ਮਾਛੀਵਾੜਾ ਸਾਹਿਬ : ਮਾਛੀਵਾੜਾ ਸਾਹਿਬ ਵਿਖੇ ਕ੍ਰਿਸ਼ਨਾ ਸੇਵਾ ਦਲ ਵੱਲੋਂ ਕਰਵਾਏ ਜਾ ਰਹੇ 22ਵੇਂ ਸਾਲਾਨਾ ਜਗਰਾਤੇ ਦੌਰਾਨ ਸਾਊਂਡ ਲਗਾਉਣ ਆਏ ਇੱਕ ਕਾਮੇ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਕੁਲਦੀਪ ਸਿੰਘ (35) ਵਾਸੀ ਅਮਰਾਲਾ (ਖਮਾਣੋਂ) ਵਜੋਂ ਹੋਈ ਹੈ। ਮ੍ਰਿਤਕ ਵਿਆਹਿਆ ਹੋਇਆ ਸੀ ਅਤੇ ਉਸ ਦੇ ਦੋ ਛੋਟੇ ਬੱਚੇ ਹਨ। ਨੌਜਵਾਨ ਨੂੰ ਕਰੰਟ ਲੱਗਣ ਤੋਂ ਬਾਅਦ ਤੁਰੰਤ ਸਮਰਾਲਾ ਦੇ ਸਿਵਲ ਹਸਪਤਾਲ ਵਿੱਚ ਲਿਆਂਦਾ ਗਿਆ, ਜਿੱਥੇ ਡਾਕਟਰਾਂ ਵਲੋਂ ਉਸ ਨੂੰ ਮ੍ਰਿਤਕ ਕਰਾਰ ਦਿੱਤਾ ਗਿਆ।
ਇਹ ਵੀ ਪੜ੍ਹੋ : ਚੰਡੀਗੜ੍ਹ 'ਚ ਸੰਯੁਕਤ ਕਿਸਾਨ ਮੋਰਚਾ ਭਲਕੇ 4 ਘੰਟੇ ਲਈ ਕਰੇਗਾ ਪ੍ਰਦਰਸ਼ਨ, DC ਨਾਲ ਹੋਈ ਮੀਟਿੰਗ
ਕ੍ਰਿਸ਼ਨਾ ਸੇਵਾ ਦਲ ਦੇ ਪ੍ਰਧਾਨ ਅਜੇ ਜੈਨ ਨੇ ਦੱਸਿਆ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸੰਸਥਾ ਵੱਲੋਂ 22ਵਾਂ ਜਾਗਰਣ ਕਰਵਾਇਆ ਜਾ ਰਿਹਾ ਸੀ, ਜਿਸ 'ਚ ਸਾਊਂਡ ਚਲਾਉਣ ਦੌਰਾਨ ਅਚਾਨਕ ਕਰੰਟ ਆਉਣ ਦੇ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ। ਇਸ ਕਾਰਨ ਸਾਰੀ ਸੰਸਥਾ ਨੂੰ ਬੜਾ ਦੁੱਖ ਪਹੁੰਚਿਆ ਅਤੇ ਸਾਡੀ ਸੰਸਥਾ ਵੱਲੋਂ ਇਸ ਦੇ ਪਰਿਵਾਰ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇਗੀ। ਮ੍ਰਿਤਕ ਦੇ ਰਿਸ਼ਤੇਦਾਰ ਯੋਗਰਾਜ ਸਿੰਘ ਅਤੇ ਹੋਰ ਪਿੰਡ ਵਾਸੀਆਂ ਨੇ ਦੱਸਿਆ ਕਿ ਮ੍ਰਿਤਕ ਕੁਲਦੀਪ ਸਿੰਘ ਇੱਕ ਗਰੀਬ ਪਰਿਵਾਰ ਤੋਂ ਸੀ।
ਇਹ ਵੀ ਪੜ੍ਹੋ : ਆਸਟ੍ਰੇਲੀਆ ਗਈ ਨੂੰਹ ਨੇ ਚਾੜ੍ਹਿਆ ਚੰਨ, ਪਤੀ ਨੂੰ ਭੁਲਾ ਕਰਵਾ ਲਿਆ ਦੂਜਾ ਵਿਆਹ
ਉਹ ਦਿਹਾੜੀ 'ਤੇ ਕੰਮ ਕਰਦਾ ਸੀ। ਅੱਜ ਵੀ ਉਹ ਮਾਛੀਵਾੜਾ ਸਾਹਿਬ ਵਿਖੇ ਸਾਊਂਡ 'ਤੇ ਕੰਮ ਕਰਨ ਵਾਸਤੇ ਹੀ ਆਇਆ ਸੀ। ਇਸ ਦੌਰਾਨ ਉਸ ਨੂੰ ਕਰੰਟ ਲੱਗ ਗਿਆ ਅਤੇ ਉਸ ਦੀ ਮੌਤ ਹੋ ਗਈ। ਅਸੀਂ ਸਰਕਾਰ ਅੱਗੇ ਇਹ ਮੰਗ ਕਰਦੇ ਹਾਂ ਕਿ ਮ੍ਰਿਤਕ ਦੇ ਪਰਿਵਾਰ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ। ਏ. ਐੱਸ. ਆਈ. ਕਰਨੈਲ ਸਿੰਘ ਨੇ ਦੱਸਿਆ ਕਿ ਰਾਤ ਸਮਰਾਲਾ ਹਸਪਤਾਲ ਤੋਂ ਇਹ ਸੂਚਨਾ ਮਿਲੀ ਸੀ ਕਿ ਇੱਕ ਨੌਜਵਾਨ ਨੂੰ ਜਗਰਾਤੇ ਵਿੱਚ ਕੰਮ ਕਰਦੇ ਦੌਰਾਨ ਕਰੰਟ ਲੱਗਣ ਨਾਲ ਉਸ ਦੀ ਮੌਤ ਹੋ ਗਈ ਹੈ। ਉਨ੍ਹਾਂ ਕਿਹਾ ਕਿ ਮ੍ਰਿਤਕ ਦੀ ਲਾਸ਼ ਦਾ ਪੋਸਟਮਾਰਟਮ ਕਰਨ ਤੋਂ ਬਾਅਦ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਜਾਵੇਗੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕੈਂਟਰ ਖੜ੍ਹਾ ਕਰਨ ਨੂੰ ਲੈ ਕੇ ਹੋਈ ਤਕਰਾਰ ਮਗਰੋਂ ਚੱਲੀਆਂ ਗੋਲੀਆਂ
NEXT STORY