ਮਲੋਟ (ਜੁਨੇਜਾ) : ਮਲੋਟ ਵਿਖੇ ਇਕ ਨੌਜਵਾਨ ਦਾ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਰਾਹੁਲ (28) ਵਾਸੀ ਬਾਲਮੀਕ ਮੁਹੱਲਾ, ਮਲੋਟ ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ ਆਪਣੀ ਕੁੜੀ ਦੇ ਪ੍ਰੇਮ ਵਿਆਹ ਤੋਂ ਖਫ਼ਾ ਹੋਏ ਪਰਿਵਾਰ ਵੱਲੋਂ ਨੌਜਵਾਨ ਦਾ ਕਤਲ ਕੀਤਾ ਗਿਆ ਤੇ ਉਸਦੇ ਪਿਓ ਨੂੰ ਗੰਭੀਰ ਜ਼ਖ਼ਮੀ ਕੀਤਾ ਗਿਆ ਹੈ। ਇਸ ਸਬੰਧੀ ਗੱਲ ਕਰਦਿਆਂ ਹਸਪਤਾਲ ਵਿਚ ਜ਼ੇਰੇ ਇਲਾਜ ਮ੍ਰਿਤਕ ਨੌਜਵਾਨ ਦੇ ਪਿਤਾ ਤਿਲਕ ਰਾਜ ਉਰਫ਼ ਕਾਲੀ , ਜੋ ਕੀ ਮੋਟਰਸਾਈਕਲ ਮਕੈਨਿਕ ਹੈ, ਨੇ ਦੱਸਿਆ ਕਿ ਉਹ ਆਪਣੇ ਮਕਾਨ ਦੀ ਮੁਰੰਮਤ ਕਰ ਰਿਹਾ ਸੀ ਜਦਕਿ ਉਸ ਦਾ ਮੁੰਡਾ ਨੂੰਹ ਸਮੇਤ ਕਿਸੇ ਹੋਰ ਥਾਂ ਕਿਰਾਏ ਦੇ ਮਕਾਨ 'ਤੇ ਰਹਿ ਰਿਹਾ ਸੀ। ਇਸ ਮੌਕੇ ਉਸਦਾ ਪੋਤਰਾ-ਪੋਤਰੀ ਉਸ ਕੋਲ ਖੇਡ ਰਹੇ ਸਨ ਤੇ ਜਿਸ ਕਰਕੇ ਉਸਨੇ ਆਪਣੇ ਪੁੱਤਰ ਰਾਹੁਲ ਨੂੰ ਫੋਨ ਕਰਕੇ ਕਿਹਾ ਕਿ ਬੱਚਿਆਂ ਨੂੰ ਘਰ ਲੈ ਜਾਵੇ।
ਇਹ ਵੀ ਪੜ੍ਹੋ- ਅੱਜ ਦੁਪਹਿਰ ਨੂੰ ਨਹੀਂ ਚੱਲੇਗਾ ਪੰਜਾਬ ਵਿਚ ਇੰਟਰਨੈੱਟ, ਜਾਰੀ ਹੋਏ ਨਵੇਂ ਹੁਕਮ
ਇਸ ਦੌਰਾਨ ਜਦੋਂ ਰਾਹੁਲ ਮੋਟਰਸਾਈਕਲ 'ਤੇ ਉਥੇ ਪੁੱਜਾ ਤਾਂ ਉਨ੍ਹਾਂ ਦੇ ਘਰ ਦੇ ਸਾਹਮਣੇ ਰਹਿਣ ਵਾਲੇ ਕਾਲਾ ਰਾਮ ਪੁੱਤਰ ਦੀਵਾਨ ਚੰਦ, ਰਾਣੋ ਪਤਨੀ ਕਾਲਾ ਰਾਮ ਉਸਦੇ ਪੁੱਤਰ ਕ੍ਰਿਸ਼ਨ, ਕੋਕਲੀ, ਕਾਲਾ ਰਾਮ ਦਾ ਭਰਾ ਵਿਨੋਦ ਉਸਦੀ ਪਤਨੀ, ਅਜੀਤ ਦੀ ਪਤਨੀ, ਕੁੜੀ ਤੇ ਉਸਦੇ ਦੋ ਪੁੱਤਰਾਂ ਨੇ ਰਾਡਾਂ, ਬੇਸਬਾਲ ਅਤੇ ਘੋਟਨੇ ਨਾਲ ਰਾਹੁਲ 'ਤੇ ਹਮਲਾ ਕਰ ਦਿੱਤਾ। ਇਹ ਸਭ ਦੇਖ ਜਦੋਂ ਉਸ ਨੇ ਰਾਹੁਲ ਨੂੰ ਛਡਾਉਣ ਦੀ ਕੋਸ਼ਿਸ਼ ਕੀਤੀ ਤਾਂ ਹਮਲਾਵਰਾਂ ਨੇ ਉਸ 'ਤੇ ਵੀ ਹਮਲਾ ਕਰਕੇ ਉਸਨੂੰ ਜ਼ਖ਼ਮੀ ਕਰ ਦਿੱਤਾ। ਇਸ ਪਿੱਛੋਂ ਮੁਹੱਲੇ ਵਾਲਿਆਂ ਨੇ ਉਨ੍ਹਾਂ ਨੂੰ ਹਸਪਤਾਲ ਲਿਆਂਦਾ ਗਿਆ, ਜਿੱਥੇ ਰਾਹੁਲ ਦੀ ਮੌਤ ਹੋ ਗਈ। ਇਸ ਕਤਲ ਨੂੰ ਪੁਰਾਣੀ ਰੰਜਿਸ਼ ਦੇ ਚੱਲਦਿਆਂ ਅੰਜਾਮ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ- ਕੋਟਕਪੂਰਾ ਗੋਲ਼ੀ ਕਾਂਡ : ਹੁਣ ਸਾਬਕਾ IG ਉਮਰਾਨੰਗਲ ਨੇ ਅਦਾਲਤ 'ਚ ਦਾਇਰ ਕੀਤੀ ਅਗਾਊਂ ਜ਼ਮਾਨਤ ਅਰਜ਼ੀ
ਦੱਸਿਆ ਜਾ ਰਿਹਾ ਹੈ ਕਿ ਕਾਲਾ ਰਾਮ ਦੀ ਕੁੜੀ ਸ੍ਰੀ ਗੰਗਾਨਗਰ ਵਿਖੇ ਵਿਆਹੀ ਹੋਈ ਸੀ ਪਰ ਦੋਹਾਂ ਪਰਿਵਾਰਾਂ ਦੇ ਘਰ ਆਹਮੋ-ਸਾਹਮਣੇ ਹੋਣ ਕਾਰਨ ਕਾਲਾ ਰਾਮ ਦੀ ਕੁੜੀ ਤੇ ਰਾਹੁਲ ਇਕ-ਦੂਸਰੇ ਨੂੰ ਪਸੰਦ ਕਰਦੇ ਸਨ, ਜਿਸ ਦੇ ਚੱਲਦਿਆਂ ਕਾਲਾ ਰਾਮ ਦੀ ਕੁੜੀ ਨੇ ਆਪਣੇ ਪਤੀ ਨੂੰ ਛੱਡ ਕੇ ਰਾਹੁਲ ਨਾਲ ਵਿਆਹ ਕਰਵਾ ਲਿਆ ਤੇ ਉਸਦੇ ਨਾਲ ਰਹਿਣ ਲੱਗ ਗਈ। ਜਿਸ ਕਾਰਨ ਕਾਲਾ ਰਾਮ ਦਾ ਪਰਿਵਾਰ ਰਾਹੁਲ ਦੇ ਪਰਿਵਾਰ ਨਾਲ ਰੰਜਿਸ਼ ਰੱਖਦਾ ਸੀ ਅਤੇ ਅੱਜ ਉਨ੍ਹਾਂ ਨੇ ਇਸ ਵਾਰਦਾਤ ਨੂੰ ਅੰਜਾਮ ਦੇ ਦਿੱਤਾ। ਇਸ ਮਾਮਲੇ ਦੀ ਜਾਂਚ ਐੱਸ. ਆਈ. ਮਲਕੀਤ ਸਿੰਘ ਵੱਲੋਂ ਕੀਤੀ ਜਾ ਰਹੀ ਹੈ। ਇਸ ਸਬੰਧੀ ਗੱਲ ਕਰਦਿਆਂ ਉਹਨਾਂ ਦੱਸਿਆ ਕਿ ਇਸ ਕਤਲ ਅਤੇ ਮਾਰਕੁੱਟ ਦੇ ਮਾਮਲੇ ਵਿਚ ਪੁਲਸ ਨੇ 3 ਔਰਤਾਂ ਸਮੇਤ 10 ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਵੱਲੋਂ ਲਾਸ਼ ਦਾ ਪੋਸਟਮਾਰਟਮ ਕਰਕੇ ਲਾਸ਼ ਨੂੰ ਵਾਰਸਾਂ ਹਵਾਲੇ ਕਰ ਦਿੱਤਾ ਗਿਆ ਹੈ।
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਕੁੜੀ ਦੀ ਜਾਅਲੀ ਫੇਸਬੁੱਕ ਆਈ. ਡੀ. ਬਣਾ ਕੇ ਲੋਕਾਂ ਨੂੰ ਕਰਦਾ ਸੀ ਗਲਤ ਮੈਸੇਜ, ਮਾਮਲਾ ਦਰਜ
NEXT STORY