ਚੰਡੀਗੜ੍ਹ (ਸੁਸ਼ੀਲ) : ਮਲੋਆ ’ਚ ਚਾਕੂ ਲੱਗਣ ਕਾਰਨ ਜ਼ਖਮੀ ਹੋਏ ਨੌਜਵਾਨ ਰਵੀ ਦੀ 15 ਦਿਨਾਂ ਬਾਅਦ ਪੀ. ਜੀ. ਆਈ. ’ਚ ਇਲਾਜ ਦੌਰਾਨ ਮੌਤ ਹੋ ਗਈ। ਨੌਜਵਾਨ ਦੀ ਮੌਤ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਐਤਵਾਰ ਸਵੇਰੇ ਮਲੋਆ ਪੁਲਸ ਥਾਣੇ ਦੇ ਬਾਹਰ ਧਰਨਾ ਲਗਾ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਸੜਕ ’ਤੇ ਜਾਮ ਲੱਗ ਗਿਆ। ਪਰਿਵਾਰਕ ਮੈਂਬਰਾਂ ਨੇ ਪੁਲਸ ’ਤੇ ਦੋਸ਼ ਲਗਾਇਆ ਕਿ ਰਵੀ ਦਾ ਕਤਲ ਕਰਨ ਵਾਲੇ ਕਈ ਨੌਜਵਾਨਾਂ ਨੂੰ ਪੁਲਸ ਨੇ ਛੱਡ ਦਿੱਤਾ। ਪੁਲਸ ਨੇ ਜਾਣਬੁੱਝ ਕੇ ਗ੍ਰਿਫ਼ਤਾਰ ਨਹੀਂ ਕੀਤਾ। ਮਲੋਆ ਥਾਣਾ ਪੁਲਸ ਨੇ ਮਾਮਲੇ ਵਿਚ ਕਤਲ ਦੀ ਧਾਰਾ ਜੋੜ ਦਿੱਤੀ ਹੈ। ਪੁਲਸ ਨੇ ਮਾਮਲੇ ਦੇ ਸਬੰਧ ਵਿਚ ਪੰਜ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਵਿਚ ਤਿੰਨ ਨਾਬਾਲਗ ਅਤੇ ਦੋ ਬਾਲਗ ਹਨ।
ਰੰਜਿਸ਼ ਕਾਰਨ ਰਵੀ ਨੂੰ ਮਾਰਿਆ ਸੀ ਚਾਕੂ
ਮਲੋਆ ਦੇ ਰਹਿਣ ਵਾਲੇ ਕਰਨ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਸੀ ਕਿ ਉਹ ਡੀ.ਜੇ. ਦਾ ਕੰਮ ਕਰਦਾ ਹੈ। 15 ਨਵੰਬਰ ਨੂੰ ਕਰਨ ਆਪਣੇ ਦੋਸਤਾਂ ਰਵੀ, ਰੋਹਿਤ ਅਤੇ ਗੋਲੂ ਨਾਲ ਇੱਕ ਵਿਆਹ ਦੀ ਪਾਰਟੀ ਵਿਚ ਗਿਆ ਸੀ। ਉੱਥੇ ਕੁੱਝ ਨੌਜਵਾਨਾਂ ਨਾਲ ਕਿਸੇ ਗੱਲ ’ਤੇ ਉਨ੍ਹਾਂ ਦਾ ਝਗੜਾ ਹੋ ਗਿਆ। ਦੋਸ਼ ਹੈ ਕਿ ਝਗੜਾ ਇਨ੍ਹਾ ਵੱਧ ਗਿਆ ਕਿ ਨਿਸ਼ੂ ਨਾਮਕ ਨੌਜਵਾਨ ਨੇ ਰਵੀ ਦੇ ਪੇਟ ’ਚ ਚਾਕੂ ਮਾਰ ਦਿੱਤਾ। ਫਿਰ ਦੂਜੇ ਨੌਜਵਾਨਾਂ ਨੇ ਵੀ ਰਵੀ ਨੂੰ ਬੁਰੀ ਤਰ੍ਹਾਂ ਕੁੱਟਿਆ ਅਤੇ ਜਾਨੋਂ ਮਾਰਨ ਦੀ ਧਮਕੀ ਦਿੰਦਿਆਂ ਮੌਕੇ ਤੋਂ ਭੱਜ ਗਏ। ਗੰਭੀਰ ਰੂਪ ਵਿਚ ਜ਼ਖਮੀ ਰਵੀ ਨੂੰ ਪਹਿਲਾਂ ਮੋਹਾਲੀ ਦੇ ਫੇਜ਼-6 ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੋਂ ਪੀ.ਜੀ.ਆਈ. ਰੈਫਰ ਕਰ ਦਿੱਤਾ ਗਿਆ। ਮਲੋਆ ਥਾਣਾ ਪੁਲਸ ਨੇ ਕਤਲ ਦੀ ਕੋਸ਼ਿਸ਼ ਦਾ ਮਾਮਲਾ ਦਰਜ ਕਰ ਕੇ ਪੰਜ ਹਮਲਾਵਰਾਂ ਨੂੰ ਗ੍ਰਿਫ਼ਤਾਰ ਕੀਤਾ ਸੀ।
ਮਹਿਲਾ ਡਾਕਟਰ ਦੀ ਕਾਰ ਨਾਲ ਹੋਈ ਨਰਸਿੰਗ ਦੇ ਵਿਦਿਆਰਥੀ ਦੀ ਮੌਤ ਦੇ ਮਾਮਲੇ 'ਚ ਨਵੀਂ ਅਪਡੇਟ
NEXT STORY