ਬਟਾਲਾ/ਅਲੀਵਾਲ (ਬੇਰੀ, ਸਾਹਿਲ, ਸ਼ਰਮਾ) : ਪਿੰਡ ਸ਼ਮਸ਼ੇਰਪੁਰ ਵਿਖੇ ਇਕ 19 ਸਾਲਾ ਨੌਜਵਾਨ ਵੱਲੋਂ ਜ਼ਹਿਰੀਲੀ ਦਵਾਈ ਖਾ ਕੇ ਆਪਣੀ ਜੀਵਨਲੀਲਾ ਸਮਾਪਤ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਥਾਣਾ ਘਣੀਏ ਕੇ ਬਾਂਗਰ ਦੇ ਏ. ਐੱਸ. ਆਈ. ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਰਜ ਕਰਵਾਈ ਸ਼ਿਕਾਇਤ ’ਚ ਤਸਬੀਰ ਸਿੰਘ ਪੁੱਤਰ ਸਵਰਨ ਸਿੰਘ ਵਾਸੀ ਸ਼ਮਸ਼ੇਰਪੁਰ ਨੇ ਦੱਸਿਆ ਕਿ ਉਹ ਬੈਟਰੀ ਮਕੈਨਿਕ ਦਾ ਕੰਮ ਫਤਿਹਗੜ੍ਹ ਚੂੜੀਆਂ ਵਿਖੇ ਕਰਦਾ ਹੈ ਅਤੇ ਉਸਦਾ ਲੜਕਾ ਹਰਪ੍ਰੀਤ ਸਿੰਘ ਵੀ ਨਾਲ ਕੰਮ ਹੀ ਕਰਦਾ ਹੈ।
ਉਸਨੇ ਦੱਸਿਆ ਕਿ ਪਿੰਡ ਦੇ ਹੀ 2 ਵਿਅਕਤੀਆਂ ਨੇ ਲੜਕੇ ’ਤੇ ਨਾਜਾਇਜ਼ ਕੇਸ ਦਰਜ ਕਰਵਾਏ ਸਨ ਅਤੇ ਉੁਨ੍ਹਾਂ ਕਈ ਵਾਰ ਕਿਹਾ ਸੀ ਕਿ ਉਹ ਉਸਦੇ ਲੜਕੇ ਨੂੰ ਮੁਕੱਦਮੇ ’ਚੋਂ ਨਿਕਲਣ ਨਹੀਂ ਦੇਣਗੇ, ਜਿਸ ਕਾਰਨ ਲੜਕਾ ਮਾਨਸਿਕ ਤੌਰ ’ਤੇ ਕਾਫੀ ਪ੍ਰੇਸ਼ਾਨ ਰਹਿੰਦਾ ਸੀ। ਉਸਨੇ ਦੱਸਿਆ ਕਿ ਮਿਤੀ 17 ਜੂਨ ਨੂੰ ਵਕਤ ਕਰੀਬ ਰਾਤ 10:30 ਵਜੇ ਉਹ ਰੋਟੀ ਖਾ ਕੇ ਛੱਤ ’ਤੇ ਬੈਠਾ ਸੀ ਕਿ ਉਸਦਾ ਲੜਕਾ ਵਿਹੜੇ ’ਚ ਉਲਟੀਆਂ ਕਰਨ ਲੱਗ ਪਿਆ ਅਤੇ ਜਦ ਉਸਨੂੰ ਪੁੱਛਿਆ ਕਿ ਤੈਨੂੰ ਕੀ ਹੋਇਆ ਤਾਂ ਹਰਪ੍ਰੀਤ ਸਿੰਘ ਨੇ ਕਿਹਾ ਕਿ ਉਸਨੇ ਉਕਤ ਵਿਅਕਤੀਆਂ ਤੋਂ ਦੁਖੀ ਹੋ ਕੇ ਜ਼ਹਿਰੀਲੀ ਚੀਜ਼ ਖਾ ਲਈ ਹੈ।
ਇਸ ਤੋਂ ਬਾਅਦ ਉਨ੍ਹਾਂ ਹਰਪ੍ਰੀਤ ਸਿੰਘ ਨੂੰ ਇਲਾਜ ਲਈ ਅੰਮ੍ਰਿਤਸਰ ਦੇ ਇਕ ਨਿੱਜੀ ਹਸਪਤਾਲ ’ਚ ਦਾਖਲ ਕਰਵਾਇਆ, ਜਿਥੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ। ਏ. ਐੱਸ. ਆਈ. ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਪੁਲਸ ਨੇ ਤਸਬੀਰ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਸਬੰਧਤ 2 ਵਿਅਕਤੀਆਂ ਵਿਰੁੱਧ ਬਣਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਦਿੱਤਾ ਹੈ।
ਕਿਸਾਨਾਂ ਵੱਲੋਂ MSP 'ਤੇ ਮੂੰਗੀ ਦੀ ਫ਼ਸਲ ਦੀ ਸੁਚਾਰੂ ਖ਼ਰੀਦ ਲਈ ਮੁੱਖ ਮੰਤਰੀ ਦੀ ਸ਼ਲਾਘਾ
NEXT STORY