ਕੱਥੂ ਨੰਗਲ (ਜਰਨੈਲ ਤੱਗੜ) : ਅੰਮ੍ਰਿਤਸਰ ਪਠਾਨਕੋਟ ਜੀ ਟੀ ਰੋਡ ਤੇ ਪੈਂਦੇ ਅੱਡਾ ਗੋਪਾਲਪੁਰ ਦੇ ਕੋਲ ਪ੍ਰੀ ਮਿਕਸ ਪਲਾਂਟ ਤੋਂ ਆਪਣੀ ਡਿਊਟੀ ਖਤਮ ਕਰ ਕੇ ਘਰ ਨੂੰ ਪਰਤ ਰਹੇ ਨੌਜਵਾਨ ਨੂੰ ਅਣਪਛਾਤੇ ਵਾਹਨ ਨੇ ਟੱਕਰ ਮਾਰ ਦਿੱਤੀ ਜਿਸ ਕਾਰਨ ਉਕਤ ਨੌਜਵਾਨ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਪ੍ਰਾਪਤ ਕੀਤੀ ਗਈ ਜਾਣਕਾਰੀ ਅਨੁਸਾਰ ਰਿੱਤਕ ਕੱਕੜ ਪੁੱਤਰ ਸ਼ਾਮ ਸੁੰਦਰ ਵਾਸੀ ਗਲੀ ਨੰਬਰ 4 ਬਾਬਾ ਬੁੱਢਾ ਐਵਨਿਊ ਨਜਦੀਕ ਗੋਲਡਨ ਗੇਟ ਅੰਮ੍ਰਿਤਸਰ ਪ੍ਰੀ ਮਿਕਸ ਪਲਾਂਟ ਗੋਪਾਲਪੁਰ ਵਿਖੇ ਨੌਕਰੀ ਕਰਦਾ ਸੀ। ਉਕਤ ਨੌਜਵਾਨ ਅੱਜ ਸ਼ਾਮ ਵੇਲੇ ਡਿਊਟੀ ਖਤਮ ਹੋਣ ਤੋਂ ਬਾਅਦ ਜਦੋਂ ਆਪਣੇ ਘਰ ਨੂੰ ਨਿਕਲਿਆ ਤਾਂ ਸ਼ੇਰੇ ਪੰਜਾਬ ਢਾਬੇ ਦੇ ਕੋਲ ਪਿੱਛੋਂ ਆ ਰਹੇ ਕਿਸੇ ਅਣਪਛਾਤੇ ਵਾਹਨ ਵੱਲੋਂ ਉਸ ਨੂੰ ਟੱਕਰ ਮਾਰ ਦਿੱਤੀ ਗਈ ਜਿਸ ਕਾਰਨ ਨੌਜਵਾਨ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੀ ਲਾਸ਼ ਨੂੰ ਐੱਸਆਈ ਨਰਿੰਦਰ ਸਿੰਘ ਪੁਲਸ ਥਾਣਾ ਕੱਥੂਨੰਗਲ ਵੱਲੋਂ ਕਬਜ਼ੇ 'ਚ ਲੈ ਕੇ 174 ਦੀ ਕਾਰਵਾਈ ਹੋਏ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਜ਼ਿਮਨੀ ਚੋਣਾਂ ਵਾਲੇ ਦਿਨ ਵੱਡੀ ਵਾਰਦਾਤ! ਲੁੱਟ ਦੀ ਨੀਅਤ ਨਾਲ ਟੈਕਸੀ ਡਰਾਈਵਰ ਦਾ ਕੀਤਾ ਕਤਲ
NEXT STORY