ਬਟਾਲਾ (ਸੈਂਡੀ) - ਮੰਗਲਵਾਰ ਕਾਦੀਆਂ ਦੇ ਮੁਹੱਲਾ ਵਾਲਮੀਕਿ ਵਿਖੇ ਭੇਤਭਰੀ ਹਾਲਤ 'ਚ ਇਕ ਨੌਜਵਾਨ ਦੀ ਮੌਤ ਹੋਣ ਦਾ ਦੁੱਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਦੀ ਭੈਣ ਪਿੰਕੀ ਤੇ ਮਾਤਾ ਆਸ਼ਾ ਨੇ ਕਥਿਤ ਤੌਰ 'ਤੇ ਦੱਸਿਆ ਕਿ ਉਸ ਦਾ ਭਰਾ ਹਰਭਜਨ ਦਾਸ (35) ਪੁੱਤਰ ਦਰਸ਼ਨ ਲਾਲ, ਜਿਸ ਦਾ ਵਿਆਹ 2007 'ਚ ਖੁੰਡਾ ਦੀ ਅਨੂੰ ਨਾਲ ਹੋਇਆ ਸੀ ਅਤੇ ਮੇਰੇ ਭਰਾ ਦੇ 2 ਬੱਚੇ ਵੀ ਹਨ। ਬੀਤੇ ਕੱਲ ਮੇਰੇ ਭਰਾ ਦੀ ਪਤਨੀ ਆਪਣੇ ਬੱਚੇ ਲੈ ਕੇ ਸਾਨੂੰ ਬਿਨ੍ਹਾਂ ਦੱਸੇ ਆਪਣੇ ਪੇਕੇ ਚੱਲੀ ਗਈ ਅਤੇ ਬਾਅਦ 'ਚ ਉਸ ਦੇ ਸਾਲੇ ਵੀ ਹਰਭਜਨ ਨੂੰ ਆਪਣੇ ਨਾਲ ਲੈ ਗਏ। ਰਾਤ 8 ਵਜੇ ਉਕਤ ਵਿਅਕਤੀ ਮੇਰੇ ਭਰਾ ਨੂੰ ਇਕ ਨਿੱਜੀ ਹਸਪਤਾਲ ਛੱਡ ਕੇ ਚੱਲੇ ਗਏ, ਜਿਥੇ ਡਾਕਟਰਾਂ ਨੇ ਸਾਡੇ ਭਰਾ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਇਸ ਸਬੰਧ 'ਚ ਅਸੀਂ ਤੁਰੰਤ ਪੁਲਸ ਨੂੰ ਸੂਚਿਤ ਕੀਤਾ। ਇਸ ਸਬੰਧੀ ਥਾਣਾ ਕਾਦੀਆਂ ਦੇ ਐੱਸ. ਐੱਚ. ਓ. ਸੁਦੇਸ਼ ਕੁਮਾਰ ਤੇ ਏ. ਐੱਸ. ਆਈ. ਕੁਲਵਿੰਦਰ ਸਿੰਘ ਨੇ ਦੱਸਿਆ ਕਿ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਤੇ ਮਾਮਲਾ ਦਰਜ ਕਰ ਜਾਂਚ ਕੀਤੀ ਜਾ ਰਹੀ ਹੈ।
ਸੂਬਾ ਸਰਕਾਰ ਕਿਸਾਨੀ ਮੰਗਾਂ ਵੱਲ ਜਲਦ ਧਿਆਨ ਦੇਵੇ : ਅਗੌਲ, ਰਾਜਗੜ
NEXT STORY