ਗੁਰੂਹਰਸਹਾਏ (ਆਵਲਾ) : ਬੀਤੇ ਦਿਨੀਂ ਗੁਰੂਹਰਸਹਾਏ ਵਿਖੇ ਦੋ ਭਰਾਵਾਂ ਨੂੰ ਕਤਲ ਕਰਨ ਦੀ ਨੀਅਤ ਨਾਲ ਚਲਾਈਆਂ ਸਿੱਧੀਆਂ ਗੋਲੀਆਂ ਦੀ ਵਾਰਦਾਤ ਨੂੰ ਲੈ ਕੇ ਥਾਣਾ ਗੁਰੂਹਰਸਹਾਏ ਦੀ ਪੁਲਸ ਨੇ 8 ਵਿਅਕਤੀਆਂ ਅਤੇ 3 ਅਣਪਛਾਤਿਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਇਸ ਦੀ ਜਾਣਕਾਰੀ ਦਿੰਦੇ ਏ.ਐੱਸ.ਆਈ. ਮਹਿੰਦਰ ਸਿੰਘ ਨੇ ਦੱਸਿਆ ਕਿ ਮੁਦੱਈ ਪਿ੍ਰੰਸ ਖੁੱਲਰ ਪੁੱਤਰ ਧਰਮਪਾਲ ਵਾਸੀ ਪਿੰਡ ਬੇਟੂ ਕਦੀਮ ਨੇ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਦੋਸ਼ ਲਗਾਉਂਦੇ ਦੱਸਿਆ ਕਿ ਉਹ ਆਪਣੇ ਭਰਾ ਦੀਪਕ ਕੁਮਾਰ ਨਾਲ ਆਪਣੀ ਰੈਡੀਮੇਡ ਕੱਪੜਿਆਂ ਦੀ ਦੁਕਾਨ ਬੰਦ ਕਰਕੇ ਆਪਣੀ ਆਲਟੋ ਕਾਰ ’ਤੇ ਘਰ ਵਾਪਸ ਜਾ ਰਹੇ ਸੀ ਤੇ ਜਦ ਉਹੋਂ ਕੁੜੀ ਦੇ ਸਰਕਾਰੀ ਸਕੂਲ (ਗੁਰੂਹਰਸਹਾਏ) ਕੋਲ ਪਹੁੰਚੇ ਤੇ ਅਕਾਸ਼ਦੀਪ ਪੁੱਤਰ ਇੰਦਰਪਾਲ, ਸਾਰਜ ਪੁੰਤਰ ਦਰਸ਼ਨ, ਸਾਗਰ ਪੁੱਤਰ ਸਾਰਜ, ਗੱਗੂ ਪੁੱਤਰ ਸਾਰਜ, ਨਿੰਦਰ, ਅਕਾਸ਼, ਨਿੰਮਾ, ਬਲਰਾਮ ਅਤੇ 3 ਅਣਪਛਾਤੇ ਮੋਟਰਸਾਈਕਲ, ਐਕਟਿਵਾ ਆਦਿ ’ਤੇ ਸਵਾਰ ਹੋ ਕੇ ਆਏ, ਜਿਨ੍ਹਾਂ ਨੇ ਆਪਣੇ ਵਹੀਕਲ ਲਿਆ ਕੇ ਕਾਰ ਅੱਗੇ ਖੜੇ ਕਰ ਦਿੱਤੇ ਤੇ ਮੁਲਜ਼ਮ ਅਕਾਸ਼ ਨੇ ਦਸਤੀ ਰਿਵਾਲਵਰ ਦਾ ਫਾਇਰ ਮਾਰ ਦੇਣ ਦੀ ਨੀਅਤ ਨਾਲ ਮੁਦੱਈ ਦੇ ਭਰਾ ਦੀਪਕ ਕੁਮਾਰ ’ਤੇ ਕੀਤਾ, ਜੋ ਕਾਰ ’ਤੇ ਲੱਗਿਆ।
ਮੁਦੱਈ ਅਨੁਸਾਰ ਮੁਲਜ਼ਮ ਨਿੰਦਰ ਨੇ ਦਸਤੀ ਪਿਸਤੌਲ ਦੇ ਸਿੱਧੇ ਫਾਇਰ ਮੁਦੱਈ ਨੂੰ ਮਾਰ ਦੇਣ ਦੀ ਨੀਅਤ ਨਾਲ ਕੀਤੇ, ਜੋ ਇਕ ਮੁਦੱਈ ਦੇ ਸੱਜੇ ਪੱਟ ’ਤੇ ਲੱਗਾ ਅਤੇ ਕਾਰ ਦੀ ਭੰਨਤੋੜ ਕੀਤੀ। ਮੁਦੱਈ ਅਨੁਸਾਰ ਇੰਦਰਪਾਲ ਅਤੇ ਬਲਰਾਮ ਆਦਿ ਨੇ ਮੁਦੱਈ ਹੋਰਾਂ ’ਤੇ ਪਹਿਲਾਂ ਵੀ ਕਈ ਵਾਰ ਹਮਲੇ ਕੀਤੇ ਸਨ, ਜਿਨ੍ਹਾਂ ਖ਼ਿਲਾਫ਼ ਮੁਕੱਦਮੇ ਦਰਜ ਹਨ, ਜਿਨ੍ਹਾਂ ਵਿਚ ਮੁਲਜ਼ਮ ਰਾਜ਼ੀਨਾਮਾ ਕਰਨ ਲਈ ਦਬਾਅ ਪਾ ਰਹੇ ਸਨ। ਪੁਲਸ ਵੱਲੋਂ ਨਾਮਜ਼ਦ ਲੋਕਾਂ ਨੂੰ ਗਿ੍ਰਫ਼ਤਾਰ ਕਰਨ ਲਈ ਕਾਰਵਾਈ ਕੀਤੀ ਜਾ ਰਹੀ ਹੈ।
ਦਿੱਲੀ ਦੀਆਂ ਬਰੂਹਾਂ 'ਤੇ ਡਟੇ ਕਿਸਾਨਾਂ ਨਾਲ ਨਵਾਂ ਵਰ੍ਹਾ ਮਨਾਉਣ ਪਹੁੰਚੇ ਇਹ ਪੰਜਾਬੀ ਕਲਾਕਾਰ, ਵੇਖੋ ਖ਼ੂਬਸੂਰਤ ਪਲ
NEXT STORY