ਰਾਹੋਂ, (ਪ੍ਰਭਾਕਰ)- ਪੁਲਸ ਨੇ ਇਕ ਮਹਿਲਾ ਨੂੰ ਡੋਡਿਆਂ ਸਣੇ ਕਾਬੂ ਕੀਤਾ ਹੈ। ਗਸ਼ਤ ਦੌਰਾਨ ਪਿੰਡ ਸੋਇਤਾ ਨੇੜੇ ਇਕ ਮਹਿਲਾ ਆਪਣੇ ਸੱਜੇ ਹੱਥ 'ਚ ਪਲਾਸਟਿਕ ਦਾ ਵਜ਼ਨਦਾਰ ਲਿਫਾਫਾ ਫੜ ਕੇ ਪੈਦਲ ਆ ਰਹੀ ਸੀ। ਪੁਲਸ ਨੂੰ ਦੇਖ ਕੇ ਜਿਵੇਂ ਹੀ ਉਹ ਪਿੱਛੇ ਮੁੜਨ ਲੱਗੀ ਤਾਂ ਪੁਲਸ ਨੇ ਉਸ ਨੂੰ ਰੋਕਿਆ। ਲੇਡੀ ਕਾਂਸਟੇਬਲ ਰਜਿੰਦਰ ਕੌਰ ਨੇ ਤਲਾਸ਼ੀ ਲਈ ਤਾਂ ਉਸ ਵਿਚੋਂ ਇਕ ਕਿਲੋ ਡੋਡੇ ਬਰਾਮਦ ਹੋਏ। ਐੱਸ.ਐੱਚ.ਓ. ਸੁਭਾਸ਼ ਬਾਠ ਨੇ ਦੱਸਿਆ ਕਿ ਹਰਜਿੰਦਰ ਕੌਰ ਉਰਫ ਜਿੰਦਰ ਪਤਨੀ ਹਰਜਿੰਦਰ ਕੁਮਾਰ ਸੈਂਸੀ ਵਾਸੀ ਪਿੰਡ ਸੋਇਤਾ ਥਾਣਾ ਰਾਹੋਂ ਨੂੰ ਗ੍ਰਿਫਤਾਰ ਕਰ ਕੇ ਉਸ ਖਿਲਾਫ ਮਾਮਲਾ ਦਰਜ ਕਰ ਲਿਆ ਤੇ ਨਵਾਂਸ਼ਹਿਰ ਦੀ ਅਦਾਲਤ 'ਚ ਪੇਸ਼ ਕਰ ਕੇ ਜੱਜ ਸਾਹਿਬ ਦੇ ਹੁਕਮਾਂ ਅਨੁਸਾਰ ਲੁਧਿਆਣਾ ਜੇਲ ਭੇਜਿਆ।
ਦੀਵਾਲੀ ਦੀ ਰਾਤ ਆਤਿਸ਼ਬਾਜ਼ੀ ਨਾਲ 5 ਜਗ੍ਹਾ ਲੱਗੀ ਅੱਗ
NEXT STORY