ਚੰਡੀਗੜ੍ਹ (ਸੁਸ਼ੀਲ) : ਨਸ਼ੇ 'ਚ ਧੁੱਤ ਨੌਜਵਾਨ ਨੇ ਸੈਕਟਰ-25 ਸਥਿਤ ਘਰ 'ਚ ਕੁੱਟ-ਮਾਰ 'ਚ ਬਚਾਅ ਕਰ ਰਹੇ ਦੋਸਤ ਨੂੰ ਗੋਲੀ ਮਾਰ ਦਿੱਤੀ। ਪੇਟ ਦੇ ਹੇਠਲੇ ਹਿੱਸੇ 'ਚ ਗੋਲੀ ਲੱਗਣ ਨਾਲ ਨੌਜਵਾਨ ਲਹੂ-ਲੁਹਾਨ ਹੋ ਕੇ ਜ਼ਮੀਨ 'ਤੇ ਡਿਗ ਗਿਆ। ਲੋਕਾਂ ਨੇ ਸੂਚਨਾ ਪੁਲਸ ਨੂੰ ਦਿੱਤੀ। ਪੀ.ਸੀ.ਆਰ. ਅਤੇ ਸੈਕਟਰ-11 ਥਾਣਾ ਪੁਲਸ ਨੇ ਜ਼ਖ਼ਮੀ ਨੂੰ ਪੀ.ਜੀ.ਆਈ. ਭਰਤੀ ਕਰਵਾਇਆ। ਜ਼ਖ਼ਮੀ ਦੀ ਪਹਿਚਾਣ ਡੱਡੂਮਾਜਰਾ ਨਿਵਾਸੀ ਪ੍ਰਵੀਨ ਕੁਮਾਰ ਦੇ ਰੂਪ 'ਚ ਹੋਈ। ਸੈਕਟਰ-11 ਥਾਣਾ ਪੁਲਸ ਨੇ ਜ਼ਖ਼ਮੀ ਦੀ ਭੈਣ ਦੀ ਸ਼ਿਕਾਇਤ 'ਤੇ ਗੋਲੀ ਚਲਾਉਣ ਵਾਲੇ ਸੈਕਟਰ-25 ਨਿਵਾਸੀ ਵਿਜੈ ਕੁਮਾਰ ਖਿਲਾਫ਼ ਹੱਤਿਆ ਦੀ ਕੋਸ਼ਿਸ਼ ਅਤੇ ਆਰਮਜ਼ ਐਕਟ ਦੀਆਂ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ।
ਦੱਸਣਯੋਗ ਹੈ ਕਿ ਸੈਕਟਰ-25 ਨਿਵਾਸੀ ਵਿਜੈ ਕੁਮਾਰ ਦੇ ਘਰ 'ਤੇ ਦੋਸਤ ਪ੍ਰਵੀਨ, ਸੂਰਜ, ਵਿੱਕੀ ਅਤੇ ਰਾਜ ਕੁਮਾਰ ਸ਼ੁੱਕਰਵਾਰ ਰਾਤ ਡੇਢ ਵਜੇ ਸ਼ਰਾਬ ਪੀ ਰਹੇ ਸਨ। ਇਸ ਦੌਰਾਨ ਕਿਸੇ ਗੱਲ ਨੂੰ ਲੈ ਕੇ ਵਿਜੇ ਦੀ ਸੂਰਜ ਨਾਲ ਬਹਿਸ ਹੋ ਗਈ। ਦੋਵਾਂ 'ਚ ਹੱਥੋਪਾਈ ਵੀ ਹੋਈ। ਪ੍ਰਵੀਨ ਨੇ ਵਿਚ ਬਚਾਅ ਕੀਤਾ ਤਾਂ ਵਿਜੇ ਨੇ ਉਸ ਨੂੰ ਦੇਸੀ ਕੱਟੇ ਨਾਲ ਗੋਲੀ ਮਾਰ ਦਿੱਤੀ। ਗੋਲੀ ਪ੍ਰਵੀਨ ਦੇ ਪੇਟ ਦੇ ਹੇਠਲੇ ਹਿੱਸੇ 'ਚ ਲੱਗੀ ਅਤੇ ਉਹ ਲਹੂ-ਲੁਹਾਨ ਹੋ ਗਿਆ। ਸੈਕਟਰ-11 ਥਾਣਾ ਪੁਲਸ ਅਤੇ ਸੈਕਟਰ-24 ਚੌਕੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਘਟਨਾ ਸਥਾਨ ਦੀ ਜਾਂਚ ਕੀਤੀ। ਪੁਲਸ ਨੇ ਦੱਸਿਆ ਕਿ ਵਾਲਮੀਕਿ ਜਯੰਤੀ 'ਤੇ ਸ਼ੋਭਾ ਯਾਤਰਾ ਕੱਢਣ ਤੋਂ ਬਾਅਦ ਵਿਜੇ ਨੇ ਦੋਸਤਾਂ ਨੂੰ ਸ਼ਰਾਬ ਦੀ ਪਾਰਟੀ ਦਿੱਤੀ ਸੀ।
ਸਾਥ ਛੱਡਣ ਨੂੰ ਲੈ ਕੇ ਹੋਈ ਬਹਿਸ
ਸੰਦੀਪ ਦਾ ਸਾਥ ਛੱਡਣ ਲਈ ਸੂਰਜ ਨੇ ਪ੍ਰਵੀਨ ਨੂੰ ਕਿਹਾ ਸੀ। ਇਸ ਗੱਲ ਨੂੰ ਲੈ ਕੇ ਦੋਵਾਂ ਵਿਚਕਾਰ ਬਹਿਸ ਹੋਈ। ਦੱਸਣਯੋਗ ਹੈ ਕਿ ਵਿਜੇ ਦੀ ਸੂਰਜ ਨਾਲ ਪੁਰਾਣੀ ਰੰਜਿਸ਼ ਸੀ। ਇਸ 'ਚ ਵਿਜੇ ਅਤੇ ਸੂਰਜ ਆਪਸ 'ਚ ਭਿੜ ਗਏ। ਵਿਜੇ ਦੇਸੀ ਕੱਟਾ ਕੱਢ ਕੇ ਸੂਰਜ ਨੂੰ ਮਾਰਨ ਲੱਗਾ ਤਾਂ ਵਿਚ ਬਚਾਅ ਕਰ ਰਹੇ ਪ੍ਰਵੀਨ ਨੂੰ ਗੋਲੀ ਲਗ ਗਈ।
ਪੰਜਾਬ ਸਰਕਾਰ ਖਿਲਾਫ ਭੰਡੀ-ਪ੍ਰਚਾਰ ਕਰਨ ਲਈ ਬੇਰੁਜ਼ਗਾਰ ਅਧਿਆਪਕਾਂ ਦਾ ਕਾਫਲਾ ਦਾਖਾ ਲਈ ਰਵਾਨਾ
NEXT STORY