ਫਗਵਾੜਾ (ਜਲੋਟਾ) - ਫਗਵਾੜਾ ਚ ਬੀਤੇ ਦਿਨ ਪਿੰਡ ਨੰਗਲ ਵਿਖੇ ਪੁਲਸ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਇਕ ਘਰ 'ਤੇ ਛਾਪਾ ਮਾਰ ਕੇ ਕੁਝ ਨੌਜਵਾਨਾਂ ਅਤੇ ਔਰਤਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਜਾਣਕਾਰੀ ਅਨੁਸਾਰ ਥਾਣਾ ਸਤਨਾਮਪੁਰਾ ਦੀ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਉਸ ਘਰ ਚ ਗਲਤ ਕਾਰਜ ਹੋ ਰਹੇ ਹਨ। ਛਾਪੇਮਾਰੀ ਦੌਰਾਨ ਪੁਲਸ ਨੇ 4 ਵਿਅਕਤੀਆਂ ਜਿੰਨਾਂ ਚ ਦੋ ਨੌਜਵਾਨ ਅਤੇ ਦੋ ਮਹਿਲਾ ਸ਼ਾਮਲ ਹਨ ਨੂੰ ਹਿਰਾਸਤ 'ਚ ਲੈ ਲਿਆ ਸੀ। ਹੁਣ ਇੰਨਾ ਸਾਰਿਆਂ ਖ਼ਿਲਾਫ਼ ਥਾਣਾ ਸਤਨਾਮਪੁਰਾ 'ਚ ਇੰਮਮੋਰਲ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ।
ਪੁਲਸ ਨੇ ਦਾਅਵਾ ਕੀਤਾ ਕਿ ਜਦੋਂ ਮੌਕੇ 'ਤੇ ਛਾਪਾ ਮਾਰਿਆ ਗਿਆ ਤਾਂ ਉਥੋਂ ਦੋ ਨੌਜਵਾਨ ਅਤੇ ਦੋ ਔਰਤਾਂ ਇਤਰਾਜ਼ਯੋਗ ਹਾਲਤ ਵਿੱਚ ਮਿਲੇ ਸਨ। ਪੁਲਸ ਨੇ ਦਾਅਵਾ ਕੀਤਾ ਹੈ ਕਿ ਉਕਤ ਕਿਰਾਏ ਦੇ ਮਕਾਨ ਵਿੱਚ ਇੱਕ ਔਰਤ ਦੁਆਰਾ ਵੇਸਵਾਗਮਨੀ ਦਾ ਅੱਡਾ ਚਲਾਇਆ ਜਾ ਰਿਹਾ ਸੀ। ਪੁਲਸ ਛਾਪੇਮਾਰੀ ਤੋਂ ਬਾਅਦ ਕੀਤੀ ਗਈ ਕਾਰਵਾਈ ਵਿੱਚ ਚਾਰਾਂ ਮੁਲਜ਼ਮਾਂ ਖਿਲਾਫ ਕੇਸ ਦਰਜ ਕੀਤਾ ਗਿਆ ਹੈ। ਮੁਲਜ਼ਮਾਂ ਦੀ ਪਛਾਣ ਕਰਨਪ੍ਰੀਤ ਸਿੰਘ ਵਾਸੀ ਰਾਜਾ ਗਾਰਡਨ, ਰਵਨੀਤ ਸਿੰਘ ਵਾਸੀ ਹਦੀਆਬਾਦ ਅਤੇ ਦੋ ਔਰਤਾਂ ਜੋ ਪਿੰਡ ਨੰਗਲ ਦੀਆਂ ਹੀ ਵਸਨੀਕ ਹਨ ਵਜੋਂ ਹੋਈ ਹੈ।
ਪੁਲਸ ਦਾ ਦਾਅਵਾ ਹੈ ਕਿ ਉਕਤ ਘਰ ਵਿੱਚ ਕੁਝ ਸਮੇਂ ਤੋਂ ਅਨੈਤਿਕ ਗਤੀਵਿਧੀਆਂ ਚੱਲ ਰਹੀਆਂ ਸਨ। ਦੱਸਿਆ ਜਾ ਰਿਹਾ ਹੈ ਕਿ ਉਕਤ ਮਕਾਨ ਇਕ ਐੱਨ.ਆਰ.ਆਈ. ਦਾ ਹੈ, ਜਿਸ ਨੂੰ ਪਿੰਡ ਨੰਗਲ ਦੀ ਹੀ ਵਸਨੀਕ ਇਕ ਔਰਤ ਨੂੰ ਕਿਰਾਏ 'ਤੇ ਦਿੱਤਾ ਗਿਆ ਸੀ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਫਗਵਾੜਾ ਪੁਲਸ ਵੱਲੋਂ ਇਕ ਹੋਰ ਟ੍ਰੇਵਲ ਏਜੰਟ ਖਿਲਾਫ ਕੇਸ ਦਰਜ, ਜਾਂਚ ਜਾਰੀ
NEXT STORY