ਸਾਹਨੇਵਾਲ/ਲੁਧਿਆਣਾ (ਜ. ਬ., ਨਰਿੰਦਰ, ਪ੍ਰਦੀਪ) : ਬਾਅਦ ਦੁਪਹਿਰ ਇਕ ਔਰਤ ਨੇ ਚੰਡੀਗੜ੍ਹ ਰੋਡ ’ਤੇ ਜਮਾਲਪੁਰ ਅਵਾਣਾ ਵਿਖੇ ਸਥਿਤ ਟੀ. ਵੀ. ਰਿਪੇਅਰ ਦੀ ਇਕ ਦੁਕਾਨ ’ਚ ਦਾਖਲ ਹੋ ਕੇ ਦੁਕਾਨਦਾਰ 'ਤੇ ਕਥਿਤ ਤੌਰ ’ਤੇ ਕਾਲਾ ਤੇਜ਼ਾਬ ਸੁੱਟ ਦਿੱਤਾ ਅਤੇ ਫਰਾਰ ਹੋ ਗਈ। ਜਾਣਕਾਰੀ ਅਨੁਸਾਰ ਬਹੁਜਨ ਸਮਾਜ ਪਾਰਟੀ ਦੇ ਸੀਨੀਅਰ ਆਗੂ ਐਡਵੋਕੇਟ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਜਸਵੀਰ ਸਿੰਘ ਚੰਡੀਗੜ੍ਹ ਰੋਡ 'ਤੇ ਗੁਰਦੁਆਰਾ ਗੁਰੂ ਰਵਿਦਾਸ ਮਹਾਰਾਜ ਜੀ ਦੇ ਸਾਹਮਣੇ ਟੀ. ਵੀ. ਰਿਪੇਅਰ ਦੀ ਦੁਕਾਨ ਕਰਦਾ ਹੈ। ਸ਼ਾਮ ਕਰੀਬ 3 ਵਜੇ ਜਦੋਂ ਜਸਵੀਰ ਆਪਣਾ ਕੰਮ ਕਰ ਰਿਹਾ ਸੀ ਤਾਂ ਇਕ ਔਰਤ ਜਿਸ ਨੇ ਆਪਣਾ ਮੂੰਹ ਢਕਿਆ ਹੋਇਆ ਸੀ, ਆਈ।
ਇਹ ਵੀ ਪੜ੍ਹੋ : ਬਾਹਰੋਂ ਆ ਕੇ ਨਸ਼ਾ ਵੇਚਣ ਵਾਲਿਆਂ ਨੂੰ ਪਿੰਡ ਵਾਸੀਆਂ ਨੇ ਕਾਬੂ ਕਰ ਕੀਤਾ ਪੁਲਸ ਹਵਾਲੇ
ਉਸ ਕੋਲ ਇਕ ਝੋਲਾ ਵੀ ਸੀ, ਜਿਸ ਵਿਚ ਉਸ ਨੇ 2 ਬੋਤਲਾਂ ਤੇਜ਼ਾਬ ਅਤੇ ਇਕ ਗੜਬੀ ਤੇਜ਼ਾਬ ਦੀ ਭਰੀ ਹੋਈ ਸੀ। ਔਰਤ ਨੇ ਤੇਜ਼ਾਬ ਦੀ ਭਰੀ ਗੜਬੀ ਜਸਵੀਰ ਉਪਰ ਸੁੱਟ ਦਿੱਤੀ ਅਤੇ ਫਿਰ ਬਾਹਰ ਭੱਜ ਆਈ ਤੇ ਇਕ ਆਟੋ ’ਚ ਸਵਾਰ ਹੋ ਕੇ ਕੁਹਾੜਾ ਵਾਲੀ ਸਾਈਡ ਨੂੰ ਚਲੀ ਗਈ। ਦੁਕਾਨਦਾਰ ਜਸਵੀਰ ਸਿੰਘ ਨੇ ਹਿੰਮਤ ਦਿਖਾਉਂਦਿਆਂ ਦੁਕਾਨ ਦੇ ਬਾਹਰ ਆ ਕੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ, ਜਿਸ ’ਤੇ ਕੁਝ ਦੁਕਾਨਦਾਰ ਔਰਤ ਦੇ ਪਿੱਛੇ ਭੱਜੇ ਅਤੇ ਐਡਵੋਕੇਟ ਹਰਪ੍ਰੀਤ ਸਿੰਘ ਨੇ ਜਸਵੀਰ ਨੂੰ ਆਪਣੀ ਗੱਡੀ ’ਚ ਪਾ ਕੇ ਹਸਪਤਾਲ ਪਹੁੰਚਾਇਆ।
ਇਹ ਵੀ ਪੜ੍ਹੋ : ਗੋਲੀ ਚੱਲਣ ਦੀ ਸੂਚਨਾ ਨਾਲ ਫੈਲੀ ਦਹਿਸ਼ਤ, ਮੌਕੇ 'ਤੇ ਪਹੁੰਚੀ ਪੁਲਸ ਤਾਂ ਰਹਿ ਗਈ ਹੱਕੀ-ਬੱਕੀ
ਆਟੋ ’ਚ ਫਰਾਰ ਹੋਈ ਔਰਤ ਨੂੰ ਮੈਟਰੋ ਰੋਡ ਦੀਆਂ ਲਾਈਟਾਂ ਤੋਂ ਕਾਬੂ ਕਰ ਲਿਆ ਗਿਆ, ਜਿਸ ਤੋਂ ਬਾਅਦ ਤੁਰੰਤ ਥਾਣਾ ਜਮਾਲਪੁਰ ਦੀ ਪੁਲਸ ਨੂੰ ਸੂਚਿਤ ਕਰਦਿਆਂ ਉਕਤ ਔਰਤ ਨੂੰ ਪੁਲਸ ਹਵਾਲੇ ਕਰ ਦਿੱਤਾ ਗਿਆ। ਇਸ ਤੇਜ਼ਾਬੀ ਹਮਲੇ ਕਾਰਨ ਜਸਵੀਰ ਸਿੰਘ ਦਾ ਚਿਹਰਾ, ਹੱਥ ਅਤੇ ਪਿੱਠ ਬੁਰੀ ਤਰ੍ਹਾਂ ਝੁਲਸ ਗਏ। ਜਸਵੀਰ ਸਿੰਘ ਵੱਲੋਂ ਪਾਈ ਗਈ ਟੀ-ਸ਼ਰਟ ਵੀ ਸੜ ਗਈ। ਪੀੜਤ ਪਰਿਵਾਰ ਨੇ ਕਿਹਾ ਕਿ ਉਨ੍ਹਾਂ ਦੀ ਕਿਸੇ ਨਾਲ ਰੰਜ਼ਿਸ਼ ਨਹੀਂ ਹੈ। ਤੇਜ਼ਾਬ ਸੁੱਟਣ ਵਾਲੀ ਔਰਤ 33 ਫੁੱਟੀ ਰੋਡ ਦੀ ਰਹਿਣ ਵਾਲੀ ਦੱਸੀ ਜਾ ਰਹੀ ਹੈ, ਜੋ ਪ੍ਰਵਾਸੀ ਹੈ। ਪੁਲਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ ਤੇ ਉਨ੍ਹਾਂ ਨੂੰ ਇਨਸਾਫ਼ ਮਿਲਣਾ ਚਾਹੀਦਾ ਹੈ।
ਇਹ ਵੀ ਪੜ੍ਹੋ : ਜਲੰਧਰ: ਮਿੱਠਾਪੁਰ ਰੋਡ 'ਤੇ ਮੂੰਗਫਲੀ ਦੀ ਦੁਕਾਨ 'ਚ ਲੱਗੀ ਅੱਗ, ਹਜ਼ਾਰਾਂ ਦਾ ਨੁਕਸਾਨ
ਕੀ ਕਹਿਣੈ ਥਾਣਾ ਮੁਖੀ ਦਾ
ਇਸ ਮਾਮਲੇ ਸਬੰਧੀ ਜਦੋਂ ਥਾਣਾ ਮੁਖੀ ਬਿਕਰਮਜੀਤ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਅਜੇ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਜਾਂਚ ਤੋਂ ਪਹਿਲਾਂ ਕੁਝ ਵੀ ਕਹਿ ਪਾਉਣਾ ਮੁਸ਼ਕਿਲ ਹੈ। ਇਸ ਲਈ ਜਦੋਂ ਤੱਕ ਪੁਲਸ ਕੇਸ ਦਰਜ ਨਹੀਂ ਕਰਦੀ, ਉਦੋਂ ਤੱਕ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਜਾ ਸਕਦੀ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
36ਵੀਆਂ ਰਾਸ਼ਟਰੀ ਖੇਡਾਂ : ਪੰਜਾਬ ਟਾਪ-10 ’ਚ, ਗੁਜਰਾਤ ਦੇ ਸ਼ੌਰਯਜੀਤ ਨੇ ਪਿਤਾ ਨੂੰ ਗੁਆ ਕੇ ਵੀ ਜਿੱਤਿਆ ਤਮਗਾ
NEXT STORY