ਸੰਗਰੂਰ (ਰੂਪਕ) — ਪਿਛਲੇ ਦਿਨੀਂ ਵੱਡੇ ਪੱਧਰ 'ਤੇ ਪੀ. ਐੱਨ. ਬੀ. 'ਚ 11400 ਕਰੋੜ ਰੁਪਏ ਦੇ ਹੋਏ ਘੋਟਾਲੇ ਦਾ ਵਿਰੋਧ ਜਾਰੀ ਰੱਖਦੇ ਹੋਏ ਹਾਈਕਮਾਨ ਦੇ ਹੁਕਮਾਂ ਅਧੀਨ ਵੀਰਵਾਰ ਲੋਕ ਸਭਾ ਯੂਥ ਕਾਂਗਰਸ ਸੰਗਰੂਰ ਵਲੋਂ ਇੰਚਾਰਜ ਬੰਨੀ ਖਹਿਰਾ ਤੇ ਲੋਕ ਸਭਾ ਪ੍ਰਧਾਨ ਰਾਹੁਲ ਇੰਦਰ ਸਿੱਧੂ ਦੀ ਅਗਵਾਈ 'ਚ ਯੂਥ ਕਾਂਗਰਸੀਆਂ ਨੇ 24 ਘੰਟੇ ਲਈ ਸਥਾਨਕ ਸ਼ਹਿਰ ਦੀ ਪੀ. ਐੱਨ. ਬੀ. ਮੇਨ ਬ੍ਰਾਂਚ ਅੱਗੇ ਭੁੱਖ ਹੜਤਾਲ ਸ਼ੁਰੂ ਕੀਤੀ, ਜਿਸ 'ਚ ਵਿਸ਼ੇਸ਼ ਤੌਰ 'ਤੇ ਪੰਜਾਬ ਯੂਥ ਕਾਂਗਰਸ ਦੇ ਜਨਰਲ ਸਕੱਤਰ ਬੀਬੀ ਪੂਨਮ ਕਾਂਗੜਾ ਸ਼ਾਮਲ ਹੋਏ, ਜੋ ਖੁਦ ਵੀ ਘੁਟਾਲੇ ਦਾ ਵਿਰੋਧ ਜਤਾਉਂਦਿਆਂ ਭੁੱਖ ਹੜਤਾਲ 'ਤੇ ਬੈਠ ਗਏ।
ਇਸ ਮੌਕੇ ਭੁੱਖ ਹੜਤਾਲ 'ਤੇ ਬੈਠੇ ਬੀਬੀ ਕਾਂਗੜਾ ਸਮੇਤ ਬੰਨੀ ਖਹਿਰਾ, ਲੋਕ ਸਭਾ ਜਨਰਲ ਸਕੱਤਰ ਸ਼ਕਤੀਜੀਤ ਸਿੰਘ, ਜਗਤਾਰ ਸਿੰਘ, ਕੁਲਵਿੰਦਰ, ਦਵਿੰਦਰ ਸਿੰਘ ਆਦਿ ਭੁੱਖ ਹੜਤਾਲ 'ਤੇ ਬੈਠੇ। ਯੂਥ ਕਾਂਗਰਸੀਆਂ ਨੇ ਦੋਸ਼ ਲਗਾਇਆ ਕਿ ਨੀਰਵ ਮੋਦੀ, ਮਾਲਿਆ, ਤੇ ਸੁਸ਼ੀਲ ਮੋਦੀ ਵਲੋਂ ਭਾਰਤ 'ਚ ਘੋਟਾਲੇ ਕਰਨ ਤੋਂ ਬਾਅਦ ਵਿਦੇਸ਼ ਭੱਜ ਜਾਣ ਪਿੱਛੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਹੱਥ ਹੈ, ਇਸ ਲਈ ਉਨ੍ਹਾਂ ਕੇਂਦਰ ਸਰਕਾਰ ਦੇ ਖਿਲਾਫ ਰੋਸ ਵਜੋਂ ਜੰਮ ਕੇ ਨਾਅਰੇਬਾਜੀ ਕੀਤੀ ਉਕਤ ਆਗੂਆਂ ਨੇ ਕਿਹਾ ਕਿ ਇਨ੍ਹਾਂ ਘੋਟਾਲਿਆ ਦੇ ਨਾਲ ਦੇਸ਼ ਨੂੰ ਆਰਥਿਕ ਤੌਰ 'ਤੇ ਬਹੁਤ ਵੱਡਾ ਨੁਕਸਾਨ ਹੋਇਆ ਹੈ, ਜਿਸ ਲਈ ਜ਼ਿੰਮੇਵਾਰ ਸਿਰਫ ਤੇ ਸਿਰਫ ਮੋਦੀ ਸਰਕਾਰ ਹੈ। ਉਨ੍ਹਾਂ ਕਿਹਾ ਕਿ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਅਹੁਦੇ ਦੇ ਕਾਬਿਲ ਨਹੀਂ ਹੈ। ਇਨ੍ਹਾਂ ਨੂੰ ਤੁਰੰਤ ਆਪਣੇ ਅਹੁਦੇ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ।
ਲਾਵਾਰਿਸ ਹਾਲਤ 'ਚ ਮਿਲੀ ਬੱਚੀ ਰੇਲਵੇ ਪੁਲਸ ਨੇ ਕੀਤੀ ਵਾਰਸਾਂ ਹਵਾਲੇ
NEXT STORY