ਲੁਧਿਆਣਾ (ਖੁਰਾਣਾ)- ਲੋਕ ਸਭਾ ਚੋਣਾਂ ਕਾਰਨ ਕਰਵਾਈਆਂ ਜਾਣ ਵਾਲੀਆਂ ਚੋਣ ਰੈਲੀ ਦੀਆਂ ਤਿਆਰੀਆਂ ਕਰਨ ਦੌਰਾਨ ਬਸਤੀ ਜੋਧੇਵਾਲ ਚੌਕ ਦੇ ਨੇੜੇ ਪੈਂਦੇ ਸੁਭਾਸ਼ ਨਗਰ ਇਲਾਕੇ ਵਿਚ ਇਕ ਨੌਜਵਾਨ ਇਲਾਕੇ ਵਿਚ ਲੱਗੇ ਬਿਜਲੀ ਦੇ ਟਾਵਰ ਤੋਂ ਗੁਜ਼ਰ ਰਹੀਆਂ 132 ਕੇ.ਵੀ. ਹਾਈ ਵੋਲਟੇਜ ਤਾਰਾਂ ਦੀ ਲਪੇਟ ਵਿਚ ਆਉਣ ਕਾਰਨ ਅੱਗ ਦੀਆਂ ਲਪਟਾਂ ਵਿਚ ਬੁਰੀ ਤਰ੍ਹਾਂ ਝੁਲਸ ਗਿਆ। ਪੀੜਤ ਕਥਿਤ ਤੌਰ ’ਤੇ ਇਕ ਰਾਜਨੀਤਕ ਪਾਰਟੀ ਦਾ ਵਰਕਰ ਦੱਸਿਆ ਜਾ ਰਿਹਾ ਹੈ। ਹਾਦਸੇ ਕਾਰਨ ਪੀੜਤ ਦੀ ਹਾਲਤ ਗੰਭੀਰ ਬਣੀ ਹੋਈ ਹੈ ਜਿਸ ਨੂੰ ਇਲਾਜ ਲਈ ਸੀ.ਐੱਮ.ਸੀ. ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ।
ਪ੍ਰਤੱਖ ਦੇਖਣ ਵਾਲਿਆਂ ਮੁਤਾਬਕ ਬਲਬੀਰ ਬਿੱਲਾਹ ਅਤੇ ਦੁਕਾਨਦਾਰਾਂ ਦੇ ਮੁਤਾਬਕ ਨੌਜਵਾਨ ਵੱਲੋਂ ਇਲਾਕੇ ਵਿਚ ਹੋਣ ਵਾਲੀ ਚੋਣ ਰੈਲੀ ਦੇ ਸਬੰਧ ਵਿਚ ਦੁਕਾਨਾਂ ਅਤੇ ਘਰਾਂ ਦੀਆਂ ਛੱਤਾਂ ’ਤੇ ਪਾਰਟੀ ਦੇ ਝੰਡੇ ਲਗਾਏ ਜਾ ਰਹੇ ਸਨ। ਇਸ ਦੌਰਾਨ ਜਿਵੇਂ ਹੀ ਉਹ ਛੱਤ ਦੇ ਉੱਪਰੋਂ ਗੁਜ਼ਰ ਰਹੀਆਂ ਬਿਜਲੀ ਦੀਆਂ 132 ਕੇ.ਵੀ. ਹਾਈਵੋਲਟੇਜ ਤਾਰਾਂ ਦੀ ਲਪੇਟ ਵਿਚ ਆਇਆ ਤਾਂ ਅਚਾਨਕ ਹੋਏ ਜ਼ੋਰਦਾਰ ਧਮਾਕੇ ਨਾਲ ਲੱਗੀ ਅੱਗ ਦੀਆਂ ਭਿਆਨਕ ਲਪਟਾਂ ਵਿਚ ਬੁਰੀ ਤਰ੍ਹਾਂ ਝੁਲਸ ਗਿਆ ਅਤੇ ਉਛਲ ਕੇ ਕਈ ਫੁੱਟ ਦੂਰ ਜਾ ਡਿੱਗਾ। ਇਸ ਦੌਰਾਨ ਮੌਕੇ ‘ਤੇ ਮੌਜੂਦ ਪਾਰਟੀ ਵਰਕਰਾਂ ਵੱਲੋਂ ਨੌਜਵਾਨ ਨੂੰ ਕਿਸੇ ਤਰ੍ਹਾਂ ਮੌਕੇ ਤੋਂ ਚੁੱਕ ਕੇ ਇਲਾਜ ਲਈ ਸੀ.ਐੱਮ.ਸੀ. ਹਸਪਤਾਲ ਪਹੁੰਚਾਇਆ। ਦੱਸਿਆ ਜਾ ਰਿਹਾ ਹੈ ਕਿ ਪੀੜਤ ਨੌਜਵਾਨ ਦੀ ਹਾਲਤ ਗੰਭੀਰ ਬਣੀ ਹੋਈ ਹੈ।
ਇਹ ਵੀ ਪੜ੍ਹੋ- ਚੋਣਾਂ ਦੇ ਮੱਦੇਨਜ਼ਰ ਸਰਕਾਰੀ ਮੁਲਾਜ਼ਮਾਂ ਤੇ ਡਾਕਟਰਾਂ ਨੂੰ ਨਹੀਂ ਮਿਲੇਗੀ ਛੁੱਟੀ, ਜੇਲ੍ਹਾਂ 'ਚ ਮੁਲਾਕਾਤਾਂ 'ਤੇ ਵੀ ਲੱਗੀ ਰੋਕ
ਕੀ ਕਹਿੰਦੇ ਹਨ ਪਾਵਰਕਾਮ ਵਿਭਾਗ ਦੇ ਅਧਿਕਾਰੀ
ਗੱਲਬਾਤ ਕਰਦੇ ਹੋਏ ਪਾਵਰਕਾਮ ਵਿਭਾਗ ਦੇ ਐੱਸ.ਡੀ.ਓ. ਵਿਪਨ ਸੂਦ ਨੇ ਦਾਅਵਾ ਕੀਤਾ ਕਿ ਮਾਮਲੇ ਦੀ ਜਾਣਕਾਰੀ ਮਿਲਣ ਤੋਂ ਤੁਰੰਤ ਬਾਅਦ ਉਨ੍ਹਾਂ ਨੇ ਆਪਣੀ ਟੀਮ ਨੂੰ ਜਾਂਚ ਕਰਨ ਲਈ ਮੌਕੇ ’ਤੇ ਭੇਜਿਆ ਪਰ ਇਸ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਹਾਦਸਾ ਇਲਾਕੇ ਵਿਚੋਂ ਗੁਜ਼ਰਦੀਆਂ ਬਿਜਲੀ ਦੀਆਂ ਤਾਰਾਂ ਕਾਰਨ ਨਹੀਂ, ਸਗੋਂ ਇਲਾਕੇ ਵਿਚ ਲੱਗੇ ਟਾਵਰ ਤੋਂ ਗੁਜ਼ਰ ਰਹੀਆਂ ਬਿਜਲੀ ਦੀਆਂ 132 ਕੇ.ਵੀ. ਹਾਈ ਵੋਲਟੇਜ ਤਾਰਾਂ ਕਾਰਨ ਵਾਪਰਿਆ ਹੈ। ਉਨ੍ਹਾਂ ਨੇ ਕਿਹਾ ਕਿ ਇਹ ਗੱਲ ਸਮਝ ਤੋਂ ਪਰੇ ਹੈ ਕਿ ਟਾਵਰ ਦੀਆਂ ਤਾਰਾਂ ਇੰਨੀਆਂ ਉੱਚੀਆਂ ਹੋਣ ਦੇ ਬਾਵਜੂਦ ਨੌਜਵਾਨ ਹਾਈ ਵੋਲਟੇਜ ਤਾਰਾਂ ਤੱਕ ਕਿਵੇਂ ਪੁੱਜ ਗਿਆ ?
ਇਹ ਵੀ ਪੜ੍ਹੋ- ਪੰਜਾਬ CEO ਦੀ ਨਿਵੇਕਲੀ ਪਹਿਲ, ਨੌਜਵਾਨਾਂ ਨੂੰ ਵੋਟਿੰਗ ਲਈ ਉਤਸ਼ਾਹਿਤ ਕਰਨ ਲਈ ਲਾਂਚ ਕੀਤੇ ਨਵੇਂ ਸਨੈਪਚੈਟ ਲੈਂਜ਼
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਅਣਪਛਾਤੇ ਨੌਜਵਾਨ ਦੀ ਨਹਿਰ ’ਚੋਂ ਲਾਸ਼ ਬਰਾਮਦ, ਨਹੀਂ ਹੋ ਸਕੀ ਪਛਾਣ
NEXT STORY