ਸ੍ਰੀ ਕੀਰਤਪੁਰ ਸਾਹਿਬ (ਬਾਲੀ) : ਕਰੀਬ ਇਕ ਹਫਤਾ ਪਹਿਲਾਂ ਲਾਪਤਾ ਹੋਏ ਇਕ ਪ੍ਰਵਾਸੀ ਮਜ਼ਦੂਰ ਦੀ ਲਾਸ਼ ਭਰਤਗੜ੍ਹ ਪੁਲਸ ਨੂੰ ਪਿੰਡ ਰਣਜੀਤਪੁਰਾ ਅਤੇ ਆਸਪੁਰ ਦੇ ਵਿਚਕਾਰ ਸਰਸਾ ਨਦੀ ਦੇ ਪਾਣੀ 'ਚੋਂ ਬਰਾਮਦ ਹੋਈ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਭਰਤਗੜ੍ਹ ਪੁਲਸ ਚੌਂਕੀ ਦੇ ਇੰਚਾਰਜ ਐੱਸ.ਆਈ. ਬਲਵੀਰ ਸਿੰਘ ਅਤੇ ਜਾਂਚ ਅਧਿਕਾਰੀ ਏ.ਐੱਸ.ਆਈ. ਸੁਭਾਸ਼ ਚੰਦ ਨੇ ਦੱਸਿਆ ਕਿ ਸੈਣੀ ਸਕਰੀਨਿੰਗ ਪਲਾਟ ਸਰਸਾ ਨੰਗਲ 'ਤੇ ਮਿਹਨਤ ਮਜ਼ਦੂਰੀ ਦਾ ਕੰਮ ਕਰਦਾ ਪ੍ਰਵਾਸੀ ਮਜ਼ਦੂਰ ਮੈਗਨ ਹੈਮਰਨ (39) ਪੁੱਤਰ ਜਤਿਨ ਹੈਮਰਮ ਵਾਸੀ ਪਿੰਡ ਸੁਖਸੈਣਾ ਰਾਮਭਜੂਟੋਲਾ (ਬਿਹਾਰ) ਜੋ ਸਕਰੀਨਿੰਗ ਪਲਾਟ ਤੋਂ ਮਿਤੀ 24 ਅਗਸਤ ਨੂੰ ਅਚਾਨਕ ਲਾਪਤਾ ਹੋ ਗਿਆ ਸੀ।
ਇਸ ਦੇ ਸਾਥੀਆਂ, ਪਰਿਵਾਰ ਵੱਲੋਂ ਇਸ ਦੀ ਆਲੇ-ਦੁਆਲੇ ਕਾਫੀ ਭਾਲ ਕੀਤੀ ਗਈ ਪਰ ਇਹ ਨਹੀਂ ਮਿਲਿਆ। ਅੱਜ ਇਸ ਦੀ ਲਾਸ਼ ਸਰਸਾ ਨਦੀ 'ਚੋਂ ਬਰਾਮਦ ਹੋ ਗਈ ਹੈ। ਪੁਲਸ ਨੇ ਪਰਿਵਾਰਕ ਮੈਂਬਰਾਂ ਦੇ ਬਿਆਨਾ ਦੇ ਆਧਾਰ 'ਤੇ 174 ਦੀ ਕਾਰਵਾਈ ਕਰਦੇ ਹੋਏ ਲਾਸ਼ ਦਾ ਸਿਵਲ ਹਸਪਤਾਲ ਸ੍ਰੀ ਅਨੰਦਪੁਰ ਸਾਹਿਬ ਵਿਖੇ ਪੋਸਟਮਾਰਟਮ ਕਰਵਾ ਕੇ ਵਾਰਸਾਂ ਦੇ ਹਵਾਲੇ ਕਰ ਦਿਤੀ ਹੈ।
ਪਾਕਿ ਦੀ ਗੋਲੀਬਾਰੀ ਦਾ ਜਵਾਬ ਦਿੰਦੇ ਸ਼ਹੀਦ ਹੋਇਆ ਮੁਕੇਰੀਆਂ ਦਾ ਸੂਬੇਦਾਰ ਰਾਜੇਸ਼ ਕੁਮਾਰ, ਪਿੰਡ 'ਚ ਛਾਈ ਸੋਗ ਦੀ ਲਹਿਰ
NEXT STORY