ਲੋਹੀਆਂ ਖਾਸ (ਮਨਜੀਤ) : ਸਥਾਨਕ ਸ਼ਹਿਰ ਦੇ ਵਾਰਡ ਨੰਬਰ-9 'ਚ ਦੋ ਬੱਚਿਆਂ ਦੀ ਮਾਂ ਵੱਲੋਂ ਪਤੀ ਨੂੰ ਛੱਡ ਕੇ ਪ੍ਰੇਮੀ ਨਾਲ ਫਰਾਰ ਹੋ ਜਾਣ 'ਤੇ ਪੇਕੇ ਤੇ ਸਹੁਰੇ ਘਰ ਵਲੋਂ ਸਥਾਨਕ ਪੁਲਸ ਕੋਲ ਗੁੰਮਸ਼ੁਦਗੀ ਦੀ ਦਰਖਾਸਤ ਦੇਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਦਿੰਦੇ ਹੋਏ ਹਰਜਿੰਦਰ ਸਿੰਘ ਪੁੱਤਰ ਲਛਮਣ ਸਿੰਘ ਵਾਸੀ ਵਾਰਡ ਨੰਬਰ-9 ਨੇ ਦੱਸਿਆ ਕਿ ਬੀਤੇ ਦਿਨੀਂ ਉਸ ਦੀ ਪਤਨੀ ਮਨਜੀਤ ਕੌਰ ਉਸ ਦੇ ਅਤੇ ਉਸ ਦੇ ਪਰਿਵਾਰ ਨਾਲ ਬਿਨਾਂ ਕਿਸੇ ਗੱਲ ਤੋਂ ਝਗੜਾ ਕਰ ਕੇ ਦੋਵਾਂ ਬੱਚਿਆਂ ਨੂੰ ਨਾਲ ਲੈ ਕੇ ਆਪਣੇ ਪੇਕੇ ਘਰ ਪਿੰਡ ਘੁੱਦੂਵਾਲ ਵਿਖੇ ਚਲੀ ਗਈ ਪਰ ਜਦੋਂ ਹਰਜਿੰਦਰ ਉਸ ਨੂੰ ਘਰ ਵਾਪਸ ਲੈਣ ਗਿਆ ਤਾਂ ਉਸ ਦੇ ਸਹੁਰਿਆਂ ਨੇ ਮਨਜੀਤ ਨੂੰ ਨਾਲ ਨਹੀਂ ਤੋਰਿਆ, ਜਿਸ ਤੋਂ ਬਾਅਦ ਹਰਜਿੰਦਰ ਵਾਪਸ ਆ ਗਿਆ ਪਰ ਕੁਝ ਦਿਨਾਂ ਬਾਅਦ ਉਸ ਦੇ ਸਹੁਰਿਆਂ ਦੇ ਰਿਸ਼ਤੇਦਾਰ ਉਸ ਦੇ ਦੋਹਾਂ ਬੱਚਿਆਂ ਨੂੰ ਚੋਰੀ ਘਰ ਦੇ ਗੇਟ ਅੱਗੇ ਛੱਡ ਕੇ ਚਲੇ ਗਏ।
ਅਗਲੇ ਦਿਨ ਹਰਜਿੰਦਰ ਨੇ ਆਪਣੇ ਸਹੁਰੇ ਘਰ ਜਾ ਕੇ ਇਸ ਬਾਰੇ ਪੁੱਛਿਆ ਤਾਂ ਉਹ ਕਹਿਣ ਲੱਗੇ ਕਿ ਸਾਨੂੰ ਨਹੀਂ ਪਤਾ ਕਿ ਤੇਰੀ ਘਰ ਵਾਲੀ ਕਿੱਥੇ ਗਈ ਹੈ, ਜਿਸ ਤੋਂ ਬਾਅਦ ਹਰਜਿੰਦਰ ਨੇ ਆਪਣੇ ਸਹੁਰਿਆਂ ਖਿਲਾਫ ਉਸ ਨੂੰ ਗਾਇਬ ਕਰਨ ਦੀ ਦਰਖਾਸਤ ਦੇ ਦਿੱਤੀ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਏ. ਐੱਸ. ਆਈ. ਬਲਦੇਵ ਸਿੰਘ ਨੇ ਦੱਸਿਆ ਕਿ ਮਨਜੀਤ ਕੌਰ ਦੀ ਗੁੰਮਸ਼ੁਦਗੀ ਦੀ ਦਰਖਾਸਤ ਉਸ ਦੇ ਪੇਕੇ ਘਰ ਵੱਲੋਂ ਵੀ ਪੁਲਸ ਨੂੰ ਦਿੱਤੀ ਜਾ ਚੁੱਕੀ ਹੈ, ਪੁਲਸ ਬਣਦੀ ਕਾਨੂੰਨੀ ਕਾਰਵਾਈ ਕਰ ਰਹੀ ਹੈ।
7 ਸਕੂਲੀ ਬੱਚਿਆਂ ਦੇ ਪਰਿਵਾਰਾਂ ਨੂੰ 50-50 ਹਜ਼ਾਰ ਸਹਾਇਤਾ ਵਜੋਂ ਦੇਵੇਗੀ ਸ਼੍ਰੋਮਣੀ ਕਮੇਟੀ
NEXT STORY