ਪਟਿਆਲਾ- ਵਰਲਡ ਬੁੱਕ ਆਫ਼ ਰਿਕਾਰਡਜ਼ ਲੰਡਨ (ਯੂ. ਕੇ.) ਨੇ ਕੋਵਿਡ-19 ਵਿਰੁੱਧ ਚੱਲ ਰਹੀ ਜੰਗ ਦੌਰਾਨ ਮੂਹਰਲੀ ਕਤਾਰ ਦੇ ਯੋਧੇ ਵਜੋਂ ਪੂਰੀ ਸ਼ਿੱਦਤ ਨਾਲ ਲਗਾਤਾਰ ਲੜਾਈ ਲੜਦੇ ਆ ਰਹੇ ਡੀ. ਆਈ. ਜੀ. ਪਟਿਆਲਾ ਰੇਂਜ ਸ੍ਰੀ ਵਿਕਰਮ ਜੀਤ ਦੁੱਗਲ ਵੱਲੋਂ ਸਮਾਜ ਪ੍ਰਤੀ ਪ੍ਰਦਾਨ ਕੀਤੀਆਂ ਸੇਵਾਵਾਂ ਨੂੰ ਮਾਣ ਦਿੰਦਿਆਂ ਸ੍ਰੀ ਦੁੱਗਲ ਦਾ 'ਸਰਟੀਫਿਕੇਟ ਆਫ਼ ਕਮਿਟਮੈਂਟ' ਨਾਲ ਸਨਮਾਨ ਕੀਤਾ ਹੈ। ਵਰਡ ਬੁੱਕ ਆਫ਼ ਰਿਕਾਰੜਜ਼ ਲੰਡਨ (ਯੂ. ਕੇ.) ਦੇ ਅਜੂਡੀਕੇਟਰ ਅਤੇ ਉੱਪ ਪ੍ਰਧਾਨ, ਪੰਜਾਬ, ਜਸਵੀਰ ਸਿੰਘ ਸ਼ਿੰਦਾ ਨੇ ਇਹ ਸਰਟੀਫਿਕੇਟ ਸ੍ਰੀ ਵਿਕਰਮ ਜੀਤ ਦੁੱਗਲ ਨੂੰ ਪ੍ਰਦਾਨ ਕੀਤਾ।
ਇਹ ਵੀ ਪੜ੍ਹੋ: ਆਸਾਮ-ਚੀਨ ਬਾਰਡਰ ’ਤੇ ਡਿਊਟੀ ਦੌਰਾਨ ਨੂਰਪੁਰਬੇਦੀ ਦੇ ਨੌਜਵਾਨ ਸੈਨਿਕ ਦੀ ਮੌਤ, ਪਰਿਵਾਰ ਹੋਇਆ ਹਾਲੋ-ਬੇਹਾਲ
ਤੇਲੰਗਾਨਾ ਕਾਡਰ 'ਚ 2007 ਬੈਚ ਦੇ ਆਈ. ਪੀ. ਐੱਸ. ਅਧਿਕਾਰੀ ਸ੍ਰੀ ਦੁੱਗਲ ਨੇ ਪੰਜਾਬ 'ਚ ਅੰਤਰ-ਕਾਡਰ ਡੈਪੂਟੇਸ਼ਨ ਤਹਿਤ ਅੰਮ੍ਰਿਤਸਰ ਦਿਹਾਤੀ ਅਤੇ ਪਟਿਆਲਾ ਦੇ ਐੱਸ. ਐੱਸ. ਪੀ. ਵਜੋਂ ਸੇਵਾਂਵਾਂ ਨਿਭਾਈਆਂ ਹਨ। ਪੁਲਸ ਅਧਿਕਾਰੀ ਇਸ ਮਹਾਮਾਰੀ ਦੌਰਾਨ ਨਾ ਸਿਰਫ਼ ਕਰਫ਼ਿਊ ਅਤੇ ਲਾਕਡਾਊਨ ਨੂੰ ਨਿਯਮਤ ਲਾਗੂ ਕਰਵਾਉਣ ਲਈ ਮੂਹਰਲੀ ਕਤਾਰ ਦੇ ਯੋਧੇ ਵਜੋਂ ਕਾਰਜਸ਼ੀਲ ਰਹਿੰਦੇ ਹਨ, ਸਗੋਂ ਉਹ ਆਮ ਲੋਕਾਂ ਨੂੰ ਜਿੱਥੇ ਕੋਵਿਡ ਤੋਂ ਬਚਣ ਲਈ ਹੇਠਲੇ ਪੱਧਰ ਤੱਕ ਜਾ ਕੇ ਜਾਗਰੂਕ ਵੀ ਕਰਦੇ ਹਨ। ਇਸ ਦੇ ਨਾਲ ਹੀ ਲੋਕਾਂ ਨੂੰ ਗੁੰਮਰਾਹ ਹੋਣ ਤੋਂ ਬਚਾਉਣ ਲਈ ਅਫ਼ਵਾਹਾਂ ਨੂੰ ਵੀ ਫੈਲਣ ਤੋਂ ਰੋਕਦੇ ਹਨ।
ਇਹ ਵੀ ਪੜ੍ਹੋ: ਗੈਂਗਸਟਰ ਜਸਪ੍ਰੀਤ ਜੱਸੀ ਦਾ ਹੋਇਆ ਅੰਤਿਮ ਸੰਸਕਾਰ, ਭੈਣ ਨੇ ਦਿੱਤੀ ਮੁੱਖ ਅਗਨੀ ਤੇ ਧਾਹਾਂ ਮਾਰ ਰੋਇਆ ਪਰਿਵਾਰ
ਵਰਡ ਬੁੱਕ ਆਫ਼ ਰਿਕਾਰਡਜ਼ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਪੂਰੇ ਵਿਸ਼ਵ ਭਰ 'ਚ ਕੋਵਿਡ-19 ਵਿਰੁੱਧ ਜਾਗਰੂਕਤਾ ਅਤੇ ਸੁਰੱਖਿਆ ਪੈਦਾ ਕਰਨ ਲਈ ਸਮਰਪਿਤ ਭਾਵਨਾ ਨਾਲ ਆਪਣੀ ਦ੍ਰਿੜ ਵਚਨਬੱਧਤਾ ਨਿਭਾ ਰਹੇ ਹਨ। ਉਹ ਇਮਾਨਦਾਰੀ ਅਤੇ ਦਿਆਨਤਦਾਰੀ ਨਾਲ ਸਮਾਜ ਦੀ ਸੇਵਾ ਪ੍ਰਤੀ ਸਮਰਪਤ ਹੁੰਦੇ ਹੋਏ ਵਿਸ਼ਵ ਸਿਹਤ ਸੰਗਠਨ ਵੱਲੋਂ ਦਰਸਾਏ ਅਨੁਸਾਰ ਕੋਰੋਨਾਵਾਇਰਸ ਦੀ ਬੀਮਾਰੀ ਦੀ ਲਾਗ ਤੋਂ ਮਨੁੱਖਤਾ ਨੂੰ ਬਚਾਉਣ ਲਈ ਯਤਨਸ਼ੀਲ ਹਨ। ਇਸ ਦੌਰਾਨ ਉਨ੍ਹਾਂ ਨੇ ਭਾਰਤ ਦੇਸ਼ ਭਰ 'ਚ ਕੋਰੋਨਾ ਵਿਰੁੱਧ ਜੰਗ ਲੜ ਰਹੇ ਬਹੁਤ ਸਾਰੇ ਪੁਲਸ ਅਧਿਕਾਰੀਆਂ ਨੂੰ ਸਨਮਾਨਤ ਕੀਤਾ ਹੈ।
ਵਰਲਡ ਬੁੱਕ ਆਫ਼ ਰਿਕਾਰਡਜ਼ ਲੰਡਨ (ਯੁਨਾਈਟਿਡ ਕਿੰਗਡਮ) ਦੇ ਯੂਰੋਪ ਅਤੇ ਸਵਿਟਜਰਲੈਂਡ ਦੇ ਮੁਖੀ ਵਿਲੀ ਜਜ਼ਲਰ ਅਤੇ ਪ੍ਰੈਜੀਡੈਂਟ ਸੰਤੋਸ਼ ਸ਼ੁੱਕਲਾ ਨੇ ਡੀ. ਆਈ. ਜੀ. ਪਟਿਆਲਾ ਰੇਂਜ ਵਿਕਰਮ ਜੀਤ ਦੁੱਗਲ ਨੂੰ ਸ਼ੁੱਭ ਇਛਾਵਾਂ ਦਿੱਤੀਆਂ ਹਨ।
ਇਹ ਵੀ ਪੜ੍ਹੋ: ਚੜ੍ਹਦੀ ਜਵਾਨੀ 'ਚ ਜਹਾਨੋਂ ਤੁਰ ਗਿਆ ਜਵਾਨ ਪੁੱਤ, ਪਰਿਵਾਰ ਦਾ ਰੋ-ਰੋ ਹੋਇਆ ਬੁਰਾ ਹਾਲ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ
ਮੀਂਹ ਨਾਲ ਹਵਾ ਹੋਈ ਸਾਫ਼, ਏ. ਕਿਊ. ਆਈ. ਫਿਰ ਤਸੱਲੀਬਖਸ਼ ਪੱਧਰ ਤਕ ਪਹੁੰਚਿਆ
NEXT STORY