ਖਾਲੜਾ/ਭਿੱਖੀਵਿੰਡ (ਭਾਟੀਆ) : ਕਸਬਾ ਖਾਲੜਾ ਤੋਂ ਥੋੜੀ ਦੂਰ ਪੈਂਦੇ ਪਿੰਡ ਵੀਰਮ ਵਿਖੇ ਇਕ ਨੌਜਵਾਨ ਦੀ ਨਸ਼ੀਲਾ ਟੀਕਾ ਲਗਾਉਣ ਕਾਰਨ ਮੌਤ ਹੋ ਗਈ। ਇਸ ਸਬੰਧੀ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਲਵਪ੍ਰੀਤ ਸਿੰਘ ਪੁੱਤਰ ਗੁਰਦੇਵ ਸਿੰਘ ਉਮਰ ਕਰੀਬ 22 ਸਾਲ ਆਪਣੇ ਘਰ ਵੀਰਮ ਤੋਂ ਕਿਸੇ ਕੰਮ ਕਰਨ ਲਈ ਬਾਹਰ ਗਿਆ ਸੀ, ਜਿਸ ਬਾਰੇ ਲਵਪ੍ਰੀਤ ਸਿੰਘ ਦੀ ਮਾਤਾ ਬਲਜਿੰਦਰ ਕੌਰ ਨੇ ਦੱਸਿਆ ਕਿ ਸਾਨੂੰ ਮੁਖਤਾਰ ਸਿੰਘ ਪੁੱਤਰ ਸਰਬਜੀਤ ਸਿੰਘ ਨੇ ਦੱਸਿਆ ਕਿ ਤੁਹਾਡਾ ਲੜਕਾ ਮੋਟਰ 'ਤੇ ਡਿੱਗਾ ਹੋਇਆ ਹੈ, ਜਦੋਂ ਅਸੀਂ ਮੋਟਰ 'ਤੇ ਪੁੱਜੇ ਤਾਂ ਲਵਪ੍ਰੀਤ ਦੀ ਲਾਸ਼ ਮੋਟਰ ਦੇ ਨੇੜੇ ਪਈ ਹੋਈ ਸੀ। ਉਨ੍ਹਾਂ ਦੱਸਿਆ ਕਿ ਮੇਰਾ ਲੜਕਾ ਅੱਜ ਸਵੇਰੇ ਘਰੋਂ ਮੋਟਰਸਾਈਕਲ 'ਤੇ ਸਵਾਰ ਹੋ ਕੇ ਕੰਮ 'ਤੇ ਗਿਆ ਸੀ ਪਰ ਰਸਤੇ ਵਿਚ ਉਸਦੇ ਕਿਸੇ ਸਾਥੀ ਨੇ ਉਸਨੂੰ ਨਾਲ ਲਿਜਾ ਕਿ ਜਦੋ ਕੋਈ ਨਸ਼ੀਲਾ ਟੀਕਾ ਲਗਾਇਆ ਤਾਂ ਉਸਦੀ ਮੌਤ ਹੋ ਗਈ। ਜਿਸ ਤੋਂ ਬਾਅਦ ਉਸਦਾ ਸਾਥੀ ਲਵਪ੍ਰੀਤ ਸਿੰਘ ਨੂੰ ਮਰੇ ਹੋਏ ਨੂੰ ਉਸ ਜਗ੍ਹਾ 'ਤੇ ਛੱਡ ਕੇ ਉਸਦਾ ਮੋਬਾਈਲ ਫੋਨ ਲੈ ਕੇ ਮੌਕੇ ਤੋਂ ਦੌੜ ਗਿਆ ਹੈ।
![PunjabKesari](https://static.jagbani.com/multimedia/18_18_116366201trns-ll.jpg)
ਰੋਂਦੀ ਕਰਲਾਉਦੀ ਨੌਜਵਾਨ ਦੀ ਮਾਤਾ ਨੇ ਕਿਹਾ ਕਿ ਮੇਰਾ ਪੁੱਤਰ ਨਸ਼ੇ ਦੀ ਭੇਟ ਚੜਿਆ ਹੈ। ਉਸਨੇ ਕਿਹਾ ਕਿ ਸਰਕਾਰ ਨੂੰ ਸ਼ਰੇਆਮ ਵਿਕ ਰਹੇ ਨਸ਼ੇ ਨੂੰ ਠੱਲ ਪਾਉਣੀ ਚਾਹੀਦੀ ਹੈ। ਉਸਨੇ ਕਿਹਾ ਕਿ ਅੱਜ ਮੇਰਾ ਜਵਾਨ ਪੁੱਤਰ ਚਿੱਟੇ ਦੇ ਨਸ਼ੇ ਨਾਲ ਮਰਿਆ ਹੈ ਕੱਲ ਨੂੰ ਕਿਸੇ ਹੋਰ ਮਾਂ ਦਾ ਪੁੱਤ ਚਿੱਟੇ ਦੇ ਨਸ਼ੇ ਨਾਲ ਨਾ ਮਰੇ। ਘਟਨਾ ਦਾ ਪਤਾ ਲੱਗਣ 'ਤੇ ਥਾਣਾ ਖਾਲੜਾ ਦੇ ਇੰਸਪੈਕਟਰ ਪ੍ਰਮਜੀਤ ਸਿੰਘ ਸਮੇਤ ਪੁਲਸ ਪਾਰਟੀ ਮੌਕੇ 'ਤੇ ਪੁੱਜੇ ਤੇ ਘਟਨਾ ਸਥਾਨ ਦੀ ਪੜਤਾਲ ਕੀਤੀ। ਜਿਥੋਂ ਨੌਜਵਾਨ ਵਲੋਂ ਵਰਤੀ ਗਈ ਸਰਿੰਜ ਵੀ ਮੋਟਰ ਨੇੜਿਓਂ ਮਿਲੀ। ਉਸ ਤੋਂ ਇਲਾਵਾ ਹੋਰ ਵੀ ਕਈ ਸਰਿੰਜਾਂ ਉਸ ਜਗ੍ਹਾ 'ਤੇ ਖਿਲਰੀਆਂ ਪਈਆਂ ਹੋਈਆਂ ਸਨ।
ਗੱਲਬਾਤ ਕਰਦਿਆਂ ਥਾਣਾ ਮੁਖੀ ਇੰਸਪੈਕਟਰ ਪ੍ਰਮਜੀਤ ਸਿੰਘ ਨੇ ਦੱਸਿਆ ਕਿ ਭਾਵੇਂ ਪਰਿਵਾਰ ਵਲੋਂ ਕੋਈ ਵੀ ਕਾਰਵਾਈ ਕਰਵਾਉਣ ਤੋਂ ਇਨਕਾਰ ਕੀਤਾ ਜਾ ਰਿਹਾ ਹੈ ਪਰ ਪੁਲਸ ਵਲੋਂ ਇਸ ਮਾਮਲੇ ਨੂੰ ਗੰਭੀਰਤਾ ਨੂੰ ਵੇਖਦੇ ਹੋਏ ਇਸ ਨਾਲ ਜੁੜੇ ਤੱਥਾਂ ਦੀ ਡੂੰਘਾਈ ਨਾਲ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਤੇ ਪਤਾ ਲਗਾਇਆ ਜਾ ਰਿਹਾ ਹੈ ਕਿ ਇਸ ਨੌਜਵਾਨ ਨੇ ਨਸ਼ਾ ਕਿਥੋਂ ਲਿਆਂਦਾ ਹੈ। ਮ੍ਰਿਤਕ ਨੌਜਵਾਨ ਲਵਪ੍ਰੀਤ ਸਿੰਘ ਆਪਣੇ ਪਿਛੇ ਦੋ ਭੈਣਾਂ ਅਤੇ ਮਾਤਾ ਪਿਤਾ ਨੂੰ ਛੱਡ ਗਿਆ ਹੈ।
'ਆਪ' ਉਮੀਦਵਾਰ ਨਰਿੰਦਰ ਸ਼ੇਰਗਿਲ ਵੱਲੋਂ ਪੰਜਾਬ 'ਚ 8 ਸੀਟਾਂ ਜਿੱਤਣ ਦਾ ਦਾਅਵਾ
NEXT STORY