ਐਂਟਰਟੇਨਮੈਂਟ ਡੈਸਕ : ਪੰਜਾਬੀ ਸੰਗੀਤ ਅਤੇ ਗਾਇਕੀ ਦਾ ਅਸਰ ਜਿੱਥੇ ਅੱਜ ਗਲੋਬਲੀ ਵਿਹੜਿਆਂ ਤੱਕ ਅਪਣੇ ਪ੍ਰਭਾਵ ਦਾ ਅਹਿਸਾਸ ਕਰਵਾ ਰਿਹਾ ਹੈ, ਉਥੇ ਇੰਟਰਨੈਸ਼ਨਲ ਸਿਖਰਾਂ ਛੂਹ ਰਹੇ ਕਲਾਕਾਰਾਂ ਨਾਲ ਜੁੜੇ ਰਹੇ ਵਿਵਾਦਾਂ ਦਾ ਸਿਲਸਿਲਾ ਵੀ ਰੁਕਣ ਦਾ ਨਾਂ ਨਹੀਂ ਲੈ ਰਿਹਾ। ਸਗੋਂ ਇਹ ਲਗਾਤਾਰ ਹੋਰ ਵਧਦਾ ਜਾ ਰਿਹਾ ਹੈ। ਧਰਤੀ-ਆਸਮਾਨ ਅਤੇ ਧੁੱਪ-ਛਾਂ ਵਾਂਗ ਇੱਕ-ਦੂਜੇ ਦਾ ਪੂਰਕ ਬਣ ਉੱਭਰ ਰਹੇ ਗਾਇਕ ਅਤੇ ਵਿਵਾਦ ਦੇ ਇਸੇ ਸਿਲਸਿਲੇ ਦੇ ਤਹਿਤ ਸਾਲ 2024 ਦੀਆਂ ਸੁਰਖੀਆਂ ਬਣੇ ਗਾਇਕੀ ਖੇਤਰ ਘਟਨਾਕ੍ਰਮਾਂ ਵੱਲ ਆਓ ਮਾਰਦੇ ਹਾਂ ਇੱਕ ਸਰਸਰੀ ਝਾਤ :
ਗਿੱਪੀ ਗਰੇਵਾਲ ਵਿਰੁੱਧ ਜ਼ਮਾਨਤੀ ਵਾਰੰਟ
ਪੰਜਾਬੀ ਸਿਨੇਮਾ ਅਤੇ ਗਾਇਕੀ ਦੇ ਖੇਤਰ ਵਿਚ ਦੇਸੀ ਰੌਕਸਟਾਰ ਦਾ ਰੁਤਬਾ ਹਾਸਲ ਕਰ ਚੁੱਕੇ ਗਿੱਪੀ ਗਰੇਵਾਲ ਇਸ ਸਾਲ ਉਸ ਸਮੇਂ ਸੁਰਖੀਆਂ ਦਾ ਕੇਂਦਰ ਬਿੰਦੂ ਬਣੇ, ਜਦੋਂ ਅਪਣੇ ਵੱਲੋਂ ਹੀ ਦਾਖ਼ਲ ਕਰਵਾਏ ਇੱਕ ਮਾਮਲੇ ਵਿਚ ਕੋਰਟ ਵਿਚ ਪੇਸ਼ ਨਾ ਹੋਣ 'ਤੇ ਮਾਨਯੋਗ ਮੋਹਾਲੀ ਅਦਾਲਤ ਦੁਆਰਾ ਉਨ੍ਹਾਂ ਖਿਲਾਫ਼ ਜ਼ਮਾਨਤੀ ਵਾਰੰਟ ਜਾਰੀ ਕਰਦਿਆਂ ਨਿੱਜੀ ਰੂਪ ਵਿਚ ਪੇਸ਼ ਹੋਣ ਦੀ ਤਾਕੀਦ ਕੀਤੀ ਗਈ। ਉਕਤ ਘਟਨਾਕ੍ਰਮ ਦਿਲਪ੍ਰੀਤ ਸਿੰਘ ਬਾਬਾ ਜ਼ਬਰਨ ਵਸੂਲੀ ਮਾਮਲੇ ਵਿਚ ਰੁਪਿੰਦਰ ਸਿੰਘ ਉਰਫ਼ ਗਿੱਪੀ ਗਰੇਵਾਲ ਵੱਲੋਂ ਦਾਖ਼ਲ ਕਰਵਾਈ ਸ਼ਿਕਾਇਤ ਦੇ ਅਧਾਰ ਨਾਲ ਹੀ ਸੰਬੰਧਤ ਰਿਹਾ। ਇਸ ਵਿਚ ਵਾਰ-ਵਾਰ ਕਹੇ ਜਾਣ ਦੇ ਬਾਵਜ਼ੂਦ ਅਪਣਾ ਪੱਖ ਸਪੱਸ਼ਟ ਕਰਨ ਨਿੱਜੀ ਤੌਰ 'ਤੇ ਪੇਸ਼ ਨਾ ਹੋਣ 'ਤੇ ਮਾਨਯੋਗ ਅਦਾਲਤ ਵੱਲੋਂ ਉਨ੍ਹਾਂ ਵਿਰੁੱਧ ਇਹ ਜ਼ਮਾਨਤੀ ਵਾਰੰਟ ਜਾਰੀ ਕੀਤੇ ਗਏ।
ਇਹ ਵੀ ਪੜ੍ਹੋ- ਮਸ਼ਹੂਰ ਗਾਇਕ ਦੇ ਘਰ ਲੱਗੀ ਅੱਗ 'ਚ 80 ਸਾਲਾ ਔਰਤ ਜ਼ਖਮੀ, 9 ਲੋਕਾਂ ਨੂੰ ਬਚਾਇਆ
ਸ਼ੋਅ ਦੌਰਾਨ ਗੁਲਾਬ ਸਿੱਧੂ ਦਾ ਝਗੜਾ
ਪੰਜਾਬੀ ਗਾਇਕੀ ਜਗਤ 'ਚ ਮਜ਼ਬੂਤ ਪੈੜਾਂ ਸਿਰਜਦੇ ਜਾ ਰਹੇ ਹਨ ਗਾਇਕ ਗੁਲਾਬ ਸਿੱਧੂ, ਜੋ ਇਸੇ ਸਾਲ ਉਸ ਸਮੇਂ ਵਿਵਾਦ ਵਿਚ ਘਿਰੇ ਨਜ਼ਰ ਆਏ, ਜਦੋਂ ਚੱਲਦੇ ਸ਼ੋਅ ਦਰਮਿਆਨ ਉਹ ਇੱਕ ਵੱਡੇ ਝਗੜੇ ਵਿਚ ਉਲਝ ਗਏ। ਉਕਤ ਮਾਮਲਾ ਉਸ ਸਮੇਂ ਸਾਹਮਣੇ ਆਇਆ, ਜਦੋ ਖੰਨਾ ਦੇ ਲਲਹੇੜੀ ਰੋਡ 'ਤੇ ਚੱਲ ਰਹੇ ਉਨ੍ਹਾਂ ਦੇ ਪ੍ਰੋਗਰਾਮ ਵਿਚ ਭਾਰੀ ਹੰਗਾਮਾ ਹੋ ਗਿਆ, ਜਿਸ ਦੇ ਚੱਲਦਿਆਂ ਉਨ੍ਹਾਂ ਨੂੰ ਇਹ ਸ਼ੋਅ ਅੱਧ ਵਿਚਾਲੇ ਹੀ ਰੋਕਣਾ ਪਿਆ।
ਪੂਰੇ ਮਾਮਲੇ ਅਨੁਸਾਰ ਗਾਇਕ ਦੇ ਬਾਊਂਸਰਾਂ ਵੱਲੋਂ ਇੱਕ ਕਿਸਾਨ ਅਤੇ ਉਸ ਦੇ ਪੁੱਤਰ ਨੂੰ ਸਟੇਜ 'ਤੇ ਜਾਣ ਤੋਂ ਰੋਕਿਆ ਗਿਆ, ਜਿੰਨ੍ਹਾਂ ਅਪਣਾ ਪ੍ਰਤੀਕਰਮ ਜ਼ਾਹਿਰ ਕਰਦਿਆਂ ਦੱਸਿਆ ਸੀ ਕਿ ਜਿਸ ਖੇਤੀ ਜ਼ਮੀਨ 'ਤੇ ਪ੍ਰੋਗਰਾਮ ਕੀਤਾ ਜਾ ਰਿਹਾ ਸੀ, ਉਹ ਉਨ੍ਹਾਂ ਵੱਲੋਂ ਹੀ ਸਮਾਰੋਹ ਲਈ ਮੁਹੱਈਆਂ ਕਰਵਾਈ ਗਈ ਸੀ ਪਰ ਇਹ ਦੱਸੇ ਜਾਣ ਦੇ ਬਾਵਜੂਦ ਬਾਊਂਸਰਾਂ ਨੇ ਕਥਿਤ ਰੂਪ ਵਿਚ ਉਨ੍ਹਾਂ ਨਾਲ ਗੁੰਡਾਗਰਦੀ ਕਰਨੀ ਸ਼ੁਰੂ ਕਰ ਦਿੱਤੀ ਅਤੇ ਇੱਕ ਬਜ਼ੁਰਗ ਕਿਸਾਨ ਨੂੰ ਧੱਕਾ ਵੀ ਦਿੱਤਾ। ਜਦੋਂ ਉਸ ਬਜ਼ੁਰਗ ਕਿਸਾਨ ਦੇ ਪੁੱਤਰ ਨੇ ਵਿਰੋਧ ਕੀਤਾ ਤਾਂ ਉਸ ਦੀ ਵੀ ਕੁੱਟਮਾਰ ਕੀਤੀ ਗਈ, ਜਿਸ ਉਪਰੰਤ ਉਨ੍ਹਾਂ ਹਰਕਤ ਵਿਚ ਆਉਂਦਿਆਂ ਗਾਇਕ ਨੂੰ ਉੱਥੋਂ ਰੁਖ਼ਸਤ ਹੋ ਜਾਣ ਲਈ ਕਹਿ ਦਿੱਤਾ ਅਤੇ ਇਸੇ ਦੌਰਾਨ ਦੋਹਾਂ ਪਾਸਿਓ ਕਾਫ਼ੀ ਗਰਮੋ ਗਰਮੀ ਵੀ ਹੋਈ। ਅਪਣੇ ਖਿਲਾਫ਼ ਇਸ ਵੱਡੇ ਰੋਹ ਨੂੰ ਵੇਖਦਿਆਂ ਗਾਇਕ ਗੁਲਾਬ ਸਿੱਧੂ ਨੂੰ ਅੱਧ ਵਿਚਕਾਰੇ ਹੀ ਅਪਣਾ ਇਹ ਲਾਈਵ ਸ਼ੋਅ ਛੱਡ ਉੱਥੋ ਰਵਾਨਾ ਹੋਣਾ ਪਿਆ।
ਇਹ ਵੀ ਪੜ੍ਹੋ- ਗਾਇਕ ਜੱਸੀ ਗਿੱਲ ਨੂੰ ਆਇਆ ਪਾਕਿਸਤਾਨੋਂ ਫੋਨ, ਜੱਸੀ ਨੇ ਆਖੀ ਵੱਡੀ ਗੱਲ
ਲੰਡਨ 'ਚ ਰੋਹ ਦਾ ਸ਼ਿਕਾਰ ਹੋਏ ਕਰਨ ਔਜਲਾ
'ਤੌਬਾ ਤੌਬਾ' ਫੇਮ ਕਰਨ ਔਜਲਾ ਨਾਲ ਜੁੜਿਆ ਇੱਕ ਮਾਮਲਾ ਵੀ ਕਾਫ਼ੀ ਚਰਚਿਤ ਬਣ ਉਸ ਸਮੇਂ ਉਭਰਿਆ, ਜਦੋਂ ਲੰਡਨ ਵਿਚ ਚੱਲ ਰਹੇ ਇੱਕ ਗ੍ਰੈਂਡ ਕੰਸਰਟ ਨੂੰ ਅਚਾਨਕ ਰੋਕਣਾ ਪਿਆ, ਕਿਉਂਕਿ ਸ਼ੋਅ ਦਾ ਹਿੱਸਾ ਬਣੇ ਕਿਸੇ ਵਿਅਕਤੀ ਨੇ ਕਰੜੀ ਸੁਰੱਖਿਆ ਦੇ ਬਾਵਜੂਦ ਉਨ੍ਹਾਂ 'ਤੇ ਜੁੱਤੀ ਵਗਾਹ ਮਾਰੀ। ਹਾਲਾਂਕਿ ਹੈਰਾਨ ਪ੍ਰੇਸ਼ਾਨ ਹੋਏ ਕਰਨ ਔਜਲਾ ਵੱਲੋਂ ਅਪਣੇ ਸੰਗੀਤ ਸਮਾਰੋਹ ਨੂੰ ਰੋਕਦਿਆਂ ਵਿਰੋਧਕਾਰੀਆਂ, ਜਿੰਨ੍ਹਾਂ ਵਿਚੋਂ ਇੱਕ ਪ੍ਰਮੁੱਖ ਨੂੰ ਕਾਬੂ ਕਰ ਲਿਆ ਗਿਆ, ਉਸ ਦੇ ਤਮਾਮ ਸਾਥੀਆਂ ਨੂੰ ਚੁਣੌਤੀ ਦਿੰਦਿਆਂ ਵੰਗਾਰਿਆ ਵੀ। ਇੰਨਾਂ ਹੀ ਨਹੀਂ ਗੁੱਸੇ ਵਿਚ ਆਏ ਕਰਨ ਔਜਲਾ ਨੇ ਹਮਲੇ ਦਾ ਤਿੱਖਾ ਜਵਾਬ ਪ੍ਰਤੀਕਰਮ ਦਿੰਦੇ ਹੋਏ ਘਟਨਾਕ੍ਰਮ 'ਤੇ ਨਿਰਾਸ਼ਾ ਵੀ ਪ੍ਰਗਟ ਕੀਤੀ।
ਇਹ ਵੀ ਪੜ੍ਹੋ- ਅੱਲੂ ਅਰਜੁਨ ਦੀ ‘ਪੁਸ਼ਪਾ-2’ ਨੇ ਰਚਿਆ ਇਤਿਹਾਸ! 20ਵੇਂ ਦਿਨ ਮਾਰੀ ਵੱਡੀ ਬਾਜ਼ੀ
ਚੰਡੀਗੜ੍ਹ ਸ਼ੋਅ ਨੂੰ ਲੈ ਕੇ ਵੀ ਸਵਾਲਾਂ 'ਚ ਘਿਰੇ ਕਰਨ ਔਜਲਾ
ਪੰਜਾਬੀ ਗਾਇਕ ਕਰਨ ਔਜਲਾ ਆਪਣੀ ਪ੍ਰਭਾਵੀ ਅਤੇ ਸੁਰੀਲੀ ਆਵਾਜ਼ ਲਈ ਜਾਣੇ ਜਾਂਦੇ ਹਨ। ਹਾਲ ਹੀ ਦਿਨਾਂ ਵਿਚ ਮੁੜ ਉਸ ਸਮੇਂ ਸਵਾਲਾਂ ਦੇ ਘੇਰੇ ਵਿਚ ਰਹੇ। ਜਦੋਂ 07 ਦਸੰਬਰ ਨੂੰ ਚੰਡੀਗੜ੍ਹ ਵਿਚ ਸੰਪੰਨ ਹੋਏ ਉਨ੍ਹਾਂ ਦੇ ਸ਼ੋਅ ਤੋਂ ਪਹਿਲਾਂ ਸਥਾਨਕ ਨਿਵਾਸੀ ਪ੍ਰੋਫੈਸਰ ਪੰਡਿਤ ਰਾਓ ਧਾਰਨੇਵਰ ਦੁਆਰਾ ਔਜਲਾ ਵਿਰੁੱਧ ਪੁਲਸ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ, ਜਿੰਨ੍ਹਾਂ ਇਲਜ਼ਾਮ ਲਗਾਇਆ ਕਿ ਸੰਬੰਧਤ ਗਾਇਕ ਆਪਣੇ ਗਾਣਿਆ ਦੁਆਰਾ ਨੁਕਸਾਨਦੇਹ ਸਮੱਗਰੀ ਨੂੰ ਉਤਸ਼ਾਹਿਤ ਕਰ ਰਹੇ ਹਨ। ਇਨ੍ਹਾਂ ਦੇ ਗਾਣੇ ਸ਼ਰਾਬ ਦੀ ਵਰਤੋਂ, ਨਸ਼ੀਲੇ ਪਦਾਰਥਾਂ ਅਤੇ ਹਿੰਸਾ ਨੂੰ ਉਤਸ਼ਾਹਿਤ ਕਰਦੇ ਹਨ। ਉਕਤ ਸ਼ਿਕਾਇਤਕਰਤਾ ਨੇ ਮੰਗ ਕੀਤੀ ਕਿ ਨੂੰ ਚੰਡੀਗੜ੍ਹ ਸ਼ੋਅ ਦੌਰਾਨ ਗਾਇਕ ਨੂੰ ਉਨ੍ਹਾਂ ਦੇ ਕੁਝ ਵਿਵਾਦਿਤ ਗਾਣਿਆਂ 'ਚਿੱਟਾ ਕੁੜਤਾ', 'ਅਧਿਆ', 'ਫਿਊ ਡੇਜ਼', 'ਅਲਕੋਹਲ 2', 'ਗੈਂਗਸਟਰ' ਅਤੇ 'ਬੰਦੂਕ' ਵਰਗੇ ਟਰੈਕ ਪੇਸ਼ ਨਾ ਕਰਨ ਦੀ ਹਿਦਾਇਤ ਕੀਤੀ ਜਾਵੇ।
ਇਹ ਵੀ ਪੜ੍ਹੋ-ਖਨੌਰੀ ਬਾਰਡਰ ਪੁੱਜੇ ਗਾਇਕ ਰਵਿੰਦਰ ਗਰੇਵਾਲ, ਜਗਜੀਤ ਸਿੰਘ ਡੱਲੇਵਾਲ ਨੂੰ ਮਿਲ ਕੇ ਹੋਏ ਭਾਵੁਕ
ਦਿਲਜੀਤ ਦੋਸਾਂਝ ਦਾ ਵਿਵਾਦ
'ਦਿਲ ਲੂਮੀਨਾਟੀ' ਵਰਲਡ ਟੂਰ ਅਧੀਨ ਬੀਤੇ ਦਿਨੀਂ ਚੰਡੀਗੜ੍ਹ ਕੰਸਰਟ ਕਰਨ ਵਾਲੇ ਦਿਲਜੀਤ ਵੀ ਵਿਵਾਦਾਂ ਤੋਂ ਕਦੋਂ ਅਛੂਤੇ ਨਹੀਂ ਰਹੇ, ਜਿੰਨ੍ਹਾਂ ਵੱਲੋਂ ਇਸੇ ਸ਼ੋਅ ਦੌਰਾਨ ਮੋਹਾਲੀ ਏਅਰਪੋਰਟ ਪੁੱਜਣ 'ਤੇ ਅਚਾਨਕ ਉਸ ਸਮੇਂ ਇੱਕ ਵਿਵਾਦ ਸਹੇੜ ਲਿਆ ਗਿਆ, ਜਦੋਂ ਉਨ੍ਹਾਂ Punjab ਦੀ ਬਜਾਏ Panjab ਸ਼ਬਦਾਵਲੀ ਅਧੀਨ ਆਪਣਾ ਇੱਕ ਵੀਡੀਓ ਪੋਸਟ ਕਰ ਦਿੱਤਾ ਗਿਆ।
ਉਪਰੰਤ ਉਨ੍ਹਾਂ ਦੀ ਇਸ ਸਪੈਲਿੰਗ ਪ੍ਰਤੀਕਿਰਿਆ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੀ ਕਾਫ਼ੀ ਟ੍ਰੋਲਿੰਗ ਹੋਈ ਅਤੇ ਉਨ੍ਹਾਂ 'ਤੇ ਭਾਰਤੀ ਝੰਡੇ ਦੇ ਇਮੋਜ਼ੀ ਨੂੰ ਹਟਾਉਣ ਦਾ ਇਲਜ਼ਾਮ ਵੀ ਲਗਾਇਆ ਗਿਆ। ਦੋਸਾਂਝ ਨੇ ਇਲਜ਼ਾਮਾਂ ਨੂੰ 'ਸਾਜ਼ਿਸ਼ ਦੇ ਸਿਧਾਂਤ' ਕਹਿ ਕੇ ਜਵਾਬ ਦਿੱਤਾ। ਉਨ੍ਹਾਂ ਕਿਹਾ Punjab ਲਿਖਿਆ ਜਾਵੇ ਜਾਂ Panjab ਪਰ ਇਹ ਮੇਰੇ ਲਈ ਹਮੇਸ਼ਾ ਪੰਜਾਬ ਹੀ ਰਹੇਗਾ। ਹਾਲਾਂਕਿ ਇਸੇ ਮਾਮਲੇ ਵਿਚ ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ Panjab ਲਿਖਣ ਦਾ ਮਕਸਦ ਅਪਣੀ ਇਸ ਦੇ ਨਾਂ ਦੀ ਤੋਹੀਨ ਕਰਨਾ ਨਹੀਂ, ਬਲਕਿ ਇਸ ਨੂੰ ਪੰਜ ਦਰਿਆਵਾਂ ਦੀ ਧਰਤੀ ਵਜੋਂ ਪ੍ਰਤੀਬਿੰਬ ਕਰਨਾ ਮੁੱਖ ਰਿਹਾ।
ਇਹ ਵੀ ਪੜ੍ਹੋ- ਅੰਮ੍ਰਿਤਪਾਲ ਸਿੰਘ V/S AP ਢਿੱਲੋਂ, ਜਾਣੋ ਕਿਵੇਂ ਰਾਤੋ-ਰਾਤ ਚਮਕੀ ਕਿਸਮਤ
ਏਪੀ ਢਿੱਲੋਂ ਅਤੇ ਦਿਲਜੀਤ ਦੋਸਾਂਝ
ਅੱਜ ਦੇ ਸਮੇਂ ਦੇ 2 ਸਭ ਤੋਂ ਵੱਧ ਹਿੱਟ ਪੰਜਾਬੀ ਗਾਇਕਾਂ ਵਜੋਂ ਜਾਣੇ ਜਾ ਰਹੇ ਹਨ ਦਿਲਜੀਤ ਅਤੇ ਏਪੀ ਢਿੱਲੋਂ, ਜਿੰਨ੍ਹਾਂ ਵਿਚਕਾਰ ਦੂਰੀਆਂ ਅਤੇ ਤਕਰਾਰ ਲਗਾਤਾਰ ਵੱਧ ਰਹੀ ਹੈ। ਉਕਤ ਦੋਹਾਂ ਵਿਚਾਲੇ ਕਸ਼ਮਕਸ਼ ਭਰੇ ਬਣਦੇ ਜਾ ਰਹੇ ਇਸ ਸਿਲਸਿਲੇ ਦਾ ਮੁੱਢ ਉਸ ਸਮੇਂ ਬੱਝਾ ਜਦੋਂ ਦਿਲਜੀਤ ਨੇ ਅਪਣੇ ਹਾਲੀਆ ਇੰਦੌਰ ਸ਼ੋਅ ਦੌਰਾਨ ਕਰਨ ਔਜਲਾ ਅਤੇ ਏਪੀ ਢਿੱਲੋਂ ਨੂੰ ਉਨ੍ਹਾਂ ਦੇ ਅਗਾਮੀ ਦਿਨੀਂ ਹੋਣ ਜਾ ਰਹੇ ਸ਼ੋਅਜ ਦੀ ਵਧਾਈ ਦਿੱਤੀ, ਪਰ ਦੂਜੇ ਪਾਸਿਓ ਢਿੱਲੋਂ ਨੇ ਚੰਡੀਗੜ੍ਹ ਦੇ ਅਪਣੇ ਲਾਈਵ ਸਮਾਰੋਹ ਦੌਰਾਨ ਦਿਲਜੀਤ 'ਤੇ ਟਿੱਪਣੀ ਕਰਦਿਆਂ ਕਿਹਾ ਗਿਆ ਕਿ ਪਹਿਲੋਂ ਸ਼ੋਸ਼ਲ ਪਲੇਟਫਾਰਮ ਤੋਂ ਅਨਬਲੋਕ ਤਾਂ ਕਰੋ, ਫਿਰ ਦੂਜੇ ਟੌਪਿਕ ਬਾਰੇ ਗੱਲ ਹੋ ਸਕਦੀ ਹੈ। ਸਥਿਤੀ ਉਦੋਂ ਹੋਰ ਵਿਗੜ ਗਈ ਜਦੋਂ ਦਿਲਜੀਤ ਨੇ ਵਾਪਸ ਜਵਾਬ ਦਿੰਦਿਆਂ ਆਪਣੇ ਇੰਸਟਾਗ੍ਰਾਮ 'ਤੇ ਜਾ ਕੇ ਢਿੱਲੋਂ ਦੀ ਪ੍ਰੋਫਾਈਲ ਦਾ ਸਕ੍ਰੀਨਸ਼ਾਟ ਵੀ ਸਾਂਝਾ ਕਰ ਦਿੱਤਾ ਅਤੇ ਲਿਖਿਆ ਕਿ "ਮੈਂ ਤੁਹਾਨੂੰ ਕਦੇ ਵੀ ਬਲੌਕ ਨਹੀਂ ਕੀਤਾ... ਮੈਨੂੰ ਸਰਕਾਰ ਨਾਲ ਸਮੱਸਿਆਵਾਂ ਹੋ ਸਕਦੀਆਂ ਹਨ, ਪਰ ਅਪਣੇ ਕਲਾਕਾਰਾਂ ਭਰਾਵਾਂ ਨਾਲ ਨਹੀਂ।"
ਇਹ ਵੀ ਪੜ੍ਹੋ- ਸੰਨੀ ਦਿਓਲ ਤੇ ਦਿਲਜੀਤ ਦੋਸਾਂਝ ਦੀ 'ਬਾਰਡਰ 2' ਦੀ ਸ਼ੂਟਿੰਗ ਸ਼ੁਰੂ, ਪਹਿਲੀ ਝਲਕ ਵਾਇਰਲ
ਗੈਰੀ ਸੰਧੂ 'ਤੇ ਹਮਲਾ
ਪੰਜਾਬੀ ਗਾਇਕ ਗੈਰੀ ਸੰਧੂ ਵੀ ਅਚਾਨਕ ਉਸ ਸਮੇਂ ਸੁਰਖੀਆਂ ਦਾ ਕੇਂਦਰ ਬਣੇ, ਜਦੋਂ 28 ਸਤੰਬਰ 2024 ਨੂੰ ਮੋਹਾਲੀ, ਪੰਜਾਬ ਵਿਚ ਇੱਕ ਸੰਗੀਤ ਸਮਾਰੋਹ ਦੌਰਾਨ ਸਟੇਜ ਪ੍ਰਦਰਸ਼ਨ ਦੌਰਾਨ ਉਨ੍ਹਾਂ 'ਤੇ ਅਣਜਾਨ ਲੋਕਾਂ ਵੱਲੋਂ ਜਾਨਲੇਵਾ ਹਮਲਾ ਕਰ ਦਿੱਤਾ ਗਿਆ। ਇਸੇ ਸੰਬੰਧਤ ਸਾਹਮਣੇ ਆਏ ਵੇਰਵੇ ਅਨੁਸਾਰ ਇਹ ਘਟਨਾ ਮੋਹਾਲੀ ਦੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਆਈਐਸ ਬਿੰਦਰਾ ਸਟੇਡੀਅਮ ਵਿਚ ਉਸ ਸਮੇਂ ਵਾਪਰੀ, ਜਦ ਗੈਰੀ ਸੰਧੂ ਪੰਜਾਬ ਯੂਥ ਫੈਸਟੀਵਲ ਦੁਆਰਾ ਆਯੋਜਿਤ ਇੱਕ ਸੰਗੀਤ ਸਮਾਰੋਹ ਵਿਚ ਪ੍ਰਦਰਸ਼ਨ ਕਰ ਰਹੇ ਸਨ।
ਸੰਗੀਤਕ ਖੇਤਰ ਵਿਚ ਦਹਿਸ਼ਤ ਪੈਦਾ ਕਰਨ ਵਾਲੇ ਉਕਤ ਮਾਮਲੇ ਵਿਚ ਸੰਧੂ ਨੇ ਸੋਸ਼ਲ ਮੀਡੀਆ 'ਤੇ ਹਮਲੇ ਦੀ ਨਿੰਦਾ ਕੀਤੀ ਅਤੇ ਕਿਹਾ ਕਿ ਇਹ ਉਨ੍ਹਾਂ ਦੇ ਸਮਾਗਮ ਨੂੰ ਵਿਗਾੜਨ ਅਤੇ ਉਨ੍ਹਾਂ ਦੇ ਅਕਸ ਨੂੰ ਢਾਹ ਲਾਉਣ ਦੀ ਕੋਸ਼ਿਸ਼ ਸੀ। ਇਸ ਘਟਨਾ ਦੀ ਪੰਜਾਬੀ ਸੰਗੀਤ ਉਦਯੋਗ ਅਤੇ ਪ੍ਰਸ਼ੰਸਕਾਂ ਦੁਆਰਾ ਵੀ ਵਿਆਪਕ ਤੌਰ 'ਤੇ ਨਿੰਦਾ ਕੀਤੀ ਗਈ ਅਤੇ ਗੁੱਸਾ ਪ੍ਰਗਟ ਕੀਤਾ ਗਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਪੰਜਾਬ 'ਚ ਸੈਰ-ਸਪਾਟੇ ਦੀ ਉੱਨਤੀ ਤੇ ਸੱਭਿਆਚਾਰਕ ਖੇਤਰ ਦੀ ਪ੍ਰਫੁੱਲਤਾ ਲਈ ਕੀਤੇ ਅਹਿਮ ਕਾਰਜ : ਸੌਂਧ
NEXT STORY