ਪਠਾਨਕੋਟ (ਸ਼ਾਰਦਾ): ਸਥਾਨਕ ਮਹੱਲਾ ਭਦਰੋਆ ਸਥਿਤ ਗੁਰਦੁਆਰਾ ਕਲਗੀਧਰ ਦੇ ਸਾਹਮਣੇ ਨਿਊ ਟੀਚਰ ਕਾਲੋਨੀ ’ਚ ਇਕ ਬਜ਼ੁਰਗ ਔਰਤ ਦੀ ਸ਼ੱਕੀ ਹਾਲਤ ’ਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ। ਉਥੇ ਹੀ ਪਰਿਵਾਰਕ ਮੈਂਬਰਾਂ ਨੇ ਮੌਤ ਨੂੰ ਹੱਤਿਆ ਦੱਸਿਆ ਕਿਉਂਕਿ ਬਜ਼ੁਰਗ ਵੱਲੋਂ ਬੈੱਡ ’ਚ ਰੱਖੇ ਕਰੀਬ ਸਾਢੇ 4 ਲੱਖ ਰੁਪਏ ਅਤੇ ਕੰਨਾਂ ’ਚ ਪਾਈਆਂ ਵਾਲੀਆਂ, ਚੂੜੀਆਂ ਵੀ ਗਾਇਬ ਸਨ। ਮ੍ਰਿਤਕ ਔਰਤ ਦੀ ਪਛਾਣ ਨੀਲਮ ਸ਼ਰਮਾ (62) ਵਜੋਂ ਹੋਈ ਹੈ, ਜੋ ਆਪਣੇ ਪਤੀ ਨਾਲ ਘਰ ’ਚ ਇਕੱਲੀ ਰਹਿੰਦੀ ਸੀ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਨੈਸ਼ਨਲ ਹਾਈਵੇਅ ਜਾਮ! ਬਾਹਰ ਨਿਕਲਣ ਤੋਂ ਪਹਿਲਾਂ ਜ਼ਰੂਰ ਪੜ੍ਹੋ ਇਹ ਖ਼ਬਰ
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਔਰਤ ਦੇ ਪਤੀ ਜਗਦੀਸ਼ ਸ਼ਰਮਾ, ਜੋ ਸੇਲ-ਪਰਚੇਜ਼ ਦਾ ਕੰਮ ਕਰਦੇ ਹਨ, ਨੇ ਦੱਸਿਆ ਕਿ ਹਰ ਰੋਜ਼ ਦੀ ਤਰ੍ਹਾਂ ਉਨ੍ਹਾਂ ਨੇ ਦੁਪਹਿਰ 2 ਵਜੇ ਦੇ ਕਰੀਬ ਖਾਣੇ ਸਬੰਧੀ ਫੋਨ ਕੀਤਾ ਸੀ ਪਰ ਪਤਨੀ ਨੇ ਫੋਨ ਨਹੀਂ ਚੁਕਿਆ। ਜਿਸ ਤੋਂ ਬਾਅਦ 3 ਵਜੇ ਦੇ ਕਰੀਬ ਜਦੋਂ ਉਹ ਘਰ ਖਾਣਾ ਖਾਣ ਲਈ ਆਇਆ ਤਾਂ ਉਸਨੇ ਦੇਖਿਆ ਕਮਰੇ ’ਚ ਉਸਦੀ ਪਤਨੀ ਬੈੱਡ ’ਤੇ ਮ੍ਰਿਤਕ ਪਈ ਸੀ। ਉਪਰੰਤ ਉਹ ਪਤਨੀ ਨੂੰ ਨੇੜੇ ਸਥਿਤ ਨਿੱਜੀ ਹਸਪਤਾਲ ’ਚ ਇਲਾਜ ਲਈ ਲੈ ਗਿਆ, ਜਿਥੇ ਡਾਕਟਰ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ।
ਇਹ ਖ਼ਬਰ ਵੀ ਪੜ੍ਹੋ - ਪੰਜਾਬੀ ਗਾਇਕ ਨੇ ਕੀਤੀ ਖ਼ੁਦਕੁਸ਼ੀ! ਫੇਸਬੁੱਕ 'ਤੇ ਲਾਈਵ ਆ ਕੇ ਦੱਸੀ ਵਜ੍ਹਾ
ਇਸ ਦੌਰਾਨ ਸੂਚਨਾ ਮਿਲਦਿਆਂ ਹੀ ਡੀ. ਐੱਸ. ਪੀ. ਸਿਟੀ ਰਜਿੰਦਰ ਮਨਹਾਸ, ਡਵੀਜ਼ਨ ਨੰ. 2 ਦੇ ਇੰਚਾਰਜ ਸ਼ੋਹਰਤ ਮਾਨ ਅਤੇ ਡਵੀਜ਼ਨ ਨੰ. 1 ਦੇ ਐੱਸ. ਐੱਚ. ਓ. ਮੋਹਿਤ ਟਾਕ ਆਪਣੀ ਟੀਮ ਸਮੇਤ ਪੁੱਜੇ ਅਤੇ ਜਾਂਚ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਆਸੇ-ਪਾਸੇ ਦੇ ਸੀ. ਸੀ. ਟੀ. ਵੀ. ਕੈਮਰਿਆਂ ਨੂੰ ਵੀ ਖੰਗਾਲਿਆ ਜਾ ਰਿਹਾ ਹੈ ਪਰ ਅਜੇ ਤੱਕ ਪੁਲਸ ਕਿਸੇ ਨਤੀਜੇ ’ਤੇ ਨਹੀਂ ਪਹੁੰਚੀ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਛੁੱਟੀ ਦਾ ਐਲਾਨ; ਬੰਦ ਰਹਿਣਗੇ ਸਕੂਲ, ਦਫ਼ਤਰ ਤੇ ਬੈਂਕ
ਗੁਆਂਢੀਆਂ ਅਨੁਸਾਰ ਦੁਪਹਿਰ ਡੇਢ-2 ਵਜੇ ਦੇ ਕਰੀਬ ਇਕ ਸਕੂਟਰੀ ਗੇਟ ਦੇ ਬਾਹਰ ਖੜ੍ਹੀ ਸੀ ਅਤੇ ਗੇਟ ਥੋੜ੍ਹਾ ਜਿਹਾ ਖੁੱਲ੍ਹਾ ਪਾਇਆ ਸੀ। ਜਗਦੀਸ਼ ਸ਼ਰਮਾ ਨੇ ਦੱਸਿਆ ਕਿ ਉਸਨੇ ਕੁਝ ਦਿਨ ਪਹਿਲਾਂ ਹੀ ਕਿਸੇ ਪ੍ਰਾਪਰਟੀ ਨੂੰ ਵੇਚਿਆ ਸੀ, ਜਿਸ ਕਾਰਨ ਉਕਤ ਨਕਦੀ ਘਰ ’ਚ ਰੱਖੀ ਹੋਈ ਸੀ।
ਕੀ ਕਹਿਣਾ ਹੈ ਡੀ.ਐੱਸ.ਪੀ. ਦਾ?
ਇਸ ਸਬੰਧੀ ਡੀ. ਐੱਸ. ਪੀ. ਸਿਟੀ ਰਜਿੰਦਰ ਮਨਹਾਸ ਨੇ ਦੱਸਿਆ ਕਿ ਜਾਂਚ ਤੋਂ ਬਾਅਦ ਅਜਿਹਾ ਪ੍ਰਤੀਤ ਹੁੰਦਾ ਹੈ ਕਿ ਉਨ੍ਹਾਂ ਦੇ ਘਰ ’ਚ ਕੋਈ ਆਇਆ ਜ਼ਰੂਰ ਹੈ ਪਰ ਔਰਤ ਦੀ ਮੌਤ ਕਿਹੜੇ ਹਲਾਤਾਂ ’ਚ ਹੋਈ ਹੈ, ਇਸ ਦੀ ਪੋਸਟ ਮਾਰਟਮ ਕਰਵਾਉਣ ਤੋਂ ਬਾਅਦ ਆਉਣ ਵਾਲੀ ਰਿਪੋਰਟ ਤੋਂ ਹੀ ਪਤਾ ਚੱਲ ਪਾਵੇਗਾ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
‘ਆਪ’ ਕੌਂਸਲਰ ਨੇ ਕਮਿਸ਼ਨਰ ਖ਼ਿਲਾਫ਼ ਗ੍ਰਹਿ ਮੰਤਰੀ, ਰਾਜਪਾਲ ਤੇ ਮੁੱਖ ਮੰਤਰੀ ਨੂੰ ਕੀਤੀ ਸ਼ਿਕਾਇਤ
NEXT STORY