ਲੁਧਿਆਣਾ : ਦੋਸਤ ਦੀ ਭੈਣ ਨਾਲ ਛੇੜਛਾੜ ਦੇ ਵਿਰੋਧ 'ਚ ਹੋਈ ਮਾਰਕੁੱਟ ਤੋਂ ਬਾਅਦ ਸਮਝੌਤੇ ਦੌਰਾਨ ਕੁਝ ਨੌਜਵਾਨਾਂ ਨੇ ਭਾਮੀਆਂ ਕਲਾਂ, ਰੂਪਨਗਰ ਵਾਸੀ ਧਰਮਰਾਜ ਦਾ ਕਤਲ ਦਿੱਤਾ। ਫਿਲਹਾਲ ਜਮਾਲਪੁਰ ਥਾਣੇ ਦੀ ਪੁਲਸ ਨੇ ਮ੍ਰਿਤਕ ਧਰਮਰਾਜ ਦੇ ਪਿਤਾ ਰਜਿੰਦਰ ਚੌਧਰੀ ਦੇ ਬਿਆਨਾਂ 'ਤੇ ਦੋਸ਼ੀਆਂ ਖਿਲਾਫ ਕਤਲ ਦ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪੁਲਸ ਨੇ ਪਟਿਆਲਾ ਤੋਂ ਮ੍ਰਿਤਕ ਦਾ ਪੋਸਟਮਾਰਟਮ ਕਰ ਕੇ ਲਾਸ਼ ਨੂੰ ਪਰਿਵਾਰ ਦੇ ਹਵਾਲੇ ਕਰ ਦਿੱਤਾ ਹੈ ।
ਜਾਣਕਾਰੀ ਮੁਤਾਬਕ ਮ੍ਰਿਤਕ ਧਰਮਰਾਜ ਦੇ ਪਿਤਾ ਰਜਿੰਦਰ ਚੌਧਰੀ ਨੇ ਦੱਸਿਆ ਹੈ ਕਿ ਉਹ ਮੂਲ ਤੌਰ 'ਤੇ ਪੱਛਮੀ ਬੰਗਾਲ ਦੇ ਜ਼ਿਲਾ ਵਰਧਮਾਨ ਦੇ ਰਹਿਣ ਵਾਲੇ ਹਨ ਅਤੇ ਇੱਥੇ ਦੋਵੇਂ ਪਿਓ-ਪੁੱਤਰ ਕਟਾਈ ਦਾ ਕੰਮ ਕਰਨ ਲਈ ਆਉਂਦੇ ਸਨ। ਇਸੇ ਦੌਰਾਨ ਧਰਮਰਾਜ ਅਤੇ ਸੋਨੂੰ ਆਪਸ 'ਚ ਵਧੀਆ ਦੋਸਤ ਬਣ ਗਏ। ਸੋਨੂੰ ਦੀ ਭੈਣ ਨਾਲ ਦੋਸ਼ੀ ਇੰਦਰਜੀਤ ਨੇ ਛੇੜਛਾੜ ਕੀਤੀ ਸੀ, ਜਿਸ ਕਰਕੇ ਧਰਮਰਾਜ ਤੇ ਸੋਨੂੰ ਦੀ ਇੰਦਰਜੀਤ ਨਾਲ ਬਹਿਸਬਾਜ਼ੀ ਹੋ ਗਈ ਸੀ। ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਮੰਗਲਵਾਰ ਨੂੰ ਜਦੋਂ ਉਹ ਦੋਵੇਂ ਕੰਮ ਕਰ ਰਹੇ ਸੀ ਤਾਂ ਇਕ ਹੋਰ ਦੋਸ਼ੀ ਗੁਰਵਿਦੰਰ ਸਿੰਘ ਦਾ ਧਰਮਰਾਜ ਨੂੰ ਫੋਨ ਆਇਆ ਕਿ ਉਹ ਇੰਦਰਜੀਤ ਨਾਲ ਸਮਝੌਤਾ ਕਰ ਲੈਣ । ਜਦੋਂ ਉਹ ਸੋਨੂੰ ਤੇ ਧਰਮਰਾਜ ਸਮਝੌਤੇ ਲਈ ਪਹੁੰਚੇ ਤਾਂ ਦੋਸ਼ੀਆਂ ਨੇ ਉਨ੍ਹਾਂ ਨੂੰ ਖਿਲਾਇਆ-ਪਿਲਾਇਆ ਅਤੇ ਸਮਝੌਤੇ ਦੇ ਦੌਰਾਨ ਫਿਰ ਉਨ੍ਹਾਂ ਦੀ ਬਹਿਸਬਾਜ਼ੀ ਹੋ ਗਈ, ਜਿਸ ਕਾਰਨ ਸੋਨੂੰ ਤੇ ਧਰਮਰਾਜ ਘਰ ਵਾਪਸ ਆ ਗਏ।
ਰਾਤ ਦੇ 9 ਵਜੇ ਤੱਕ ਧਰਮਰਾਜ ਨੂੰ ਗੁਰਵਿੰਦਰ ਨੇ ਫਿਰ ਫੋਨ ਕਰਕੇ ਬੁਲਾ ਲਿਆ ਅਤੇ ਉਹ ਸਾਥੀ ਗੋਲਡੀ ਨੂੰ ਵੀ ਨਾਲ ਗਿਆ । ਉੱਥੇ ਦੋਸ਼ੀਆਂ ਨੇ ਧਰਮਰਾਜ ਦੇ ਸਿਰ 'ਚ ਹਮਲਾ ਕੀਤਾ । ਗੋਲਡੀ ਉਥੋਂ ਭੱਜ ਆਇਆ । ਜਦੋਂ ਇਸ ਗੱਲ ਦਾ ਪਤਾ ਧਰਮਰਾਜ ਦੇ ਜੀਜੇ ਰਤਨ ਦੇਵ ਨੂੰ ਪਤਾ ਲੱਗਿਆ ਤਾਂ ਦੋਸ਼ੀ ਉਸ ਜਗ੍ਹਾ ਤੋਂ ਫਰਾਰ ਹੋ ਚੁੱਕੇ ਸੀ । ਰਤਨ ਦੇਵ ਬੇਹੋਸ਼ੀ ਦੀ ਹਾਲਤ ਵਿਚ ਧਰਮਰਾਜ ਨੂੰ ਸਿਵਲ ਹਸਪਤਾਲ ਲੈ ਗਿਆ, ਜਿਥੋਂ ਉਸ ਨੂੰ ਰਜਿੰਦਰਾ ਹਸਪਤਾਲ ਰੈਫਰ ਕੀਤਾ ਗਿਆ । ਇੱਥੇ ਡਾਕਟਰਾਂ ਨੇ ਧਰਮਰਾਜ ਨੂੰ ਮ੍ਰਿਤਕ ਕਰਾਰ ਦਿੱਤਾ।
ਸੂਚਨਾ ਮਿਲਦੇ ਹੀ ਪੁਲਸ ਪਟਿਆਲਾ ਪਹੁੰਚੀ ਤੇ ਲਾਸ਼ ਦਾ ਪੋਸਟਮਾਰਟਮ ਕਰਕੇ ਲਾਸ਼ ਨੂੰ ਪਰਿਵਾਰ ਵਾਲਿਆਂ ਦੇ ਹਵਾਲੇ ਕਰ ਦਿੱਤਾ। ਫਿਲਹਾਲ ਪੁਲਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਐੱਸ. ਜੀ. ਪੀ. ਸੀ. ਦੇ ਸਮਾਗਮ 'ਚ ਫਾਡੀ ਰਹੇ ਗਿਆਨੀ ਗੁਰਬਚਨ ਸਿੰਘ
NEXT STORY