ਲੁਧਿਆਣਾ (ਰਿਸ਼ੀ) : ਕੁੜੀ ਦੇ ਵਿਆਹ ਤੋਂ ਪਹਿਲਾਂ ਚੱਲ ਰਹੇ ਜਾਗੋ ਪ੍ਰੋਗਰਾਮ 'ਚ ਇਕ ਨੌਜਵਾਨ ਅਚਾਨਕ ਪੁੱਜ ਗਿਆ ਅਤੇ ਵਿਆਹ ਵਾਲੀ ਕੁੜੀ 'ਤੇ ਦਬਾਅ ਪਾਉਣ ਲੱਗਾ ਕਿ ਉਹ ਉਸ ਨਾਲ ਵਿਆਹ ਕਰਵਾ ਲਵੇ ਪਰ ਕੁੜੀ ਨੇ ਉਕਤ ਨੌਜਵਾਨ ਨੂੰ ਕੋਰੀ ਨਾਂਹ ਕਰ ਦਿੱਤੀ, ਜਿਸ ਤੋਂ ਬਾਅਦ ਗੁੱਸੇ 'ਚ ਆਇਆ ਨੌਜਵਾਨ ਝਗੜਾ ਕਰਨ ਲੱਗ ਗਿਆ ਅਤੇ ਕੁੜੀ ਦੇ ਸਿਰ 'ਚ ਕੱਚ ਦੀ ਬੋਤਲ ਮਾਰ ਕੇ ਉਸ ਨੂੰ ਲਹੂ-ਲੁਹਾਨ ਕਰ ਦਿੱਤਾ।
ਇਹ ਵੀ ਪੜ੍ਹੋ : ਕੋਰੋਨਾ ਆਫ਼ਤ : ਅਕਾਲੀ ਦਲ ਵੱਲੋਂ 15 ਦਿਨਾਂ ਲਈ ਸਾਰੇ ਪ੍ਰੋਗਰਾਮ ਮੁਲਤਵੀ
ਇਸ ਮਾਮਲੇ ’ਚ ਥਾਣਾ ਦੁੱਗਰੀ ਦੀ ਪੁਲਸ ਨੇ ਸੀ. ਆਰ. ਪੀ. ਐੱਫ. ਕਾਲੋਨੀ ਦੀ ਰਹਿਣ ਵਾਲੀ ਸਵਿਤਾ ਦੀ ਸ਼ਿਕਾਇਤ ’ਤੇ ਰਾਹੁਲ ਅਤੇ ਗੁਰਪ੍ਰੀਤ ਸਿੰਘ ਖਿਲਾਫ ਮੁਕੱਦਮਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਸਵਿਤਾ ਨੇ ਦੱਸਿਆ ਕਿ ਉਸ ਦੇ ਪੀ. ਜੀ. ’ਚ ਮਨਪ੍ਰੀਤ ਕੌਰ ਅਤੇ ਮੋਨਿਕਾ ਦੂਆ ਆਪਣੇ ਪਰਿਵਾਰ ਸਮੇਤ ਰਹਿੰਦੀ ਹੈ। ਬੀਤੀ 4 ਜੁਲਾਈ ਨੂੰ ਮਨਪ੍ਰੀਤ ਦੇ ਵਿਆਹ ਕਾਰਨ ਜਾਗੋ ਕੱਢੀ ਜਾ ਰਹੀ ਸੀ ਤਾਂ ਉਸੇ ਸਮੇਂ ਰਾਹੁਲ ਨਾਂ ਦਾ ਨੌਜਵਾਨ ਉਥੇ ਪੁੱਜ ਕੇ ਮਨਪ੍ਰੀਤ ’ਤੇ ਵਿਆਹ ਕਰਨ ਦਾ ਦਬਾਅ ਪਾਉਣ ਲੱਗ ਪਿਆ ਪਰ ਜਦੋਂ ਮਨਪ੍ਰੀਤ ਨੇ ਉਸ ਨੂੰ ਇਨਕਾਰ ਕਰ ਦਿੱਤਾ ਤਾਂ ਉਹ ਮਨਪ੍ਰੀਤ ਨੂੰ ਜ਼ਖਮੀਂ ਕਰਕੇ ਧਮਕੀਆਂ ਦਿੰਦਾ ਹੋਇਆ ਉੱਥੋਂ ਫਰਾਰ ਹੋ ਗਿਆ। ਫਿਲਹਾਲ ਪੁਲਸ ਵੱਲੋਂ ਇਸ ਮਾਮਲੇ ਦੀ ਛਾਣਬੀਣ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਚੰਡੀਗੜ੍ਹ 'ਚ ਹਸਪਤਾਲ ਅੱਗੇ ਵੱਡੀ ਵਾਰਦਾਤ, ਕੁੱਟ-ਕੁੱਟ ਮਾਰਿਆ ਸੁਰੱਖਿਆ ਮੁਲਾਜ਼ਮ
ਆਯੁਸ਼ਮਾਨ ਯੋਜਨਾ ਤਹਿਤ ਸੂਚੀਬੱਧ 57 ਹਸਪਤਾਲ ਕੋਰੋਨਾ ਪ੍ਰਭਾਵਿਤ ਮਰੀਜ਼ਾਂ ਲਈ ਬੈੱਡ ਰੱਖਣ ਸੁਰੱਖਿਅਤ : ਡੀ. ਸੀ.
NEXT STORY