ਰਈਆ (ਹਰਜੀਪ੍ਰੀਤ) : ਰਈਆ ਪੁਲਸ ਨੇ ਸਥਾਨਕ ਕਸਬੇ ਦੇ ਫੇਰੂਮਾਨ ਰੋਡ ’ਤੇ ਮਾਨ ਫਿਲਿੰਗ ਸਟੇਸ਼ਨ ਦੇ ਸਾਹਮਣੇ ਇਕ ਖਾਲ੍ਹੀ ਪਲਾਟ ਵਿਚੋਂ ਇਕ ਗਲਿਆ-ਸੜਿਆ ਕੰਕਾਲ ਬਰਾਮਦ ਕੀਤਾ ਹੈ। ਕੰਕਾਲ ਕੋਲੋਂ ਮਿਲੀ ਪੈਂਟ, ਪਰਸ ਅਤੇ ਮੋਬਾਇਲ ਮਿਲਣ ਨੂੰ ਆਧਾਰ ਮੰਨ ਕੇ ਪੁਲਸ ਨੇ ਇਸ ਦੀ ਪਛਾਣ ਨਿਤਿਨ ਧੀਰ (22) ਪੁੱਤਰ ਤਰਸੇਮ ਧੀਰ ਵਾਸੀ ਰਈਆ ਵਜੋਂ ਕੀਤੀ ਹੈ ਜੋ ਮਿਤੀ 4 ਜੁਲਾਈ ਤੋਂ ਘਰੋਂ ਲਾਪਤਾ ਸੀ ਜਦਕਿ ਮ੍ਰਿਤਕ ਦੇ ਭਰਾ ਸੰਨੀ ਧੀਰ ਦਾ ਕਹਿਣਾ ਹੈ ਕਿ ਇਹ ਕੰਕਾਲ ਸਾਡੇ ਲੜਕੇ ਦਾ ਨਹੀਂ ਹੈ ਕਿਉਂਕਿ ਮ੍ਰਿਤਕ ਦੀਆਂ ਸਾਰੀਆਂ ਹੱਡੀਆਂ ਮੌਕੇ ਤੋਂ ਬਰਾਮਦ ਨਹੀਂ ਹੋਈਆਂ ਹਨ। ਇਹ ਸੱਚਾਈ ਸਾਹਮਣੇ ਨਹੀਂ ਆਈ ਕਿ ਮ੍ਰਿਤਕ ਇਸ ਖਾਲ੍ਹੀ ਪਲਾਟ ਵਿਚ ਕੀ ਲੈਣ ਆਇਆ ਜਾਂ ਕਿਸੇ ਨੇ ਕਤਲ ਕਰ ਕੇ ਲਾਸ਼ ਇਥੇ ਸੁੱਟ ਦਿੱਤੀ ਹੈ।
ਇਹ ਵੀ ਪੜ੍ਹੋ : ਕੋਟਕਪੂਰਾ ਗੈਂਗਵਾਰ ’ਚ ਸ਼ਾਮਲ ਲਾਰੈਂਸ ਬਿਸ਼ਨੋਈ ਗੈਂਗ ਦਾ ਖ਼ਤਰਨਾਕ ਗੈਂਗਸਟਰ ਗ੍ਰਿਫ਼ਤਾਰ
ਇਥੇ ਸਭ ਤੋਂ ਹੈਰਾਨੀਜਨਕ ਪੱਖ ਇਹ ਵੀ ਹੈ ਕਿ ਘਟਨਾ ਸਥਾਨ ਦੇ ਆਸ-ਪਾਸ ਅਬਾਦੀ ਵੀ ਵਸੀ ਹੋਈ ਹੈ। ਇਸ ਦੇ ਬਾਵਜੂਦ ਨਾ ਤਾਂ ਆਸ-ਪਾਸ ਰਹਿਣ ਵਾਲਿਆਂ ਨੂੰ ਇਸ ਦੀ ਬਦਬੂ ਤੱਕ ਆਈ ਅਤੇ ਨਾ ਹੀ ਕਈ ਦਿਨਾਂ ਤਕ ਇਸ ਦਾ ਪਤਾ ਲੱਗਾ। ਥਾਣਾ ਬਿਆਸ ਦੇ ਮੁਖੀ ਹਰਜੀਤ ਸਿੰਘ ਖਹਿਰਾ ਨੇ ਘਟਨਾ ਸਥਾਨ ’ਤੇ ਪਹੁੰਚ ਕੇ ਕੰਕਾਲ ਬਰਾਮਦ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਗੱਲਬਾਤ ਕਰਦੇ ਹੋਏ ਦੱਸਿਆ ਕਿ ਮ੍ਰਿਤਕ ਅਤੇ ਉਸ ਦੇ ਘਰ ਵਾਲਿਆਂ ਦਾ ਡੀ. ਐੱਨ. ਏ ਮਿਲਾ ਕੇ ਸਾਰੀ ਸਥਿਤੀ ਸਪੱਸ਼ਟ ਹੋਵੇਗੀ।
ਇਹ ਵੀ ਪੜ੍ਹੋ : ਬਠਿੰਡਾ ’ਚ ਵੱਡੀ ਵਾਰਦਾਤ, ਛੋਟੇ ਭਰਾ ਨੇ ਤੇਜ਼ਧਾਰ ਹਥਿਆਰਾਂ ਨਾਲ ਵੱਢਿਆ ਵੱਡਾ ਭਰਾ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
ਕੁੜੀ ਨੂੰ ਕੀਤੀ ਵੀਡੀਓ ਕਾਲ ਨੂੰ ਲੈ ਕੇ ਚੱਲੀਆਂ ਗੋਲੀਆਂ, ਜ਼ਬਰਦਸਤ ਗੈਂਗਵਾਰ ਦੌਰਾਨ ਗੈਂਗਸਟਰ ਗ੍ਰਿਫ਼ਤਾਰ
NEXT STORY