ਚੰਡੀਗੜ੍ਹ (ਸੁਸ਼ੀਲ) : ਇੱਥੇ ਸੈਕਟਰ-30 ’ਚ ਦੁਸਹਿਰੇ ਦੀ ਪੂਰਬਲੀ ਸ਼ਾਮ ਨੂੰ ਰਾਵਣ ਦੇ ਪੁਤਲੇ ਨੂੰ ਸਾੜਨ ਦੇ ਮਾਮਲੇ ’ਚ ਇੰਡਸਟਰੀਅਲ ਏਰੀਆ ਪੁਲਸ ਨੇ ਨੌਜਵਾਨ ਨੂੰ ਗ੍ਰਿਫ਼ਤਾਰ ਕਰ ਲਿਆ। ਮੁਲਜ਼ਮ ਦੀ ਪਛਾਣ ਸੈਕਟਰ-30 ਦੇ ਅਤੁਲ ਕੁਮਾਰ ਵਜੋਂ ਹੋਈ। ਪੁਲਸ ਨੇ ਮੁਲਜ਼ਮ ਕੋਲੋਂ ਚਾਕੂ ਵੀ ਬਰਾਮਦ ਕੀਤਾ। ਮੁਲਜ਼ਮ ਨੂੰ ਜ਼ਿਲ੍ਹਾ ਅਦਾਲਤ ’ਚ ਪੇਸ਼ ਕੀਤਾ ਗਿਆ, ਜਿੱਥੇ ਉਸ ਨੂੰ ਨਿਆਇਕ ਹਿਰਾਸਤ ’ਚ ਭੇਜ ਦਿੱਤਾ ਗਿਆ।
ਅਸ਼ਵਨੀ ਚਿਲਡਰਨ ਡਰਾਮੈਟਿਕ ਕਲੱਬ ਪ੍ਰਧਾਨ ਸੈਕਟਰ-30 ਦੇ ਚੰਦਨ ਨੇ ਪੁਲਸ ਨੂੰ ਸੂਚਿਤ ਕੀਤਾ ਸੀ ਕਿ ਦੁਸਹਿਰੇ ਦੇ ਸਮਾਗਮ ਲਈ ਸੈਕਟਰ ਦੇ ਇਕ ਖੇਤ ’ਚ ਤਿੰਨ ਪੁਤਲੇ ਲਾਏ ਸਨ। ਦੁਸਹਿਰੇ ਦੀ ਸ਼ਾਮ ਨੂੰ ਦੋ ਅਣਪਛਾਤੇ ਵਿਅਕਤੀਆਂ ਨੇ ਪੁਤਲਿਆਂ ਨੂੰ ਅੱਗ ਲਾ ਦਿੱਤੀ ਤੇ ਭੱਜ ਗਏ। ਇੰਡਸਟਰੀਅਲ ਏਰੀਆ ਪੁਲਸ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਮੁਲਜ਼ਮਾਂ ਦੀ ਭਾਲ ਕਰ ਰਹੀ ਸੀ। ਜਾਂਚ ’ਚ ਪਤਾ ਲੱਗਾ ਹੈ ਕਿ ਸੈਕਟਰ-30 ਦੇ ਅਤੁਲ ਕੁਮਾਰ ਨੇ ਪੁਤਲੇ ਨੂੰ ਅੱਗ ਲਾਈ ਸੀ। ਪੁਲਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਉਸ ਕੋਲੋਂ ਚਾਕੂ ਬਰਾਮਦ ਕੀਤਾ। ਜਾਂਚ ਤੋਂ ਪਤਾ ਲੱਗਾ ਕਿ ਮੁਲਜ਼ਮ ’ਤੇ ਸੱਤ ਪਰਚੇ ਦਰਜ ਹਨ।
ਪੰਜਾਬ ਵਾਸੀਆਂ ਲਈ ਵੱਡੀ ਖ਼ਬਰ, 31 ਅਕਤੂਬਰ ਤੱਕ...
NEXT STORY