ਤਰਨਤਾਰਨ, (ਰਮਨ)- ਭਾਰਤ ਸਰਕਾਰ ਵੱਲੋਂ ਦੇਸ਼ ਭਰ ਵਿਚ ਇਕ ਹੀ ਟੈਕਸ ਪ੍ਰਣਾਲੀ ਤਹਿਤ ਬਣਾਏ ਗਏ ਨਵੇਂ ਕਾਨੂੰਨ ਜਿਸ ਨੂੰ ਜੀ. ਐੱਸ. ਟੀ. ਦਾ ਨਾਂ ਦਿੱਤਾ ਗਿਆ ਹੈ, ਨੂੰ 1 ਜੁਲਾਈ ਤੋਂ ਲਾਗੂ ਕੀਤੇ ਜਾਣ ਸਬੰਧੀ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਇਸ ਕਾਨੂੰਨ ਸਬੰਧੀ ਸਮੂਹ ਵਪਾਰੀਆਂ ਨੂੰ ਆਪਣੇ ਵੈਟ ਨੰਬਰ ਨੂੰ 15 ਜੂਨ ਤੱਕ ਜੀ. ਐੱਸ. ਟੀ. ਵਿਚ ਤਬਦੀਲ ਕਰਵਾਉਣ ਲਈ ਕਿਹਾ ਗਿਆ ਹੈ।
ਵਿਭਾਗ ਵੱਲੋਂ ਬਣਾਈ ਗਈ ਆਨਲਾਈਨ ਸਾਈਟ ਰਾਹੀਂ ਜੀ. ਐੱਸ. ਟੀ. ਨੰਬਰ ਲੈਣ ਲਈ ਫਰਮ ਅਤੇ ਮਾਲਕ ਦੇ ਦਸਤਾਵੇਜ਼ ਅਪਲੋਡ ਨਾ ਹੋਣ ਕਾਰਨ ਜਾਂ ਫਿਰ ਸਾਈਟ ਬੰਦ ਰਹਿਣ ਕਾਰਨ ਸਬੰਧਿਤ ਵਪਾਰੀਆਂ ਤੇ ਸੇਲ ਟੈਕਸ ਵਕੀਲਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੇਲ ਟੈਕਸ ਵਿਭਾਗ ਦੇ ਐਡਵੋਕੇਟ ਵਿਸ਼ਾਲ ਭਾਰਦਵਾਜ ਨੇ ਦੱਸਿਆ ਕਿ ਸਰਕਾਰ ਵੱਲੋਂ ਸਮੂਹ ਵਪਾਰੀਆਂ ਨੂੰ ਫਰਮਾਂ ਦੇ ਜੀ. ਐੱਸ. ਟੀ. ਨੰਬਰ ਲੈਣ ਲਈ 15 ਜੂਨ ਤੱਕ ਦਾ ਸਮਾਂ ਦਿੱਤਾ ਗਿਆ ਹੈ ਜੋ ਬਹੁਤ ਥੋੜ੍ਹਾ ਹੈ। ਜ਼ਿਲੇ ਭਰ ਦੇ ਕਰੀਬ 3000 ਵਪਾਰੀ ਵਿਭਾਗ ਵਿਚ ਵੈਟ ਰਾਹੀਂ ਰਜਿਸਟਰਡ ਹਨ, ਜਿਨਾਂ ਨੂੰ ਆਨਲਾਈਨ ਜੀ. ਐੱਸ. ਟੀ. ਨੰਬਰ ਲੈਣ ਵਿਚ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਸਰਕਾਰ ਦੀ ਇਸ ਵੈੱਬਸਾਈਟ ਰਾਹੀਂ ਅਪਲਾਈ ਕੀਤੀਆਂ ਗਈਆਂ ਫਾਈਲਾਂ ਸਹੀ ਤਰ੍ਹਾਂ ਅਪਲੋਡ ਹੋਣ ਤੋਂ 24 ਘੰਟੇ ਬੀਤ ਜਾਣ ਬਾਅਦ ਵੀ ਏ. ਆਰ. ਐੱਨ. ਨੰਬਰ ਜਾਰੀ ਨਹੀਂ ਹੋ ਰਿਹਾ। ਇਹ ਵੈੱਬਸਾਈਟ ਜ਼ਿਆਦਾਤਰ ਸਲੋਅ ਅਤੇ ਅੰਡਰ ਮੇਨਟੀਨੈਂਸ ਰਹਿੰਦੀ ਹੈ, ਜਿਸ ਕਾਰਨ ਕੰਮਕਾਜ ਪੂਰਾ ਨਹੀਂ ਹੋ ਰਿਹਾ। ਉਨ੍ਹਾਂ ਦੱਸਿਆ ਕਿ ਜ਼ਿਆਦਾਤਰ ਕੰਪਨੀਆਂ ਵੱਲੋਂ ਆਪਣੇ ਸਟਾਕਿਸਟਾਂ ਅਤੇ ਡਿਸਟ੍ਰੀਬਿਊਟਰਾਂ ਨੂੰ ਸਖਤੀ ਨਾਲ ਸੰਦੇਸ਼ ਦਿੱਤੇ ਗਏ ਹਨ ਕਿ ਜੇ ਉਨ੍ਹਾਂ 10 ਜੂਨ ਤੱਕ ਆਪਣੀ ਫਰਮਾਂ ਦੇ ਜੀ. ਐੱਸ. ਟੀ. (ਏ. ਆਰ. ਐੱਨ. ਨੰਬਰ) ਨਾ ਲਏ ਤਾਂ ਉਨ੍ਹਾਂ ਦੀ ਸਪਲਾਈ ਬੰਦ ਕਰ ਦਿੱਤੀ ਜਾਵੇਗੀ। ਐਡਵੋਕੇਟ ਵਿਸ਼ਾਲ ਨੇ ਦੱਸਿਆ ਕਿ ਕਈ ਫਰਮਾਂ ਦੇ ਆਈ. ਡੀ. ਪਾਸਵਰਡ ਵੀ ਵਿਭਾਗ ਵੱਲੋਂ ਜਾਰੀ ਨਹੀਂ ਕੀਤੇ ਗਏ ਹਨ, ਜਿਸ ਕਾਰਨ ਜ਼ਿਆਦਾ ਮੁਸ਼ਕਲਾਂ ਪੈਦਾ ਹੋ ਰਹੀਆਂ ਹਨ।
ਅਫੀਮ ਸਮੇਤ ਅੜਿੱਕੇ
NEXT STORY