ਭੋਗਪੁਰ(ਰਾਣਾ ਭੋਗਪੁਰੀਆ)— ਇਥੋਂ ਦੇ ਨਜ਼ਦੀਕੀ ਪਿੰਡ ਦੋਲੀਕੇ ਦੂਹੜੇ ਵਿਖੇ ਸ਼ਨੀਵਾਰ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਇਥੇ ਦਿਨ-ਦਿਹਾੜੇ ਔਰਤ ਦਾ ਕਤਲ ਕਰ ਦਿੱਤਾ ਗਿਆ। ਮਿਲੀ ਜਾਣਕਾਰੀ ਮੁਤਾਬਕ ਸ਼ਨੀਵਾਰ 10:30 ਵਜੇ ਇਕ ਔਰਤ ਦਾ ਉਸ ਦੇ ਪਹਿਲੇ ਪਤੀ ਨੇ ਸ਼ਰੇਆਮ ਚਾਕੂਆਂ ਨਾਲ ਵਿੰਨ ਕੇ ਕਤਲ ਕਰ ਦਿੱਤਾ।
ਮਿਲੀ ਜਾਣਕਾਰੀ ਮੁਤਾਬਕ ਸੰਦੀਪ ਕੌਰ ਪਤਨੀ ਹਰਜਿੰਦਰ ਸਿੰਘ ਵਾਸੀ ਦੋਲੀਕੇ ਦੂਹੜੇ ਸਵੇਰੇ ਕਰੀਬ ਸਾਢੇ 10 ਵਜੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੋਲੀਕੇ ਦੂਹੜੇ ਤੋਂ ਆਪਣੇ ਪੁੱਤਰ ਦਾ 9ਵੀਂ ਕਲਾਸ ਦਾ ਨਤੀਜਾ ਦੇਖ ਕੇ ਵਾਪਸ ਰਹੀ ਸੀ ਕਿ ਇਸੇ ਦੌਰਾਨ ਉਸ ਦੇ ਪਹਿਲੇ ਪਤੀ ਮੱਖਣ ਸਿੰਘ ਕੌਮ ਮਹਿਰਾ ਵਾਸੀ ਦੋਲੀਕੇ ਦੂਹੜੇ (ਜਿਸ ਦਾ ਨਾਲ ਉਸ ਦਾ ਤਲਾਕ ਹੋ ਚੁੱਕਾ ਹੈ) ਨੇ ਰਸਤੇ 'ਚ ਉਸ 'ਤੇ ਚਾਕੂਆਂ ਨਾਲ ਵਾਰ ਕਰਕੇ ਉਸ ਨੂੰ ਗੰਭੀਰ ਰੂਪ ਨਾਲ ਜ਼ਖਮੀ ਕਰ ਦਿੱਤਾ। ਜ਼ਖਮੀ ਹਾਲਤ 'ਚ ਉਸ ਨੂੰ ਸਿਵਲ ਹਸਪਤਾਲ ਆਦਮਪੁਰ ਐਂਬੂਲੈਂਸ ਰਾਹੀ ਲਿਜਾਇਆ ਗਿਆ, ਜਿੱਥੇ ਸੰਦੀਪ ਕੌਰ ਨੇ ਜ਼ਖਮਾਂ ਦੀ ਤਾਬ ਨਾ ਝਲਦੇ ਹੋਏ ਦਮ ਤੋੜ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਸੰਦੀਪ ਕੌਰ ਦੀ ਆਪਣੇ ਪਹਿਲੇ ਪਤੀ ਨਾਲ ਤਕਰਾਰ ਚੱਲਦੀ ਆ ਰਹੀ ਸੀ। ਦੋਸ਼ੀ ਮੱਖਣ ਸਿੰਘ ਮੌਕਾ-ਏ-ਵਾਰਦਾਤ ਤੋਂ ਫਰਾਰ ਹੋ ਗਿਆ। ਸੂਚਨਾ ਪਾ ਕੇ ਮੌਕੇ 'ਤੇ ਪਹੁੰਚੀ ਥਾਣਾ ਭੋਗਪੁਰ ਅਤੇ ਆਦਮਪੁਰ ਦੀ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਸਤਿਕਾਰ ਕਮੇਟੀ ਪੰਜਾਬ ਦਾ ਵਫ਼ਦ ਐੱਸ. ਐੱਸ. ਪੀ. ਨੂੰ ਮਿਲਿਆ
NEXT STORY