ਨਵਾਂਸ਼ਹਿਰ/ਕਾਠਗੜ੍ਹ (ਤ੍ਰਿਪਾਠੀ/ਰਾਜੇਸ਼) - ਇਕ ਵਿਆਹੁਤਾ ਔਰਤ ਵੱਲੋਂ ਜ਼ਹਿਰੀਲਾ ਪਦਾਰਥ ਨਿਗਲਣ ਕਾਰਨ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਕਾਠਗੜ੍ਹ ਨੂੰ ਦਿੱਤੀਆਂ 2 ਸ਼ਿਕਾਇਤਾਂ ’ਚ ਅਜੇ ਕੁਮਾਰ ਪੁੱਤਰ ਜੀਤੂ ਰਾਮ ਵਾਸੀ ਪਿੰਡ ਦਰਗਾਹ ਸ਼ਾਹ ਖਾਲਿਦ ਬਿਨਬਲੀਦ, ਥਾਣਾ ਸਦਰ ਰੂਪਨਗਰ ਨੇ ਦੱਸਿਆ ਕਿ ਉਸ ਦੀਆਂ 2 ਭੈਣਾਂ ਹਨ, ਜਿਨ੍ਹਾਂ ’ਚੋਂ ਵੱਡੀ ਭੈਣ ਪੂਜਾ (26) ਨੂੰ ਪੁੱਤਰ ਨਾ ਹੋਣ ਕਾਰਨ ਉਸ ਦੇ ਸਹੁਰੇ ਤੰਗ ਪ੍ਰੇਸ਼ਾਨ ਕਰਦੇ ਸਨ, ਜਿਸ ਤੋਂ ਤੰਗ ਆ ਕੇ ਉਸ ਦੀ ਭੈਣ ਨੇ 8 ਅਗਸਤ ਨੂੰ ਕੋਈ ਜ਼ਹਿਰੀਲੀ ਚੀਜ਼ ਨਿਗਲ ਲਈ। ਜਿਸ ਕਾਰਨ ਉਸ ਦੀ ਹਾਲਤ ਕਾਫ਼ੀ ਵਿਗੜ ਗਈ ਸੀ।
ਉਸ ਦੀ ਭੈਣ ਦੇ ਸਹੁਰੇ ਵਾਲਿਆਂ ਨੇ ਉਸ ਦੀ ਭੈਣ ਨੂੰ ਇਲਾਜ ਲਈ ਸਿਵਲ ਹਸਪਤਾਲ ਬਲਾਚੌਰ ਵਿਖੇ ਦਾਖ਼ਲ ਕਰਵਾਇਆ ਪਰ ਉਹ ਬਿਨਾਂ ਇਲਾਜ ਉਸ ਨੂੰ ਘਰ ਲੈ ਗਏ। ਉਸ ਨੇ ਦੱਸਿਆ ਕਿ 10 ਅਗਸਤ ਨੂੰ ਉਸ ਦੇ ਜੀਜਾ ਸੰਦੀਪ ਕੁਮਾਰ ਨੇ ਉਸ ਦੇ ਪਿਤਾ ਨੂੰ ਉਸ ਦੀ ਭੈਣ ਬਾਰੇ ਦੱਸਿਆ ਕਿ ਪੂਜਾ ਦੀ ਸਿਹਤ ਵਿਗੜ ਗਈ ਹੈ।
ਇਹ ਵੀ ਪੜ੍ਹੋ- ਸੁਖਬੀਰ ਸਿੰਘ ਬਾਦਲ ਦਾ ਈਸੜੂ 'ਚ ਸ਼ਕਤੀ ਪ੍ਰਦਰਸ਼ਨ, ਬਾਗੀ ਧੜੇ 'ਤੇ ਬੋਲਿਆ ਵੱਡਾ ਹਮਲਾ
ਉਸ ਨੇ ਦੱਸਿਆ ਕਿ ਉਸ ਦੀ ਭੈਣ ਦਾ ਮੂੰਹ ਪੱਥਰਾਂ ਨਾਲ ਭਰ ਗਿਆ ਸੀ, ਜਿਸ ਕਾਰਨ ਉਹ ਕੁਝ ਵੀ ਬੋਲ ਨਹੀਂ ਸਕੀ। ਉਸ ਨੇ ਦੱਸਿਆ ਕਿ ਉਸ ਨੇ ਪੂਜਾ ਨੂੰ ਰੂਪਨਗਰ ਦੇ ਇਕ ਨਿੱਜੀ ਹਸਪਤਾਲ ਵਿਚ ਦਾਖ਼ਲ ਕਰਵਾਇਆ। ਉਥੋਂ ਡਾਕਟਰਾਂ ਨੇ ਉਸ ਨੂੰ ਪੀ. ਜੀ. ਆਈ. ਰੈਫਰ ਕਰ ਦਿੱਤਾ, ਜਿੱਥੇ ਉਸ ਦੀ ਮੌਤ ਹੋ ਗਈ। ਥਾਣਾ ਕਾਠਗੜ੍ਹ ਦੀ ਪੁਲਸ ਨੇ ਸ਼ਿਕਾਇਤ ਦੇ ਆਧਾਰ ’ਤੇ ਮ੍ਰਿਤਕਾ ਦੇ ਪਤੀ ਸੰਦੀਪ ਕੁਮਾਰ ਅਤੇ ਸੱਸ ਕੰਦੀ ਦੇਵੀ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਪੰਜਾਬ ਦੇ ਇਸ ਜ਼ਿਲ੍ਹੇ ਦੇ ਸਕੂਲਾਂ 'ਚ ਭਲਕੇ ਰਹੇਗੀ ਛੁੱਟੀ, CM ਭਗਵੰਤ ਮਾਨ ਨੇ ਕੀਤਾ ਐਲਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ
78ਵੇਂ ਆਜ਼ਾਦੀ ਦਿਹਾੜੇ ਮੌਕੇ ਦੇਸ਼-ਵਿਦੇਸ਼ 'ਚ ਵੱਸਦੇ ਸਮੂਹ ਪੰਜਾਬੀਆਂ ਦੇ ਨਾਮ CM ਮਾਨ ਦਾ ਸੰਦੇਸ਼
NEXT STORY