ਨਵਾਂਸ਼ਹਿਰ (ਮਨੋਰੰਜਨ) : ਨਵਾਂਸ਼ਹਿਰ ਦੇ ਨਜ਼ਦੀਕੀ ਪਿੰਡ ਗੁਜਰਪੁਰ ਦਾ ਇਕ 31 ਸਾਲ ਨੌਜਵਾਨ ਪੁਰਤਗਾਲ ’ਚ ਪਿਛਲੇ 20 ਦਿਨ ਤੋਂ ਲਾਪਤਾ ਹੈ। ਉਸਦਾ ਮੋਬਾਇਲ ਫੋਨ ਵੀ ਬੰਦ ਆ ਰਿਹਾ ਹੈ। ਪੁਰਤਗਾਲ ਵਿਚ ਉਸਦਾ ਕੋਈ ਅਤਾ-ਪਤਾ ਨਾ ਹੋਣ ਕਾਰਨ ਪਰਿਵਾਰ ਪ੍ਰੇਸ਼ਾਨ ਹੈ। ਪਰਿਵਾਰ ਨੇ ਭਾਰਤ ਸਰਕਾਰ ਤੋਂ ਉਨ੍ਹਾਂ ਦੇ ਬੇਟੇ ਦਾ ਪਤਾ ਲਗਾਉਣ ਦੀ ਗੁਹਾਰ ਲਗਾਈ ਹੈ। ਪਿੰਡ ਗੁਜਰਪੁਰ ਨਿਵਾਸੀ ਸੋਨੂੰ ਨੇ ਦੱਸਿਆ ਕਿ ਉਨ੍ਹਾਂ ਦਾ ਵੱਡਾ ਭਰਾ ਪ੍ਰਦੀਪ ਪਿਛਲੇ ਤਿੰਨ ਸਾਲ ਤੋਂ ਪੁਰਤਗਾਲ ਵਿਚ ਰੋਜ਼ੀ ਰੋਟੀ ਲਈ ਗਿਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਪ੍ਰਦੀਪ 2020 ਵਿਚ ਭਾਰਤ ਆਇਆ ਸੀ ਅਤੇ ਵਿਆਹ ਕਰਵਾਉਣ ਦੇ ਦੋ ਮਹੀਨੇ ਬਾਅਦ ਵਾਪਸ ਪੁਰਤਗਾਲ ਚਲਾ ਗਿਆ।
ਇਹ ਵੀ ਪੜ੍ਹੋ : ਪੀ.ਆਰ. ਮਿਲਣ ਦਾ ਮੌਕਾ ਆਇਆ ਤਾਂ ਵਰਤ ਗਿਆ ਭਾਣਾ, ਫ਼ਰੀਦਕੋਟ ਦੇ ਨੌਜਵਾਨ ਦੀ ਕੈਨੇਡਾ ’ਚ ਅਚਾਨਕ ਮੌਤ
ਸੋਨੂੰ ਨੇ ਦੱਸਿਆ ਕਿ ਕਰੀਬ 20 ਦਿਨ ਪਹਿਲਾਂ ਪੁਰਤਗਾਲ ਤੋਂ ਉਸਦੇ ਭਰਾ ਦਾ ਫੋਨ ਆਇਆ ਕਿ ਉਸ ਨੂੰ ਉਥੇ ਟੈਕਸ ’ਤੇ ਮਕਾਨ ਦਾ ਕਿਰਾਇਆ ਦੇਣਾ ਹੈ। ਇਸ ਲਈ ਮੈਨੂੰ ਕਰੀਬ ਢਾਈ ਲੱਖ ਰੁਪਏ ਦੀ ਜ਼ਰੂਰਤ ਹੈ। ਸੋਨੂੰ ਨੇ ਦੱਸਿਆ ਕਿ ਉਸਨੇ ਆਪਣੇ ਭਰਾ ਨੂੰ ਢਾਈ ਲੱਖ ਰੁਪਏ ਭੇਜ ਦਿੱਤੇ। ਸੋਨੂੰ ਦਾ ਕਹਿਣਾ ਹੈ ਕਿ ਪੈਸੇ ਪਹੁੰਚਣ ਤੋਂ ਬਾਅਦ ਉਸਦੇ ਭਰਾ ਦਾ ਮੋਬਾਇਲ ਫੋਨ ਬੰਦ ਆ ਰਿਹਾ ਹੈ। ਉਸਦੇ ਨਾਲ ਕੋਈ ਰਾਬਤਾ ਕਾਇਮ ਨਹੀਂ ਹੋ ਰਿਹਾ। ਉਨ੍ਹਾਂ ਕਿਹਾ ਕਿ ਪੁਰਤਗਾਲ ਦੇ ਜਿਸ ਸ਼ਹਿਰ ਵਿਚ ਪ੍ਰਦੀਪ ਰਹਿੰਦਾ ਹੈ ਪਹਿਲਾਂ ਉਥੇ ਉਸਦੇ ਕੁਝ ਰਿਸ਼ਤੇਦਾਰ ਰਹਿੰਦੇ ਸੀ। ਹੁਣ ਕਿਸੇ ਹੋਰ ਦੇਸ਼ ਵਿਚ ਚਲੇ ਗਏ ਹਨ, ਜਿਸ ਸ਼ਹਿਰ ਵਿਚ ਪ੍ਰਦੀਪ ਰਹਿੰਦਾ ਹੈ, ਉਥੇ ਉਸਦਾ ਕੋਈ ਜਾਣਕਾਰੀ ਨਹੀਂ ਰਹਿੰਦਾ। ਸੋਨੂੰ ਦਾ ਕਹਿਣਾ ਹੈ ਕਿ ਉਸਦਾ ਭਰਾ ਪ੍ਰਦੀਪ ਅਨਪੜ ਹੈ। ਉਸਨੂੰ ਸ਼ੱਕ ਹੈ ਕਿ ਕਿਤੇ ਉਸਦੇ ਭਰਾ ਨੂੰ ਕਿਸੇ ਨੇ ਅਗਵਾ ਨਾ ਕੀਤਾ ਹੋਵੇ? ਪਿਛਲੇ 20 ਦਿਨ ਤੋਂ ਪਰਿਵਾਰ ਦੇ ਮੈਂਬਰ ਪ੍ਰਦੀਪ ਨੂੰ ਲੈ ਕੇ ਕਾਫੀ ਚਿੰਤਿਤ ਹਨ। ਇਸ ਨੂੰ ਲੈ ਕੇ ਉਨ੍ਹਾਂ ਵਿਦੇਸ਼ ਮੰਤਰਾਲੇ ਨੂੰ ਵੀ ਗੁਹਾਰ ਲਗਾਈ ਹੈ ਕਿ ਉਸਦੇ ਭਰਾ ਦਾ ਪਤਾ ਲਗਾਇਆ ਜਾਵੇ।
ਇਹ ਵੀ ਪੜ੍ਹੋ : 3 ਮਹੀਨੇ ਪਹਿਲਾਂ ਵਿਆਹੇ ਨੌਜਵਾਨ ਦੀ ਸਹੁਰੇ ਘਰ ਸ਼ੱਕੀ ਹਾਲਾਤ ’ਚ ਮੌਤ, ਪਤਨੀ ਨੇ ਅਗਲੇ ਮਹੀਨੇ ਜਾਣਾ ਸੀ ਵਿਦੇਸ਼
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
ਸਿੱਖ ਪਰਿਵਾਰ ਦਾ ਬਾਈਕਾਟ ਕਰਨ ਵਾਲੇ ਪਿੰਡ ਮਿਰਜੇਆਣਾ ਦੀ ਪੰਚਾਇਤ ਨੂੰ ਪੰਜ ਪਿਆਰਿਆਂ ਦਾ ਸਖ਼ਤ ਫ਼ਰਮਾਨ
NEXT STORY