ਸੰਦੌੜ (ਰਿਖੀ) : ਪਿੰਡ ਚੱਕ ਸ਼ੇਖੂਪੁਰ ਖੁਰਦ ਦੇ ਨੌਜਵਾਨ ਸਵਰਨ ਸਿੰਘ ਦੀ ਮਨੀਲਾ ਵਿਖੇ ਦਿਨ-ਦਿਹਾੜੇ ਗੋਲੀਆਂ ਮਾਰ ਕੀਤੀ ਹੱਤਿਆ ਕਰ ਦਿੱਤੀ ਗਈ। ਪਰਿਵਾਰਕ ਮੈਂਬਰ ਰਘਵੀਰ ਸਿੰਘ ਚੱਕ ਨੇ ਦੱਸਿਆ ਕਿ ਉਸ ਦਾ ਭਤੀਜਾ ਸਵਰਨ ਸਿੰਘ (46) ਪੁੱਤਰ ਰਣਜੀਤ ਸਿੰਘ ਵਾਸੀ ਚੱਕ ਖੁਰਦ ਜੋ 2006 ਵਿਚ ਪਹਿਲੀ ਵਾਰ ਮਨੀਲਾ ਗਿਆ ਸੀ ਅਤੇ ਉੱਥੇ ਮਿਹਨਤ ਮਜ਼ਦੂਰੀ ਕਰਕੇ ਆਪਣੇ ਘਰ ਦਾ ਗੁਜ਼ਾਰਾ ਕਰਦਾ ਸੀ । ਮ੍ਰਿਤਕ ਸਵਰਨ ਸਿੰਘ ਨੇ ਆਪਣੇ ਭਰਾ ਗੁਰਪ੍ਰੀਤ ਸਿੰਘ ਨੂੰ ਅਤੇ 2017 'ਚ ਆਪਣੇ ਇਕਲੌਤੇ ਬੇਟੇ ਜਸਪ੍ਰੀਤ ਸਿੰਘ ਨੂੰ ਵੀ ਆਪਣੇ ਕੋਲ ਮਨੀਲਾ ਬੁਲਾ ਲਿਆ ਜੋ ਉਸ ਨਾਲ ਕਾਰੋਬਾਰ ਕਰਦੇ ਸਨ। ਉਨ੍ਹਾਂ ਦੱਸਿਆ ਕਿ ਬੀਤੇ ਕੱਲ੍ਹ ਭਾਰਤੀ ਸਮੇਂ ਅਨੁਸਾਰ ਤਿੰਨ ਵਜੇ ਦੇ ਕਰੀਬ ਕੁਝ ਅਣਪਛਾਤੇ ਵਿਅਕਤੀਆਂ ਨੇ ਪੈਸੇ ਖੋਹਣ ਦੀ ਨੀਅਤ ਨਾਲ ਸਵਰਨ ਸਿੰਘ 'ਤੇ ਹਥਿਆਰਾਂ ਨਾਲ ਹਮਲਾ ਕਰ ਦਿੱਤਾ।
ਉਨ੍ਹਾਂ ਦੱਸਿਆ ਕਿ ਉਸ ਦੇ ਗਿਆਰਾਂ ਜਾਂ ਬਾਰਾਂ ਗੋਲੀਆਂ ਮਾਰੀਆਂ ਜਿਸ ਨਾਲ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਰਘਵੀਰ ਸਿੰਘ ਨੇ ਭਰੇ ਮਨ ਨਾਲ ਦੱਸਿਆ ਕਿ ਸਵਰਨ ਸਿੰਘ ਦਾ ਸਸਕਾਰ ਮਨੀਲਾ ਵਿਖੇ ਹੀ ਕੀਤਾ ਜਾਵੇਗਾ। ਰਘਵੀਰ ਸਿੰਘ ਨੇ ਦੱਸਿਆ ਕਿ ਸਵਰਨ ਸਿੰਘ ਆਪਣੇ ਪਿੱਛੇ ਪਤਨੀ ਸੁਰਿੰਦਰ ਕੌਰ, ਬੇਟਾ ਜਸਪ੍ਰੀਤ ਸਿੰਘ ਜੋ ਮਨੀਲਾ ਵਿਖੇ ਰਹਿੰਦਾ ਹੈ ਤੇ ਇਕ ਬੇਟੀ ਮਨਪ੍ਰੀਤ ਕੌਰ ਨੂੰ ਛੱਡ ਗਿਆ ਹੈ।
ਕੈਪਟਨ ਦੇ ਦਾਅਵਿਆਂ ਦੀ ਨਿਕਲੀ ਹਵਾ, ਪੰਜਾਬ ਸਰਕਾਰ ਦੀ ਖੇਡ ਨਿਰਾਲੀ
NEXT STORY