ਮੰਗਲੁਰੂ- ਕਰਨਾਟਕ ਦੇ 21 ਸਾਲਾ ਨੌਜਵਾਨ ਦੀ ਜਰਮਨੀ 'ਚ ਡੁੱਬਣ ਨਾਲ ਹੋਈ ਮੌਤ ਦੀ ਅਧਿਕਾਰਤ ਜਾਂਚ ਸ਼ੁਰੂ ਹੋ ਗਈ ਹੈ। ਜਰਮਨ ਪੁਲਸ ਇਸ ਦੁਖਦਾਈ ਘਟਨਾ ਦੇ ਸਬੰਧ 'ਚ 2 ਭਾਰਤੀ ਨਾਗਰਿਕਾਂ ਸਮੇਤ ਚਾਰ ਵਿਦਿਆਰਥੀਆਂ ਤੋਂ ਪੁੱਛਗਿੱਛ ਕਰ ਰਹੀ ਹੈ। ਮ੍ਰਿਤਕ, ਮੁਹੰਮਦ ਅਨੀਜ਼ ਅਬੂਬਕਰ ਮੰਗਲੁਰੂ ਦੇ ਮਰਾਕਡਾ-ਕੁੰਜਥਬਲੇ ਦਾ ਰਹਿਣ ਵਾਲਾ ਸੀ ਅਤੇ ਉਹ ਹਾਲੇ ਦੇ ਰਾਨ ਐਜੂਕੇਸ਼ਨ ਇੰਸਟੀਚਿਊਟ 'ਚ ਬੈਚਲਰ ਆਫ ਬਿਜ਼ਨੈੱਸ ਐਡਮਿਨਿਸਟ੍ਰੇਸ਼ਨ ਦੀ ਪੜ੍ਹਾਈ ਕਰ ਰਿਹਾ ਸੀ।
ਰਿਪੋਰਟਾਂ ਅਨੁਸਾਰ, ਅਨੀਜ਼ ਮੰਗਲੁਰੂ 'ਚ ਆਪਣੀ ਯੂਨੀਵਰਸਿਟੀ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਲਗਭਗ 18 ਮਹੀਨੇ ਪਹਿਲਾਂ ਜਰਮਨੀ ਪਹੁੰਚਿਆ ਸੀ। ਉਸ ਦੇ ਪਿਤਾ, ਮਰਾਕਡਾ ਅਬੂਬਕਰ ਸਿੱਦੀਕ, ਸਾਊਦੀ ਅਰਬ 'ਚ ਕੰਮ ਕਰਦੇ ਹਨ। ਇਹ ਘਟਨਾ ਵੀਰਵਾਰ ਨੂੰ ਸਹਿਪਾਠੀਆਂ ਅਤੇ ਦੋਸਤਾਂ ਨਾਲ ਸੈਰ ਦੌਰਾਨ ਵਾਪਰੀ। ਯਾਤਰਾ ਤੋਂ ਬਾਅਦ, ਸਮੂਹ ਨੇ ਲੀਪਜ਼ਿਗ 'ਚ ਰੈੱਡ ਬੁੱਲ ਅਰੇਨਾ ਦੇ ਨੇੜੇ ਇਕ ਵਾਟਰ ਮਨੋਰੰਜਨ ਪਾਰਕ ਦਾ ਦੌਰਾ ਕੀਤਾ।
ਜਾਣਕਾਰੀ ਅਨੁਾਰ, ਅਨੀਜ਼ ਲੈਂਡਾਵਰ ਬਰਿੱਜ ਕੋਲ ਪਾਣੀ 'ਚ ਲਾਪਤਾ ਹੋ ਗਿਆ, ਜਿਸ ਤੋਂ ਬਾਅਦ ਐਮਰਜੈਂਸੀ ਟੀਮਾਂ ਨੇ ਵੱਡੇ ਪੈਮਾਨੇ 'ਤੇ ਖੋਜ ਸ਼ੁਰੂ ਕੀਤੀ। ਬਾਅਦ 'ਚ ਉਸ ਦੀ ਲਾਸ਼ ਬਚਾਅ ਟੀਮਾਂ ਵਲੋਂ ਬਰਾਮਦ ਕੀਤੀ ਗਈ। ਜਰਮਨ ਪੁਲਸ ਉਸ ਦੇ ਸ਼ੱਕੀ ਰੂਪ ਨਾਲ ਡੁੱਬਣ ਦੀਆਂ ਸਥਿਤੀਆਂ ਦੀ ਜਾਂਚ ਕਰ ਰਹੀ ਹੈ ਅਤੇ ਚਾਰ ਵਿਦਿਆਰਥੀਆਂ ਤੋਂ ਪੁੱਛ-ਗਿੱਛ ਕਰ ਚੁੱਕੀ ਹੈ, ਜਿਨ੍ਹਾਂ 'ਚ 2 ਭਾਰਤੀ ਵੀ ਸ਼ਾਮਲ ਹਨ। ਹਾਲਾਂਕਿ ਅਜੇ ਤੱਕ ਕਿਸੇ ਗ੍ਰਿਫ਼ਤਾਰੀ ਜਾਂ ਦੋਸ਼ ਦਾ ਐਲਾਨ ਨਹੀਂ ਕੀਤਾ ਗਿਆ ਹੈ ਪਰ ਜਾਂਚਕਰਤਾ ਉਸ ਘਟਨਾ ਦੀ ਸਥਿਤੀ ਦੀ ਸਮੀਖਿਆ ਕਰ ਰਹੇ ਹਨ।
ਇਸ ਦੁਖਦਾਈ ਘਟਨਾ ਨੇ ਅਨੀਜ਼ ਦੇ ਪਰਿਵਾਰ ਅਤੇ ਤੱਟਵਰਤੀ ਕਰਨਾਟਕ ਦੇ ਭਾਈਚਾਰੇ ਨੂੰ ਹੈਰਾਨ ਕਰ ਦਿੱਤਾ ਹੈ। ਪੀਏ ਹਾਮਿਦ ਪਾਦੁਬਿਦਰੀ ਉਸ ਦੇ ਵਕੀਲ ਹਨ, ਜੋ ਉਸ ਦੇ ਪਰਿਵਾਰ ਦੀ ਸਹਾਇਤਾ ਕਰ ਰਹੇ ਹਨ। ਬਰਲਿਨ 'ਚ ਭਾਰਤੀ ਦੂਤਘਰ ਨਾਲ ਅਨੀਜ਼ ਦੀ ਲਾਸ਼ ਵਾਪਸੀ ਦੀ ਕਾਨੂੰਨੀ ਕਾਰਵਾਈ ਤੇਜ਼ ਕਰਨ ਲਈ ਤਾਲਮੇਲ ਕਰ ਰਹੇ ਹਨ। ਲਾਸ਼ ਨੂੰ ਭਾਰਤ ਲਿਆਉਣ ਲਈ ਜ਼ਰੂਰੀ ਕਾਗਜ਼ੀ ਕਾਰਵਾਈ ਪੂਰੀ ਕੀਤੀ ਜਾ ਰਹੀ ਹੈ, ਜਿੱਥੇ ਪਰਿਵਾਰ ਉਸ ਦਾ ਅੰਤਿਮ ਸੰਸਕਾਰ ਕਰੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਤਰੁਣ ਚੁੱਘ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਕੀਤੀ ਮੁਲਾਕਾਤ, ਕਈ ਅਹਿਮ ਮੁੱਦਿਆਂ 'ਤੇ ਕੀਤੀ ਵਿਚਾਰ-ਚਰਚਾ
NEXT STORY