ਗੁਰਦਾਸਪੁਰ, (ਵਿਨੋਦ)- ਅੱਤਵਾਦੀਆਂ ਦੀਆਂ ਧਮਕੀਆਂ ਕਾਰਣ ਪੇਸ਼ਾਵਰ ਦੀ ਜਿਸ ਮਸਜਿਦ ’ਚ ਔਰਤਾਂ ਲਈ ਨਮਾਜ਼ ਅਦਾ ਕਰਨ ’ਤੇ ਸਾਲ 1996 ’ਚ ਰੋਕ ਲਾ ਦਿੱਤੀ ਸੀ, ਅੱਜ ਮਸਜਿਦ ਪ੍ਰਬੰਧਕਾਂ ਨੇ ਔਰਤਾਂ ਵੱਲੋਂ ਨਮਾਜ਼ ਅਦਾ ਕਰਨ ਦੀ ਛੋਟ ਦੇ ਦਿੱਤੀ ਜਿਸ ਤਹਿਤ ਅੱਜ ਪਹਿਲੇ ਦਿਨ ਵੱਡੀ ਸੁਰੱਖਿਆ ’ਚ ਸਦਰ ਰੋਡ ਪੇਸ਼ਾਵਰ ਸਥਿਤ ਇਸ ਮਸਜਿਦ ’ਚ 15-20 ਮੁਸਲਿਮ ਔਰਤਾਂ ਨੇ ਨਮਾਜ਼ ਅਦਾ ਕੀਤੀ। ਸਾਲ 1996 ’ਚ ਅੱਤਵਾਦੀ ਸੰਗਠਨਾਂ ਨੇ ਪੇਸ਼ਾਵਰ ਦੀ ਸੁਨਹਿਰੀ ਮਸਜਿਦ ਦੇ ਬਾਹਰ ਪੋਸਟਰ ਲਾ ਕੇ ਮਸਜਿਦ ’ਚ ਔਰਤਾਂ ਵੱਲੋਂ ਨਮਾਜ਼ ਅਦਾ ਕਰਨ ’ਤੇ ਪਾਬੰਦੀ ਦੇ ਨਿਰਦੇਸ਼ ਜਾਰੀ ਕੀਤੇ ਸਨ। ਉਸ ਸਮੇਂ ਤੋਂ ਇਸ ਮਸਜਿਦ ’ਚ ਔਰਤਾਂ ਵੱਲੋਂ ਨਮਾਜ਼ ਅਦਾ ਨਹੀਂ ਕੀਤੀ ਜਾਂਦੀ ਸੀ। ਅੱਜ ਮਸਜਿਦ ਦੇ ਨਾਇਬ ਇਮਾਮ ਮੁਹੰਮਦ ਇਸਮਾਇਲ ਨੇ ਲਿਖਤੀ ਹੁਕਮ ਜਾਰੀ ਕਰ ਕੇ ਔਰਤਾਂ ਨੂੰ ਨਮਾਜ਼ ਅਦਾ ਕਰਨ ਦੀ ਛੂਟ ਦਾ ਐਲਾਨ ਕਰ ਦਿੱਤਾ। ਇਸ ਹੁਕਮ ਕਾਰਣ ਮਸਜਿਦ ਦੇ ਚਾਰੇ ਪਾਸੇ ਸਖ਼ਤ ਸੁਰੱਖਿਆ ਵਿਵਸਥਾ ਕੀਤੀ ਗਈ। ਸੁਰੱਖਿਆ ’ਚ ਮਸਜਿਦ ਦੀ ਪਹਿਲੀ ਮੰਜ਼ਿਲ ’ਤੇ ਔਰਤਾਂ ਨੇ ਨਮਾਜ਼ ਅਦਾ ਕੀਤੀ। ਮੁਹੰਮਦ ਇਸਮਾਇਲ ਨੇ ਆਪਣੇ ਜਾਰੀ ਹੁਕਮ ਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ ਜੋ 8 ਮਾਰਚ ਨੂੰ ਹੈ, ਨੂੰ ਸਮਰਪਤ ਦੱਸਿਆ।
'ਆਪ' ਦਾ ਬਿਜਲੀ ਅੰਦੋਲਨ, ਮੁੱਖ ਮੰਤਰੀ ਦੇ ਘਰ ਦਾ ਘਿਰਾਓ ਕਰ ਕੱਟੀ ਜਾਵੇਗੀ ਬਿਜਲੀ
NEXT STORY