ਚੰਡੀਗੜ੍ਹ (ਸੁਸ਼ੀਲ) : ਭੈਣ ਨੂੰ ਮਿਲਣ ਆਏ ਦੋ ਭਰਾਵਾਂ ਨਾਲ ਕਾਲੋਨੀ ਨੰਬਰ-4 ’ਚ ਹਥਿਆਰਾਂ ਨਾਲ ਲੈਸ ਚਾਰ ਲੁਟੇਰਿਆਂ ਨੇ ਕੁੱਟਮਾਰ ਕਰਕੇ ਨਕਦੀ ਲੁੱਟ ਲਈ। ਪੁਲਸ ਨੇ ਦੋਵਾਂ ਜ਼ਖ਼ਮੀਆਂ ਨੂੰ ਜੀ. ਐੱਮ. ਸੀ. ਐੱਚ.-32 ’ਚ ਦਾਖ਼ਲ ਕਰਵਾਇਆ ਹੈ। ਜ਼ਖ਼ਮੀਆਂ ਦੀ ਪਛਾਣ ਮੌਲੀਜਾਗਰਾਂ ਨਿਵਾਸੀ ਦੀਪਕ ਅਤੇ ਬਬਲੂ ਦੇ ਰੂਪ ’ਚ ਹੋਈ। ਇੰਡਸਟ੍ਰੀਅਲ ਏਰੀਆ ਥਾਣਾ ਪੁਲਸ ਨੇ ਜ਼ਖ਼ਮੀਆਂ ਦੇ ਬਿਆਨ ਦਰਜ ਕਰ ਕੇ ਅਣਪਛਾਤੇ ਲੋਕਾਂ ’ਤੇ ਕੁੱਟਮਾਰ ਤੇ ਲੁੱਟ ਦਾ ਮਾਮਲਾ ਦਰਜ ਕਰ ਲਿਆ। ਪੁਲਸ ਹਮਲਾਵਰਾਂ ਦੀ ਭਾਲ ਕਰ ਰਹੀ ਹੈ। ਮੌਲੀਜਾਗਰਾਂ ਨਿਵਾਸੀ ਦੀਪਕ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਹ ਭਰਾ ਬਬਲੂ ਦੇ ਨਾਲ ਆਪਣੀ ਭੈਣ ਨੂੰ ਮਿਲਣ ਕਾਲੋਨੀ ਨੰਬਰ-4 ’ਚ ਗਏ ਸਨ।
ਭੈਣ ਨੂੰ ਮਿਲ ਕੇ ਕਾਲੋਨੀ ਤੋਂ ਬਾਹਰ ਆਏ ਤਾਂ ਚਾਰ ਨੌਜਵਾਨਾਂ ਨੇ ਉਨ੍ਹਾਂ ਨੂੰ ਫੜ੍ਹ ਲਿਆ। ਨੌਜਵਾਨ ਦੋਵੇਂ ਭਰਾਵਾਂ ਤੋਂ ਨਕਦੀ ਮੰਗਣ ਲੱਗੇ ਤਾਂ ਉਨ੍ਹਾਂ ਨੇ ਮਨ੍ਹਾਂ ਕਰ ਦਿੱਤਾ। ਚਾਰੇ ਨੌਜਵਾਨ ਨੇ ਉਨ੍ਹਾਂ ਨੂੰ ਫੜ੍ਹ ਕੇ ਜੇਬ ’ਚੋਂ 3500 ਰੁਪਏ ਕੱਢਣ ਲੱਗੇ। ਉਨ੍ਹਾਂ ਨੇ ਵਿਰੋਧ ਕੀਤਾ ਤਾਂ ਹਮਲਾਵਾਰਾਂ ਨੇ ਉਨ੍ਹਾਂ ’ਤੇ ਡੰਡਿਆਂ ਨਾਲ ਹਮਲਾ ਕਰ ਕੇ ਜੇਬ ਵਿਚੋਂ ਨਕਦੀ ਅਤੇ ਕਾਗਜ਼ਾਤ ਕੱਢ ਕੇ ਫ਼ਰਾਰ ਹੋ ਗਏ। ਸ਼ੋਰ-ਸ਼ਰਾਬਾ ਸੁਣ ਕੇ ਲੋਕਾਂ ਨੇ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ। ਪੁਲਸ ਨੇ ਮੌਕੇ ’ਤੇ ਪਹੁੰਚ ਕੇ ਜ਼ਖ਼ਮੀ ਦੀਪਕ ਅਤੇ ਬਬਲੂ ਨੂੰ ਹਸਪਤਾਲ ’ਚ ਦਾਖ਼ਲ ਕਰਵਾਇਆ। ਪੁਲਸ ਹਮਲਾਵਰਾਂ ਦੀ ਭਾਲ ਕਰ ਰਹੀ ਹੈ।
ਕਾਂਗਰਸ ਨੂੰ ਅਲਵਿਦਾ ਕਹਿ ‘ਆਪ’ ’ਚ ਸ਼ਾਮਲ ਹੋਏ ਰਮਨ ਬਹਿਲ
NEXT STORY