ਤਲਵੰਡੀ ਸਾਬੋ (ਮਨੀਸ਼ ਗਰਗ) - ਪੂਰੇ ਦੇਸ਼ ਅੰਦਰ ਅੱਜ ਮਹਿਲਾ ਦਿਵਸ ਮਨਾਇਆ ਜਾ ਰਿਹਾ ਹੈ। ਮਹਿਲਾ ਦਿਵਲ ਦੇ ਮੌਕੇ ਅਸੀਂ ਤੁਹਾਨੂੰ ਇਕ ਅਜਿਹੀ ਸਰਪੰਚ ਨਾਲ ਮਿਲਾਉਣ ਜਾ ਰਹੇ ਹਾਂ, ਜੋ ਕਿ ਮਾਲਵੇ ਦੀ ਸਭ ਤੋਂ ਛੋਟੀ ਉਮਰ ਦੀ ਸਰਪੰਚ ਮਹਿਲਾ ਹੈ। ਦੱਸ ਦੇਈਏ ਕਿ ਸਬ ਡਵੀਜਨ ਮੋੜ ਮੰਡੀ ਦੇ ਪਿੰਡ ਮਾਨਕਖਾਨਾ ਦੀ ਰਹਿਣ ਵਾਲੀ ਪੜੀ ਲਿਖੀ ਸਰਪੰਚ ਸ਼ੈਸ਼ਨਦੀਪ ਕੌਰ ਆਈ.ਏ.ਐੱਸ. ਦੀ ਵੀ ਤਿਆਰੀ ਕਰ ਰਹੀ ਹੈ। ਸ਼ੈਸ਼ਨਦੀਪ ਕੌਰ ਨੇ ਪੜਾਈ ਦੇ ਨਾਲ-ਨਾਲ ਪਿੰਡ ਦੇ ਵਿਕਾਸ ਲਈ ਵੀ ਦਿਨ-ਰਾਤ ਇਕ ਕਰਕੇ ਵਖਰੀ ਮਿਸਾਲ ਪੈਦਾ ਕੀਤੀ ਹੈ। ਸ਼ੈਸ਼ਨਦੀਪ ਕੌਰ ਬੀ.ਐੱਸ.ਸੀ. (ਐਗਰੀਕਲਚਰ) ਕਰ ਚੁੱਕੀ ਹੈ ਅਤੇ ਮੌਜੂਦਾ ਸਮੇਂ ’ਚ ਉਹ ਆਈ.ਏ.ਐੱਸ. ਬਣਨ ਲਈ ਯੂ.ਪੀ.ਐੱਸ.ਸੀ ਦੀ ਤਿਆਰੀ ਕਰ ਰਹੀ ਹੈ। ਸ਼ੈਸ਼ਨਦੀਪ ਕੌਰ ਨੇ ਪਿੰਡ ਮਾਨਕਖਾਨਾ 'ਚ ਪਾਰਕ ਬਣਾਉਣ ਦਾ ਕੰਮ ਕਰਵਾਇਆ ਹੈ। ਇਸ ਦੇ ਨਾਲ-ਨਾਲ ਉਸ ਵਲੋਂ ਪਿੰਡ ’ਚ ਲਾਇਬ੍ਰੇਰੀ ਵੀ ਤਿਆਰ ਕਰਵਾਈ ਜਾ ਰਹੀ ਹੈ।
ਦੱਸ ਦੇਈਏ ਕਿ ਪਿੰਡਾਂ ’ਚ ਮੀਂਹ ਦੇ ਪਾਣੀ ਦੀ ਸਭ ਤੋਂ ਵੱਡੀ ਸਮੱਸਿਆ ਪਾਈ ਜਾਂਦੀ ਹੈ। ਇਸ ਸਬੰਧ ’ਚ ਸ਼ੈਸ਼ਨਦੀਪ ਕੌਰ ਵਲੋਂ ਮੀਂਹ ਦੇ ਪਾਣੀ ਨੂੰ ਬਚਾਉਣ ਦਾ ਕੰਮ ਵੀ ਚਲਾਇਆ ਜਾ ਰਿਹਾ ਹੈ। ਉਨ੍ਹਾਂ ਪਿੰਡ ’ਚ ਸੋਲਰ ਸਿਸਟਮ ਪ੍ਰਾਜੈਕਟ ਦੇ ਤਹਿਤ ਲਾਈਟਾਂ ਵੀ ਲਗਵਾਈਆਂ ਗਈਆਂ ਹਨ। ਕੂੜੇ ਨੂੰ ਸੰਭਾਲਣ ਲਈ ਘਰ-ਘਰ ਕੂੜੇ-ਦਾਨ ਦਿੱਤੇ ਜਾ ਰਹੇ ਹਨ। ਦੂਜੇ ਪਾਸੇ ਪਿੰਡ ਦੇ ਲੋਕ ਇਸ ਕਰਕੇ ਬਹੁਤ ਖੁਸ਼ ਹਨ ਕਿ ਨੌਜਵਾਨ, ਪੜੀ-ਲਿਖੀ ਅਤੇ ਸਮਝਦਾਰ ਕੁੜੀ ਦੇ ਹੱਥ ਪਿੰਡ ਦੇ ਵਿਕਾਸ ਦੀ ਕਮਾਨ ਹੈ, ਜਿਸ ਵਲੋਂ ਵਿਕਾਸ ਦੇ ਕਈ ਕਾਰਜ ਕਰਵਾਇਆ ਦੇ ਰਹੇ ਹਨ। ‘ਜਗਬਾਣੀ’ ਸਲਾਮ ਕਰਦਾ ਹੈ ਨੌਜਵਾਨ ਕੁੜੀ ਸ਼ੈਸ਼ਨਦੀਪ ਕੌਰ ਨੂੰ, ਜਿਸ ਨੇ ਪੰਜਾਬ ਸੂਬੇ ਦਾ ਮਾਨ ਵਧਾਇਆ।
ਇਤਿਹਾਸ ਦੀ ਡਾਇਰੀ: ਆਖਿਰ 8 ਮਾਰਚ ਨੂੰ ਹੀ ਕਿਉਂ ਮਨਾਇਆ ਜਾਂਦਾ ਹੈ ਮਹਿਲਾ ਦਿਵਸ (ਵੀਡੀਓ)
NEXT STORY