ਰਾਮਪੁਰਾ ਫੂਲ (ਤਰਸੇਮ) : ਸਥਾਨਕ ਦਸ਼ਮੇਸ਼ ਨਗਰ ਦੇ ਰਹਿਣ ਵਾਲੇ ਨੌਜਵਾਨ ਵਲੋਂ ਸੂਏ ਵਿਚ ਡੁੱਬ ਕੇ ਖੁਦਕੁਸ਼ੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਜੀਤ ਸਿੰਘ (30) ਪੁੱਤਰ ਦਰਸ਼ਨ ਸਿੰਘ ਟਰੱਕ ਡਰਾਇਵਰ ਵਜੋਂ ਨੌਕਰੀ ਕਰਦਾ ਸੀ। ਜੀਤ ਸਿੰਘ ਬੀਤੇ ਲੰਬੇ ਸਮੇਂ ਤੋਂ ਆਰਥਿਕ ਸੰਕਟ ਕਾਰਨ ਪਰੇਸ਼ਾਨ ਚੱਲ ਰਿਹਾ ਸੀ। ਉਸ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਬੀਤੇ ਸੋਮਵਾਰ ਦੀ ਰਾਤ ਨੂੰ ਕਰੀਬ 10 ਵਜੇ ਉਹ ਘਰੋਂ ਇਹ ਕਹਿ ਕੇ ਚਲਾ ਗਿਆ ਕਿ ਉਹ ਟਰੱਕ ਦੇਖ ਕੇ ਆÀੁਂਦਾ ਹੈ, ਪਰ ਵਾਪਸ ਨਹੀਂ ਆਇਆ। ਸਵੇਰੇ ਸਥਾਨਕ ਸਹਾਰਾ ਗਰੁੱਪ ਪੰਜਾਬ ਵਲੋਂ ਸੂਏ ਵਿਚੋਂ ਇਕ ਲਾਸ਼ ਕੱਢੀ ਗਈ ਤਾਂ ਉਸ ਦੀ ਪਛਾਣ ਜੀਤ ਸਿੰਘ ਵਜੋ ਹੋਈ। ਮ੍ਰਿਤਕ 2 ਬੱਚਿਆਂ ਦਾ ਪਿਤਾ ਸੀ। ਸਹਾਰਾ ਗਰੁੱਪ ਦੇ ਮੁੱਖੀ ਸੰਦੀਪ ਵਰਮਾ ਨੇ ਦੱਸਿਆ ਕਿ ਲਾਸ਼ ਦਾ ਪੋਸਟ ਮਾਰਟਮ ਕਰਵਾ ਕੇ ਵਾਰਿਸਾਂ ਹਵਾਲੇ ਕਰ ਦਿੱਤੀ ਗਈ।
ਵਿਆਹ ਦਾ ਝਾਸਾ ਦੇ ਕੇ ਨਬਾਲਿਗਾ ਨੂੰ ਭਜਾਕੇ ਲਿਜਾਉਣ ਦੇ ਦੋਸ਼ 'ਚ ਮੁਕੱਦਮਾ ਦਰਜ
NEXT STORY