ਮੋਹਾਲੀ (ਸੰਦੀਪ) : ਪਤਨੀ ਤੇ ਸੱਸ ਤੋਂ ਤੰਗ ਆ ਕੇ ਮੋਹਾਲੀ ਦੇ ਵਿਅਕਤੀ ਨੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਦੇ ਪਿਤਾ ਦੀ ਸ਼ਿਕਾਇਤ ’ਤੇ ਪੁਲਸ ਨੇ ਦੋਸ਼ੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ। ਸੈਕਟਰ-79 ਦੇ ਪ੍ਰਭੂ ਦਿਆਲ ਨੇ ਦੱਸਿਆ ਕਿ ਪੁੱਤਰ ਮਨੀਸ਼ ਕੁਮਾਰ ਫਾਈਨਾਂਸ ਵਿਭਾਗ ’ਚ ਨੌਕਰੀ ਕਰਦਾ ਸੀ। 2021 ਵਿਚ ਉਸ ਦਾ ਵਿਆਹ ਨੀਰੂ ਨਾਲ ਹੋਇਆ, ਜੋ ਸਕੂਲ ’ਚ ਅਧਿਆਪਕ ਸੀ। 2022 ’ਚ ਨੀਰੂ ਨੇ ਧੀ ਨੂੰ ਜਨਮ ਦਿੱਤਾ। ਇਸ ਤੋਂ ਬਾਅਦ ਨੂੰਹ 9 ਮਹੀਨੇ ਪੇਕੇ ਘਰ ਸਿਰਸਾ ’ਚ ਰਹੀ, ਫਿਰ ਵਾਪਸ ਆ ਕੇ ਚੰਡੀਗੜ੍ਹ ’ਚ ਵੱਖ ਮਕਾਨ ਵਿਚ ਰਹਿਣ ਲੱਗੀ।
2023 ’ਚ ਪਰਿਵਾਰ ਦੀ ਮਦਦ ਨਾਲ ਨੂੰਹ ਨੂੰ ਮਨੀਸ਼ ਨਾਲ ਰਹਿਣ ਲਈ ਰਾਜ਼ੀ ਕੀਤਾ। ਇਸ ਤੋਂ ਬਾਅਦ ਦੋਵੇਂ ਨਾਲ ਰਹਿਣ ਲੱਗੇ। ਕੁੱਝ ਸਮੇਂ ਬਾਅਦ ਪੁੱਤਰ, ਨੂੰਹ ਤੇ ਪੋਤੀ ਚੰਡੀਗੜ੍ਹ ਸ਼ਿਫ਼ਟ ਹੋ ਗਏ। ਉਸ ਦੌਰਾਨ ਨੀਰੂ ਪੋਤੀ ਨਾਲ ਆਪਣੇ ਮਾਤਾ-ਪਿਤਾ ਦੇ ਘਰ ਸਿਰਸਾ ਚੱਲੀ ਗਈ। ਕੁੱਝ ਦਿਨਾਂ ਬਾਅਦ ਪੁੱਤਰ ਆਪਣੀ ਪਤਨੀ ਤੇ ਕੁੜੀ ਨੂੰ ਲਿਆਉਣ ਸਿਰਸਾ ਗਿਆ ਤਾਂ ਸੱਸ ਸੰਤੋਸ਼ ਨੇ ਉਸ ਨੂੰ ਬੁਰਾ-ਭਲਾ ਕਿਹਾ ਅਤੇ ਉੱਥੋਂ ਭਜਾ ਦਿੱਤਾ। ਪਰੇਸ਼ਾਨ ਹੋ ਕੇ ਪੁੱਤਰ ਬਠਿੰਡਾ ਆ ਗਿਆ।
21 ਜੁਲਾਈ ਨੂੰ ਉਹ ਪੁੱਤਰ ਨਾਲ ਸਿਰਸਾ ਗਏ, ਜਿੱਥੇ ਨੀਰੂ ਨੇ ਵਾਪਸ ਆਉਣ ਤੋਂ ਮਨ੍ਹਾਂ ਕਰ ਦਿੱਤਾ। ਨਾਲ ਹੀ ਪੋਤੀ ਨੂੰ ਵੀ ਨਹੀਂ ਮਿਲਣ ਦਿੱਤਾ। ਇਸ ਤੋਂ ਬਾਅਦ ਪੁੱਤਰ ਮੋਹਾਲੀ ਆ ਗਿਆ। 22 ਜੁਲਾਈ ਨੂੰ ਪਤਾ ਲੱਗਾ ਕਿ ਮੁਨੀਸ਼ ਨੇ ਘਰ ’ਚ ਫ਼ਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਈ ਹੈ। ਸੋਹਾਣਾ ਪੁਲਸ ਥਾਣਾ ਨੇ ਜਾਂਚ ਤੋਂ ਬਾਅਦ ਮਾਮਲਾ ਦਰਜ ਕਰ ਲਿਆ ਹੈ।
ਆਟੋ ਤੇ ਈ-ਰਿਕਸ਼ਾ ਡਰਾਈਵਰਾਂ ਲਈ ਨਵੇਂ ਹੁਕਮ ਜਾਰੀ, ਨਾ ਮੰਨਣ 'ਤੇ ਹੋਵੇਗੀ ਸਖ਼ਤ ਕਾਰਵਾਈ
NEXT STORY