ਲੁਧਿਆਣਾ (ਨਰਿੰਦਰ)— ਕ੍ਰਿਕਟ ਵਿਸ਼ਵ ਕੱਪ-2019 ਦੀ ਸ਼ੁਰੂਆਤ ਹੋ ਚੁੱਕੀ ਹੈ ਅਤੇ ਭਾਰਤ ਦੇਸ਼ 'ਚ ਕ੍ਰਿਕਟ ਦੇ ਕਰੋੜਾਂ ਫੈਨ ਹਨ। ਲੁਧਿਆਣਾ 'ਚ ਵੀ ਕ੍ਰਿਕਟ ਵਿਸ਼ਵ ਕੱਪ ਨੂੰ ਲੈ ਕੇ ਲੋਕਾਂ ਦੇ 'ਚ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਲੁਧਿਆਣਾ ਦੇ ਕਿੱਪਸ ਮਾਰਕੀਟ ਸਰਾਭਾ ਨਗਰ ਸਥਿਤ ਬੇਲਫਰਾਂਸ ਵਿਖੇ ਇਕ ਬੈਕਰਜ਼ ਵੱਲੋਂ ਖਾਸ ਵਿਸ਼ਵ ਕੱਪ ਦੀ ਟਰਾਫੀ ਦਾ ਕੇਕ ਤਿਆਰ ਕੀਤਾ ਗਿਆ ਹੈ ਅਤੇ ਉਸ ਨੂੰ ਖਾਸ ਤੌਰ 'ਤੇ ਡਿਸਪਲੇ ਕੀਤਾ ਗਿਆ ਹੈ। ਬੇਕਰੀ ਦੇ ਮਾਲਕ ਨੇ ਦੱਸਿਆ ਹੈ ਕਿ ਇਹ ਕੇਕ ਤਿੰਨ ਦਿਨ 'ਚ ਛੇ ਸ਼ੈੱਫ ਵੱਲੋਂ ਵਿਸ਼ੇਸ਼ ਤੌਰ 'ਤੇ ਤਿਆਰ ਕੀਤਾ ਗਿਆ ਹੈ। ਹਰਜਿੰਦਰ ਸਿੰਘ ਕੁਕਰੇਜਾ ਨੇ ਦੱਸਿਆ ਕਿ ਇਸ ਵਿਸ਼ੇਸ਼ ਟਰਾਫੀ ਦੇ ਰੂਪ 'ਚ ਤਿਆਰ ਕੀਤੇ ਗਏ ਕੇਕ ਦਾ ਭਾਰ 20 ਕਿੱਲੋ ਹੈ ਅਤੇ ਇਹ ਕੇਕ 4 ਫੁੱਟ ਉੱਚਾ ਹੈ। ਇਸ 'ਚ ਬੈਲਜੀਅਮ ਚਾਕਲੇਟ ਦੀ ਵਰਤੋਂ ਕੀਤੀ ਗਈ ਹੈ। ਕੇਕ 'ਚ ਬੈਟ, ਵਿਕੇਟਸ, ਗਲੋਬਜ਼ ਅਤੇ ਵਿਕੇਟ ਪੈਡ ਵੀ ਰੱਖੇ ਗਏ ਹਨ। ਇਸ ਕੇਕ ਉੱਤੇ ਇਕ ਟਰਾਫੀ ਵੀ ਬਣਾਈ ਗਈ ਹੈ।
ਉਨ੍ਹਾਂ ਕਿਹਾ ਕਿ ਇਸ ਕੇਕ ਨੂੰ ਤਿਆਰ ਕਰਨ ਪਿੱਛੇ ਉਨ੍ਹਾਂ ਦਾ ਮੰਤਵ ਸਿਰਫ ਇਹੀ ਹੈ ਕਿ ਭਾਰਤੀ ਟੀਮ ਅਸਲੀ ਵਿਸ਼ਵ ਕੱਪ ਜਿੱਤ ਕੇ ਦੇਸ਼ 'ਚ ਲਿਆਵੇ। ਉਨ੍ਹਾਂ ਕਿਹਾ ਕਿ ਉਹ ਖੁਦ ਕ੍ਰਿਕਟ ਦੇ ਵੱਡੇ ਫੈਨ ਹਨ ਅਤੇ ਉਨ੍ਹਾਂ ਵੱਲੋਂ ਅਤੇ ਲੁਧਿਆਣਾ ਵਾਸੀਆਂ ਦੀ ਇਹੀ ਅਰਦਾਸ ਹੈ ਕਿ ਭਾਰਤ ਤੀਜੀ ਵਾਰ ਵਿਸ਼ਵ ਕੱਪ ਜਿੱਤ ਕੇ ਲਿਆਵੇ। ਇਹ ਕੇਕ ਲੋਕਾਂ ਦੀ ਖਿੱਚ ਦਾ ਕੇਂਦਰ ਬਣ ਰਿਹਾ ਹੈ।
ਸੋਸ਼ਲ ਮੀਡੀਆ 'ਤੇ ਪਾਉਣ ਕਾਰਨ ਇਸ ਕੇਕ ਨੂੰ ਲੋਕ ਦੂਰੋਂ-ਦੂਰੋਂ ਦੇਖਣ ਲਈ ਆ ਰਹੇ ਹਨ। ਕੇਕ 'ਚ ਇਕ ਪਾਸੇ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਅਤੇ ਦੂਜੇ ਪਾਸੇ ਐੱਮ. ਐੱਸ. ਧੋਨੀ ਦੀ ਤਸਵੀਰ ਲਗਾਈ ਗਈ ਹੈ। ਕ੍ਰਿਕਟ ਪ੍ਰੇਮੀਆਂ ਲਈ ਇਹ ਕੇਕ ਇਕ ਹਫਤਾ ਸਜਿਆ ਰਹੇਗਾ। ਉਨ੍ਹਾਂ ਕਿਹਾ ਕਿ ਕੇਕ ਬਣਾਉਣ ਦਾ ਮਕਸਦ ਭਾਰਤੀ ਕ੍ਰਿਕੇਟ ਟੀਮ ਨੂੰ ਇਹ ਅਹਿਸਾਸ ਕਰਵਾਉਣਾ ਹੈ ਕਿ ਹਰ ਭਾਰਤੀ ਦੀਆਂ ਸ਼ੁੱਭਕਾਮਨਾਵਾਂ ਉਨ੍ਹਾਂ ਦੇ ਨਾਲ ਹਨ।
ਮੋਦੀ ਦੇ ਮੰਤਰੀਮੰਡਲ 'ਚ ਸ਼ਾਮਲ ਹੋਣ ਵਾਲੇ ਸੋਮ ਪ੍ਰਕਾਸ਼ ਦਾ ਸੁਣੋ ਬਿਆਨ (ਵੀਡੀਓ)
NEXT STORY