ਮਾਛੀਵਾੜਾ ਸਾਹਿਬ (ਟੱਕਰ) : ਇਲਾਕੇ 'ਚ ਪਿਛਲੇ ਦਿਨੀਂ ਪੁਲਸ ਦੀ ਛਾਪੇਮਾਰੀ ਅਤੇ ਮੁਸਤੈਦੀ ਕਾਰਨ ਨਸ਼ੀਲੇ ਪਦਾਰਥ ਵੇਚਣ ਵਾਲੇ ਰੂਪੋਸ਼ ਹੋ ਗਏ ਸਨ ਪਰ ਹੁਣ ਫਿਰ ਇਨ੍ਹਾਂ ਦੀਆਂ ਸਰਗਰਮੀਆਂ ਦੇਖਣ ਨੂੰ ਮਿਲ ਰਹੀਆਂ ਹਨ। ਨੇੜਲੇ ਪਿੰਡ ਧਨੂਰ ਵਿਖੇ 2 ਨੌਜਵਾਨ ਚਿੱਟਾ ਲੈਣ ਆਏ, ਜਿਨ੍ਹਾਂ ਨੂੰ ਪਿੰਡ ਵਾਸੀਆਂ ਨੇ ਕਾਬੂ ਕਰ ਪੁਲਸ ਦੇ ਸਪੁਰਦ ਕਰ ਦਿੱਤਾ। ਕਾਬੂ ਆਏ ਇਨ੍ਹਾਂ ਨੌਜਵਾਨਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ੇਰਗੜ੍ਹ ਤੋਂ ਕਿਸੇ ਨੇ ਭੇਜਿਆ ਹੈ ਅਤੇ ਉਹ ਇੱਥੇ ਸੜਕ ’ਤੇ ਆ ਕੇ ਖੜ ਜਾਂਦੇ ਹਨ। ਉਨ੍ਹਾਂ ਨੂੰ ਇੱਕ ਵਿਅਕਤੀ ਚਿੱਟਾ ਦੇ ਕੇ ਪੈਸੇ ਲੈ ਕੇ ਚਲਾ ਜਾਂਦਾ ਹੈ।
ਇਹ ਦੋਵੇਂ ਨੌਜਵਾਨ ਅੱਜ ਵੀ ਚਿੱਟਾ ਸਪਲਾਈ ਕਰਨ ਵਾਲੇ ਦੀ ਉਡੀਕ 'ਚ ਖੜ੍ਹੇ ਸਨ ਕਿ ਪਿੰਡ ਵਾਸੀਆਂ ਨੇ ਉਨ੍ਹਾਂ ਨੂੰ ਸ਼ੱਕੀ ਹਾਲਤ 'ਚ ਕਾਬੂ ਕਰ ਲਿਆ ਅਤੇ ਪੁੱਛਗਿੱਛ ਦੌਰਾਨ ਉਨ੍ਹਾਂ ਮੰਨਿਆ ਕਿ ਉਹ ਇੱਥੇ ਨਸ਼ੀਲਾ ਪਦਾਰਥ ਲੈਣ ਆਏ ਹਨ। ਕਾਬੂ ਕੀਤੇ ਨੌਜਵਾਨਾਂ ਨੇ ਦੱਸਿਆ ਕਿ ਬੇਟ ਖੇਤਰ ਦਾ ਹੀ ਇੱਕ ਵਿਅਕਤੀ ਜੋ ਨਸ਼ੀਲੇ ਪਦਾਰਥ ਵੇਚਣ ਲਈ ਬਦਨਾਮ ਹੈ ਅਤੇ ਉਸ ਉੱਪਰ ਪਹਿਲਾਂ ਵੀ ਕਈ ਮਾਮਲੇ ਦਰਜ ਹਨ, ਜਿਸ ਤੋਂ ਉਹ ਚਿੱਟਾ ਲੈਣ ਆਏ ਸਨ।
ਪੁਲਸ ਵਲੋਂ ਇਨ੍ਹਾਂ ਕਾਬੂ ਕੀਤੇ ਦੋਵੇਂ ਨੌਜਵਾਨਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਜੋ ਚਿੱਟਾ ਸਪਲਾਈ ਕਰਨ ਵਾਲੇ ਨੂੰ ਵੀ ਕਾਬੂ ਕੀਤਾ ਜਾ ਸਕੇ। ਫਿਲਹਾਲ ਇਨ੍ਹਾਂ ਨੌਜਵਾਨਾਂ ਤੋਂ ਤਲਾਸ਼ੀ ਦੌਰਾਨ ਕੋਈ ਨਸ਼ੀਲਾ ਪਦਾਰਥ ਨਹੀਂ ਮਿਲਿਆ। ਪੁਲਸ ਵੱਲੋ ਤਲਾਸ਼ੀ ਦੌਰਾਨ ਇੱਕ ਸਰਿੰਜ ਜੇਬ ਵਿੱਚੋਂ ਬਰਾਮਦ ਹੋਈ ਹੈ। ਬੇਸ਼ਕ ਬੇਖ਼ੌਫ਼ ਹੋ ਨਸ਼ਾ ਲੈਣ ਆਏ ਦੋਵੇ ਨੌਜਵਾਨਾਂ ਨੇ ਦੱਸਿਆ ਕਿ ਉਹ ਨਸ਼ਾ ਲੈਣ ਆਏ ਹਨ। ਉਸ ਤੋਂ ਬਾਅਦ ਪੁਲਸ ਨੇ ਸਿਰਫ਼ ਇਨ੍ਹਾਂ ਨੌਜਵਾਨਾਂ ਤੇ ਅਵਾਰਾਗਰਦੀ ਦਾ ਕੇਸ ਦਰਜ ਕੀਤਾ ਹੈ।
ਜਲੰਧਰ ਦੇ ਇਸ ਮਸ਼ਹੂਰ ਮੰਦਿਰ 'ਚ ਡਰੈੱਸ ਕੋਡ ਲਾਗੂ, ਕੈਪਰੀ ਤੇ ਛੋਟੇ ਕੱਪੜਿਆਂ ਸਣੇ ਵੈਸਟਰਨ ਡਰੈੱਸ 'ਤੇ ਲੱਗੀ ਪਾਬੰਦੀ
NEXT STORY