ਗੁਰਾਇਆ (ਮੁਨੀਸ਼ ਬਾਵਾ): ਇਲਾਕੇ 'ਚ ਮਾੜੀਆਂ ਖ਼ਬਰਾਂ ਆਉਣ ਤੋਂ ਨਹੀਂ ਰੁੱਕ ਰਹੀਆਂ, ਜਿੱਥੇ ਐਤਵਾਰ ਤੜਕੇ ਰੁੜਕਾ ਕਲਾਂ 'ਚ ਭਰਾ ਵਲੋਂ ਭੈਣ ਦਾ ਕਤਲ ਕਰ ਦਿੱਤਾ ਗਿਆ ਸੀ, ਉੱਥੇ ਹੀ ਸੋਮਵਾਰ ਤੜਕੇ ਭੇਦਭਰੇ ਹਲਾਤਾਂ 'ਚ ਇਕ 25 ਸਾਲਾ ਨੌਜਵਾਨ ਦੀ ਲਾਸ਼ ਪਿੰਡ ਦੋਸਾਂਝ ਖ਼ੁਰਦ ਦੇ ਝੋਨੇ ਦੇ ਖੇਤਾਂ 'ਚ ਮਿਲਣ ਨਾਲ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਵੇਖਣ ਨੂੰ ਮਿਲ ਰਿਹਾ ਹੈ।
ਇਹ ਵੀ ਪੜ੍ਹੋ: ਕੈਨੇਡਾ ਤੋਂ ਫਿਰ ਆਈ ਮਾੜੀ ਖ਼ਬਰ, ਇਕ ਹੋਰ 19 ਸਾਲਾ ਨੌਜਵਾਨ ਨੇ ਤੋੜਿਆ ਦਮ
ਇਸਦੀ ਜਾਣਕਾਰੀ ਦਿੰਦੇ ਹੋਏ ਪਿੰਡ ਦੋਸਾਂਝ ਖੁਰਦ ਦੀ ਮਹਿਲਾਂ ਸਰਪੰਚ ਮੀਨਾ ਕੁਮਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਪਿੰਡ ਵਾਸੀਆਂ ਨੇ ਅਤੇ ਖੇਤ ਮਾਲਕ ਭੱਜਣ ਸਿੰਘ ਪੁੱਤਰ ਮਹਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਝੋਨੇ ਦੇ ਖੇਤ 'ਚ ਇਕ ਸਾਈਕਲ ਨਾਲ ਨੌਜਵਾਨ ਦੀ ਲਾਸ਼ ਪਈ ਹੈ ਜਿਸ ਤੋਂ ਬਾਅਦ ਉਨ੍ਹਾਂ ਇਸਦੀ ਸੂਚਨਾ ਪੁਲਸ ਨੂੰ ਦਿੱਤੀ ਮੌਕੇ ਤੇ ਆਏ ਥਾਣਾ ਮੁੱਖੀ ਮੁਖਤਿਆਰ ਸਿੰਘ ਪੁਲਸ ਪਾਰਟੀ ਨਾਲ ਮੌਕੇ ਤੇ ਆਏ ਮ੍ਰਿਤਕ ਕੋਲੋਂ ਮਿਲੇ ਫ਼ੋਨ ਰਾਹੀਂ ਉਸਦੀ ਸ਼ਨਾਖਤ ਸਰਬਜੀਤ ਸਿੰਘ ਉਰਫ਼ ਵਿੱਕੀ ਪੁੱਤਰ ਕੁਲਵੰਤ ਸਿੰਘ ਵਾਸੀ ਸੰਤ ਨਗਰ ਥਾਣਾ ਫ਼ਿਲੌਰ ਵਜੋਂ ਹੋਈ ਹੈ।
ਪੁਲਸ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਗੁਰਾਇਆ ਦੇ ਪਿੰਡ ਚੱਚਰਾਡੀ 'ਚ ਡਰਾਈਵਰੀ ਦਾ ਕੰਮ ਕਰਦਾ ਸੀ। ਜੋ ਐਤਵਾਰ ਦੀ ਰਾਤ 11 ਵਜੇ ਦੇ ਕਰੀਬ ਘਰ ਵਾਪਸ ਆ ਰਿਹਾ ਸੀ ਪਰ ਰਾਤ ਘਰ ਨਹੀਂ ਆਇਆ। ਸਵੇਰੇ ਰਾਹਗੀਰਾਂ ਅਤੇ ਖੇਤ ਮਾਲਕ ਨੇ ਉਸਦੀ ਲਾਸ਼ ਖੇਤ 'ਚ ਪਈ ਦੇਖੀ। ਉਸਦੀ ਮੌਤ ਕਿਸ ਤਰ੍ਹਾਂ ਹੋਈ ਇਹ ਇਕ ਬੁਝਾਰਤ ਬਣੀ ਹੋਈ ਹੈ।ਪੁਲਸ ਨੇ ਲਾਸ਼ ਨੂੰ ਕਬਜ਼ੇ ਚ ਲੈ ਕੇ ਪੋਸਟਮਾਰਟਮ ਲਈ ਸਿਵਿਲ ਹਸਪਤਾਲ ਫ਼ਿਲੌਰ 'ਚ ਭੇਜ ਦਿੱਤਾ ਹੈ ਅਤੇ ਮ੍ਰਿਤਕ ਸਰਬਜੀਤ ਸਿੰਘ ਦੇ ਪਰਿਵਾਰਿਕ ਮੈਂਬਰਾਂ ਦੇ ਬਿਆਨਾਂ ਤੇ 174 ਦੀ ਕਾਰਵਾਈ ਕੀਤੀ ਗਈ ਹੈ।
ਇਹ ਵੀ ਪੜ੍ਹੋ: ਫਿਰੋਜ਼ਪੁਰ: ਭਾਰਤ-ਪਾਕਿ ਸਰਹੱਦ ਤੋਂ ਬੀ.ਐੱਸ.ਐੱਫ ਵਲੋਂ ਕਰੋੜਾਂ ਦੀ ਹੈਰੋਇਨ ਬਰਾਮਦ
ਸੋਸ਼ਲ ਮੀਡੀਆ 'ਤੇ ਲਾਈਵ ਹੋ ਕੇ ਵਿਅਕਤੀ ਨੇ ਕੀਤੀ ਖ਼ੁਦਕੁਸ਼ੀ, ਵੀਡੀਓ 'ਚ ਖੋਲ੍ਹੇ ਪਤਨੀ ਦੇ ਰਾਜ
NEXT STORY