ਰੂਪਨਗਰ, (ਵਿਜੇ)- ਆਲ ਇੰਡੀਆ ਮਜ਼ਦੂਰ ਦਲ ਦੀ ਅਗਵਾਈ 'ਚ ਜੰਗਲਾਤ ਵਿਭਾਗ ਅਧੀਨ ਕੰਮ ਕਰਦੇ ਕਿਰਤੀਆਂ ਵੱਲੋਂ ਮੰਗਾਂ ਸਬੰਧੀ ਅੱਜ ਕਾਲੀਆਂ ਝੰਡੀਆਂ ਲੈ ਕੇ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕੀਤਾ ਗਿਆ।
ਇਸ ਮੌਕੇ ਸਮੂਹ ਪ੍ਰਦਰਸ਼ਨਕਾਰੀਆਂ ਨੇ ਮੰਗ ਕੀਤੀ ਕਿ ਜਨਵਰੀ 2017 ਤੋਂ 30 ਅਕਤੂਬਰ 2017 ਦੀ ਤਨਖਾਹ ਦਿੱਤੀ ਜਾਵੇ, ਵਰਕਰਾਂ ਨੂੰ ਸੀ. ਐੱਲ. ਐੱਸ. ਐੱਲ. ਆਦਿ ਬਣਦੀਆਂ ਛੁੱਟੀਆਂ ਦਿੱਤੀਆਂ ਜਾਣ, ਡਵੀਜ਼ਨ ਰੂਪਨਗਰ 'ਚ ਕੋਰਟ ਵੱਲੋਂ ਕੀਤੇ ਐਵਾਰਡਾਂ ਦੀ ਤੁਰੰਤ ਪੇਮੈਂਟ ਕੀਤੀ ਜਾਵੇ, ਵਣ ਵਿਭਾਗ 'ਚ ਕੰਮ ਕਰਦੇ ਵਰਕਰਾਂ ਨੂੰ ਔਜ਼ਾਰ ਦਿੱਤੇ ਜਾਣ, ਵਿਭਾਗਾਂ 'ਚੋਂ ਕੰਮ ਕਰਦੇ ਵਰਕਰਾਂ ਨੂੰ ਮੈਡੀਕਲ ਕਿੱਟਾਂ ਹਰੇਕ ਬੀਟ 'ਚ ਦਿੱਤੀਆਂ ਜਾਣ, ਪੇ ਸਲਿੱਪਾਂ ਵਰਕਰਾਂ ਨੂੰ ਤਨਖਾਹ ਤੋਂ ਦੋ ਦਿਨ ਪਹਿਲਾਂ ਦਿੱਤੀਆਂ ਜਾਣ, ਸਰਵਿਸ ਬੁੱਕਸ ਜਾਰੀ ਕੀਤੀਆਂ ਜਾਣ, ਵਰਕਰਾਂ ਦਾ ਪੀ.ਐੱਫ, ਈ.ਪੀ.ਐੱਫ. ਕੱਟਿਆ ਜਾਵੇ, ਡੇਲੀਵੇਜ ਵਰਕਰਾਂ ਨੂੰ ਹਰੇਕ ਮਹੀਨੇ ਦੀ 12 ਤਰੀਕ ਨੂੰ ਤਨਖਾਹ ਦਿੱਤੀ ਜਾਵੇ, ਹਾਈਕੋਰਟ ਵੱਲੋਂ ਦਿੱਤੇ ਫੈਸਲੇ ਅਨੁਸਾਰ ਪੱਕੇ ਬੇਲਦਾਰ ਦੇ ਬਰਾਬਰ ਡੇਲੀਵੇਜ ਵਰਕਰਾਂ ਨੂੰ ਤਨਖਾਹ ਦਿੱਤੀ ਜਾਵੇ। ਉਨ੍ਹਾਂ ਚਿਤਾਵਨੀ ਦਿੰਦੇ ਕਿਹਾ ਕਿ ਉਕਤ ਮੰਗਾਂ ਦਾ ਹੱਲ 15 ਦਿਨਾਂ ਦੇ ਅੰਦਰ ਨਾ ਕੀਤਾ ਗਿਆ ਤਾਂ ਜਥੇਬੰਦੀ ਸੰਘਰਸ਼ ਤਿੱਖਾ ਕਰਨ ਲਈ ਮਜਬੂਰ ਹੋਵੇਗੀ। ਜਦੋਂ ਕਿ ਦਲ ਵੱਲੋਂ ਇਕ ਮੰਗ ਪੱਤਰ ਨਾਇਬ ਤਹਿਸੀਲਦਾਰ ਨੂੰ ਦਿੱਤਾ ਗਿਆ। ਇਸ ਮੌਕੇ ਪ੍ਰਧਾਨ ਗੁਰਦੀਪ ਸਿੰਘ ਢੀਂਗੀ, ਜਸਵਿੰਦਰ ਸਿੰਘ, ਬਲਵੀਰ ਸਿੰਘ, ਸੂਬਾਈ ਆਗੂ ਮੇਵਾ ਸਿੰਘ ਭੰਗਾਲਾ ਆਦਿ ਮੌਜੂਦ ਸਨ।
ਥਰਮਲ ਪਲਾਂਟ ਤੇ ਹਮਾਇਤੀ ਜਥੇਬੰਦੀਆਂ ਦੇ ਆਗੂਆਂ 'ਤੇ ਝੂਠੇ ਪੁਲਸ ਕੇਸ ਦਰਜ ਕਰਨ ਦੀ ਜ਼ੋਰਦਾਰ ਨਿੰਦਾ
NEXT STORY