ਘਨੌਲੀ (ਸ਼ਰਮਾ)— ਦਸਤਾਰ ਸਿੱਖ ਦੀ ਪਛਾਣ ਹੈ ਪਰ ਦਸਤਾਰਾਂ ਕਿਸੇ ਦੀ ਜਾਨ ਬਚਾਉਣ 'ਚ ਮਦਦਗਾਰ ਵੀ ਹੁੰਦੀਆਂ ਹਨ। ਇਸ ਦੀ ਮਿਸਾਲ ਭਾਖੜਾ ਨਹਿਰ 'ਚ ਡੁੱਬ ਰਹੀ ਬਜ਼ੁਰਗ ਔਰਤ ਨੂੰ ਨੌਜਵਾਨਾਂ ਨੇ ਆਪਣੀਆਂ ਦਸਤਾਰਾਂ ਦੀ ਮਦਦ ਨਾਲ ਜਾਨ ਬਚਾ ਕੇ ਦਿੱਤੀ। ਪ੍ਰਾਪਤ ਜਾਣਕਾਰੀ ਅਨੁਸਾਰ ਜਸਵਿੰਦਰ ਸਿੰਘ ਲਾਡਲ ਅਤੇ ਜਗਤਾਰ ਸਿੰਘ ਬੈਰਮਪੁਰ ਮੋਟਰਸਾਈਕਲ ਸਵਾਰ 'ਤੇ ਸਵਾਰ ਹੋ ਕੇ ਭਾਖੜਾ ਨਹਿਰ ਦੀ ਪੱਟੜੀ ਦੇ ਨਾਲ-ਨਾਲ ਨਾਲਾਗੜ੍ਹ ਆਪਣੀਆਂ ਦੁਕਾਨਾਂ 'ਤੇ ਜਾ ਰਹੇ ਸਨ।
ਇਸੇ ਦੌਰਾਨ ਜਦੋਂ ਉਹ ਨਵਾਂ ਮਲਕਪੁਰ ਨੇੜੇ ਪਹੁੰਚੇ ਤਾਂ ਉਨ੍ਹਾਂ ਨੇ ਇਕ ਬਜ਼ੁਰਗ ਔਰਤ ਨਹਿਰ 'ਚ ਡੁੱਬਦੀ ਦੇਖੀ। ਇਸ ਦੌਰਾਨ ਦੋਵੇਂ ਨੌਜਵਾਨਾਂ ਨੇ ਹਿੰਮਤ ਦਿਖਾਉਂਦੇ ਹੋਏ ਆਪਣੇ ਸਿਰਾਂ 'ਤੇ ਬੰਨ੍ਹੀਆਂ ਦਸਤਾਰਾਂ ਖੋਲ੍ਹ ਕੇ ਇਕ ਦੂਜੇ ਨੂੰ ਗੰਢ ਮਾਰ ਕੇ ਦਸਤਾਰ ਨਹਿਰ 'ਚ ਕਰ ਦਿੱਤੀ ਅਤੇ ਦੂਜਾ ਨੌਜਵਾਨ ਉਸੇ ਦਸਤਾਰ ਦੀ ਮਦਦ ਨਾਲ ਆਪਣੀ ਜਾਨ ਦੀ ਪ੍ਰਵਾਹ ਨਾ ਕਰਦਾ ਹੋਇਆ ਨਹਿਰ 'ਚ ਉਤਰ ਗਿਆ। ਦੇਖਦੇ ਹੀ ਦੇਖਦੇ ਰਾਹਗੀਰ ਇਕੱਠੇ ਹੋਣੇ ਸ਼ੁਰੂ ਹੋ ਗਏ ਅਤੇ ਉਨ੍ਹਾਂ ਨੇ ਨੌਜਵਾਨਾਂ ਦਾ ਸਾਥ ਦਿੰਦੇ ਹੋਏ ਔਰਤ ਨੂੰ ਬਾਹਰ ਕੱਢਿਆ ਅਤੇ ਬਾਅਦ 'ਚ ਬਜ਼ੁਰਗ ਔਰਤ ਨੂੰ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤਾ।
ਕਰਜ਼ੇ ਦੇ ਦੈਂਤ ਨੇ ਨਿਗਲਿਆ ਇਕ ਹੋਰ ਅੰਨਦਾਤਾ
NEXT STORY