਆ ਕਿ ਮੈਂ ਫ਼ੌਜੀ ਗੁਰਸਾਹਿਬ ਸਿੰਘ ਨੂੰ ਇਹ ਵੀ ਦੱਸਿਆ ਸੀ ਕਿ ਮੇਰਾ ਪਹਿਲਾਂ ਵਿਆਹ ਹੋਇਆ ਸੀ ਪਰ ਪਤੀ ਨਸ਼ੇੜੀ ਹੋਣ ਕਰਕੇ ਮੈਂ ਤਲਾਕ ਲੈ ਲਿਆ ਸੀ। ਉਸ ਵਕਤ ਫ਼ੌਜੀ ਨੇ ਕਿਹਾ ਸੀ ਕਿ ਕੋਈ ਗੱਲ ਨਹੀਂ ਜੇਕਰ ਮੇਰੇ ਘਰ ਵਾਲੇ ਨਹੀਂ ਵੀ ਮੰਨਣਗੇ ਤਾਂ ਵੀ ਮੈਂ ਤੈਨੂੰ ਆਪਣੇ ਕੋਲ ਰੱਖਾਂਗਾ। ਉਸ ਨੇ ਦੱਸਿਆ ਕਿ ਹੁਣ ਇਸ ਦੀ ਮਾਤਾ, ਭਰਾ ਅਤੇ ਪਿਤਾ ਮੇਰੇ ਨਾਲ ਬੇ-ਇਨਸਾਫ਼ੀ ਕਰ ਰਹੇ ਹਨ, ਜਿਸ ਸਬੰਧੀ ਮੈਂ ਪਿਛਲੀ 6 ਅਗਸਤ ਨੂੰ ਐੱਸ. ਐੱਸ. ਪੀ, ਡੀ. ਐੱਸ. ਪੀ. ਭਿੱਖੀਵਿੰਡ ਅਤੇ ਉਸ ਵੇਲੇ ਦੇ ਐੱਸ. ਐੱਚ. ਓ. ਜਸਵੰਤ ਸਿੰਘ ਨੂੰ ਵੀ ਲਿਖਤੀ ਦਰਖ਼ਾਸਤਾਂ ਦੇ ਚੁੱਕੀ ਹਾਂ।
ਇਹ ਵੀ ਪੜ੍ਹੋ: ਛੱਪੜ 'ਚੋਂ ਮਿਲੀਆਂ ਦੋ ਬੱਚਿਆਂ ਦੀਆਂ ਲਾਸ਼ਾਂ ਦੇ ਮਾਮਲੇ 'ਚ ਵੱਡਾ ਖੁਲਾਸਾ, ਪਿਓ ਨੇ ਹੀ ਦਿੱਤੀ ਭਿਆਨਕ ਮੌਤ
ਉਸ ਨੇ ਕਿਹਾ ਕਿ ਪੁਲਸ ਵੱਲੋਂ ਵੀ ਸਿਆਸੀ ਸ਼ਹਿ ਕਾਰਨ ਮੇਰੇ ਬਿਆਨ ਸਹੀ ਨਹੀਂ ਲਏ ਜਾਂਦੇ ਜਿਸ ਕਾਰਨ ਮੈਨੂੰ ਹਾਲੇ ਤੱਕ ਇਨਸਾਫ਼ ਨਹੀਂ ਮਿਲਿਆ। ਉਸ ਨੇ ਕਿਹਾ ਕਿ ਪਿਛਲੇ ਦਿਨੀਂ ਪੱਟੀ ਪੁਲਸ ਨੇ ਵੀ ਮੇਰੇ ਤੋਂ ਖਾਲੀ ਕਾਗਜ 'ਤੇ ਅੰਗੂਠੇ ਲਗਵਾ ਲਏ ਸਨ ਅਤੇ ਬਾਅਦ 'ਚ ਲਿਖ ਦਿੱਤਾ ਕਿ ਫ਼ੌਜੀ ਦੇ ਪਰਿਵਾਰ 'ਤੇ ਮੈਂ ਕੋਈ ਕਾਰਵਾਈ ਨਹੀਂ ਕਰਵਾਉਣਾ ਚਾਹੁੰਦੀ। ਜਦ ਕਿ ਮੈਨੂੰ ਇਨਸਾਫ਼ ਨਹੀਂ ਦਿੱਤਾ ਗਿਆ, ਉਸ ਨੇ ਦੱਸਿਆ ਕਿ ਹੁਣ ਫ਼ੌਜੀ ਗੁਰਸਾਹਿਬ ਸਿੰਘ ਛੁੱਟੀ ਆਇਆ ਹੈ ਪਰ ਫ਼ੌਜੀ ਗੁਰਸਾਹਿਬ ਮੇਰੇ ਨਾਲ ਗੱਲ ਨਹੀਂ ਕਰਦਾ ਅਤੇ ਨਾ ਹੀ ਉਸ ਦਾ ਪਰਿਵਾਰ ਮੈਨੂੰ ਘਰ ਵੜਨ ਦਿੰਦਾ ਹੈ।
ਉਸ ਨੇ ਕਿਹਾ ਕਿ ਜੇਕਰ 12 ਦਸੰਬਰ ਤੱਕ ਪੁਲਸ ਨੇ ਉਕਤ ਫ਼ੌਜੀ ਅਤੇ ਉਸ ਦੇ ਪਰਿਵਾਰ 'ਤੇ ਕੋਈ ਕਾਰਵਾਈ ਨਾ ਕੀਤੀ ਅਤੇ ਮੈਨੂੰ ਇਨਸਾਫ਼ ਨਾ ਦਿੱਤਾ ਤਾਂ ਮੈਂ 12 ਦਸੰਬਰ ਨੂੰ ਥਾਣਾ ਖਾਲੜਾ ਦੇ ਗੇਟ ਅੱਗੇ ਆਤਮਦਾਹ ਕਰ ਲਵਾਂਗੀ। ਇਸ ਮਾਮਲੇ ਬਾਰੇ ਜਦੋਂ ਉਕਤ ਫੌਜੀ ਗੁਰਸਾਹਿਬ ਸਿੰਘ ਦਾ ਪੱਖ ਜਾਨਣ ਲਈ ਉਸ ਦੇ ਫੋਨ 'ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਵਾਰ-ਵਾਰ ਫੋਨ ਕਰਨ 'ਤੇ ਉਸ ਨੇ ਫੋਨ ਚੁੱਕਣਾ ਮੁਨਾਸਿਬ ਨਹੀਂ ਸਮਝਿਆ। ਇਸ ਸਬੰਧੀ ਏ. ਐੱਸ. ਆਈ. ਅਮਰਜੀਤ ਮਸੀਹ ਨਾਲ ਰਾਬਤਾ ਕੀਤਾ ਤਾਂ ਉਨ੍ਹਾਂ ਕੋਈ ਠੋਸ ਜਵਾਬ ਨਹੀਂ ਦਿੱਤਾ।
ਇਹ ਵੀ ਪੜ੍ਹੋ: ਅੰਮ੍ਰਿਤਸਰ 'ਚ ਦੇਹ ਵਪਾਰ ਦੇ ਧੰਦੇ ਦਾ ਪਰਦਾਫਾਸ਼, ਜਿਸ ਹਾਲ 'ਚ ਫੜੇ ਮੁੰਡੇ-ਕੁੜੀਆਂ ਵੇਖ ਪੁਲਸ ਦੇ ਉੱਡੇ ਹੋਸ਼
ਸੁਖਬੀਰ ਸਿੰਘ ਬਾਦਲ ਵੱਲੋਂ ਪਾਰਟੀ ਦੇ 12 ਜਨਰਲ ਸਕੱਤਰਾਂ ਦਾ ਐਲਾਨ
NEXT STORY