ਅੰਮ੍ਰਿਤਸਰ/ਅਜਨਾਲਾ (ਅਰੋੜਾ,ਵਾਲੀਆ,ਜਸ਼ਨ )- ਵਾਰਡ ਨੰ. 79 ਦੇ ਨੌਜਵਾਨ ਆਗੂ ਮਹਿਲਾ ਕੌਂਸਲਰ ਦੇ ਪਤੀ ਸਮਾਜ ਸੇਵਕ ਸਵੀ ਢਿੱਲੋਂ ਦੀ ਪ੍ਰਧਾਨਗੀ ਹੇਠ ਜੰਮੂ 'ਚ ਬੱਚੀ ਨਾਲ ਜਬਰ-ਜ਼ਨਾਹ ਕਰ ਕੇ ਉਸ ਦੀ ਹੱਤਿਆ ਦੇ ਰੋਸ ਵਜੋਂ ਅੱਜ ਖੰਡਵਾਲਾ ਚੌਕ ਵਿਖੇ ਭਾਰੀ ਗਿਣਤੀ ਵਿਚ ਇਲਾਕੇ ਦੇ ਨੌਜਵਾਨਾਂ ਨੇ ਨਾਅਰੇਬਾਜ਼ੀ ਕੀਤੀ ਅਤੇ ਦੋਸ਼ੀਆਂ ਨੂੰ ਸਖਤ ਸਜ਼ਾ ਦੇਣ ਦੀ ਮੰਗ ਕੀਤੀ। ਇਸ ਮੌਕੇ ਵੱਡੀ ਗਿਣਤੀ ਵਿਚ ਇਕੱਠੇ ਹੋਏ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਸਵੀ ਢਿੱਲੋਂ ਨੇ ਕਿਹਾ ਕਿ ਜਦੋਂ ਤੱਕ ਗੈਂਗਰੇਪ ਕਰਨ ਵਾਲੇ ਦੋਸ਼ੀਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੇ ਜਾਣ ਦਾ ਕਾਨੂੰਨ ਲਾਗੂ ਨਹੀਂ ਕੀਤਾ ਜਾਂਦਾ ਅਤੇ ਗੈਂਗਰੇਪ ਨੂੰ ਅੰਜਾਮ ਦੇਣ ਵਾਲਿਆਂ ਨੂੰ ਫਾਂਸੀ ਦੀ ਸਜ਼ਾ ਨਹੀਂ ਦਿੱਤੀ ਜਾਂਦੀ, ਉਦੋਂ ਤੱਕ ਇਸ ਤਰ੍ਹਾਂ ਦੀਆਂ ਘਟਨਾਵਾਂ 'ਤੇ ਰੋਕ ਨਹੀਂ ਲਾਈ ਜਾ ਸਕਦੀ। ਇਸ ਮੌਕੇ ਗੁਰਜੀਤ ਸਿੰਘ ਜੌਹਲ, ਨਵਪ੍ਰੀਤ ਸਿੰਘ, ਰਿੱਕੀ, ਲੱਕੀ, ਤਰੁਣ ਅਰੋੜਾ, ਰਜੇਸ਼ ਕੁਮਾਰ, ਬਲਰਾਮ ਕਿਸ਼ਨ, ਰਾਜ ਕੁਮਾਰ, ਦੇਵ ਰਾਜ, ਪਰਮਜੀਤ ਸਿੰਘ, ਕਸ਼ਮੀਰ ਸਿੰਘ, ਨਰੇਸ਼ ਕੁਮਾਰ, ਦਵਿੰਦਰ ਸਿੰਘ ਤੇ ਕਪੂਰ ਸਿੰਘ ਰਾਣਾ ਸਣੇ ਭਾਰੀ ਗਿਣਤੀ ਵਿਚ ਨੌਜਵਾਨ ਆਗੂ ਮੌਜੂਦ ਸਨ।
ਜੰਮੂ ਦੇ ਰਸਾਨਾ 'ਚ 8 ਸਾਲ ਦੀ ਬੱਚੀ ਨਾਲ ਗੈਂਗਰੇਪ ਤੇ ਹੱਤਿਆ ਦੀ ਘਟਨਾ ਦੀ ਸਖ਼ਤ ਨਿੰਦਾ ਕਰਦਿਆਂ ਦੋਸ਼ੀਆਂ ਨੂੰ ਸਖ਼ਤ ਸਜ਼ਾ ਦੇਣ ਤੇ ਬੱਚੀ ਦੀ ਆਤਮਿਕ ਸ਼ਾਂਤੀ ਲਈ ਕਾਂਗਰਸੀ ਵਰਕਰਾਂ ਵੱਲੋਂ ਜ਼ਿਲਾ ਕਾਂਗਰਸ ਅੰਮ੍ਰਿਤਸਰ ਸ਼ਹਿਰੀ ਦੇ ਮੀਤ ਪ੍ਰਧਾਨ ਸ਼ੁੱਭ ਭੁੱਲਰ ਦੀ ਅਗਵਾਈ ਵਿਚ 88 ਫੁੱਟੀ ਮਜੀਠਾ ਰੋਡ ਵਿਖੇ ਇਕ ਕੈਂਡਲ ਮਾਰਚ ਕੀਤਾ ਗਿਆ। ਸ਼ੁੱਭ ਭੁੱਲਰ ਨੇ ਇਸ ਕਾਂਡ ਦੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਣ ਦੀ ਮੰਗ ਕਰਦਿਆਂ ਕਿਹਾ ਕਿ ਅਜਿਹੀਆਂ ਘਟਨਾਵਾਂ ਫਿਰ ਨਾ ਵਾਪਰਨ, ਇਸ ਲਈ ਕੇਂਦਰ ਸਰਕਾਰ ਨੂੰ ਠੋਸ ਕਦਮ ਉਠਾਉਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਅਜਿਹਾ ਕਾਨੂੰਨ ਬਣਾਉਣਾ ਚਾਹੀਦਾ ਹੈ ਕਿ ਅਜਿਹੇ ਕਾਂਡ ਦੇ ਦੋਸ਼ੀਆਂ ਨੂੰ ਉਸੇ ਵੇਲੇ ਮੌਤ ਦੀ ਸਜ਼ਾ ਸੁਣਾਈ ਜਾਵੇ। ਇਸ ਮੌਕੇ ਟੋਨੀ ਪ੍ਰਧਾਨ, ਪਵਨ ਕੁਮਾਰ ਪੰਮਾ, ਪਰਮ ਗਿੱਲ, ਸਾਗਰ ਗਿੱਲ, ਰਾਹੁਲ ਭੰਡਾਰੀ, ਅਮਰਦੀਪ ਬਮਰਾਹ, ਕਪਿਲ ਬੱਬਰ, ਹਰਮਨ ਰੰਧਾਵਾ, ਮਹੇਸ਼ ਮਹਿਰਾ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਕਾਂਗਰਸੀ ਵਰਕਰ ਤੇ ਇਲਾਕਾ ਨਿਵਾਸੀ ਹਾਜ਼ਰ ਸਨ।
ਇਸ ਘਟਨਾ ਦੀ ਸਖਤ ਨਿੰਦਿਆ ਕਰਦੇ ਹੋਏ ਇੰਡੀਅਨ ਨੈਸ਼ਨਲ ਟ੍ਰੇਡ ਯੂਨੀਅਨ ਕਾਂਗਰਸ ਦੇ ਪੰਜਾਬ ਪ੍ਰਧਾਨ ਹਰਕਿਸ਼ਨਜੀਤ ਸਿੰਘ ਵਿੱਕੀ ਨੇ ਐੱਸ. ਜੀ. ਐੱਮ. ਸੀਨੀ. ਸੈਕੰ. ਸਕੂਲ ਦੀ ਡਾਇਰੈਕਟਰ ਸਤਨਾਮ ਕੌਰ, ਐੱਮ. ਡੀ ਸੋਹਨ ਸਿੰਘ, ਪ੍ਰਿੰ. ਚਰਨਜੀਤ ਚੰਨੀ ਤੇ ਸਕੂਲ ਦੇ ਬੱਚਿਆਂ ਨਾਲ ਮੋਮਬੱਤੀਆਂ ਜਗਾ ਕੇ ਅਰਦਾਸ ਕੀਤੀ ਤੇ ਕਾਤਲਾਂ ਨੂੰ ਸਖਤ ਤੋਂ ਸਖਤ ਸਜ਼ਾ ਦੇਣ ਦੀ ਮੰਗ ਕੀਤੀ। ਇਸ ਮੌਕੇ ਹਰਮਿੰਦਰ ਸਿੰਘ ਗੋਲਡੀ, ਮਨਪ੍ਰੀਤ ਕੌਰ ਆਦਿ ਹਾਜ਼ਰ ਸਨ।
ਤਰਨਤਾਰਨ: ਟੈਂਡਰ ਨੂੰ ਲੈ ਕੇ 2 ਮਜ਼ਦੂਰ ਧਿਰਾਂ 'ਚ ਝੜਪ, ਪੁਲਸ ਨੇ ਕੀਤਾ ਲਾਠੀਚਾਰਜ
NEXT STORY