ਗੁਰੂਹਰਸਹਾਏ (ਸੁਨੀਲ ਵਿੱਕੀ ਆਵਲਾ) : ਨਸ਼ੇ ਕਾਰਨ ਇਲਾਕੇ ਵਿਚ ਅੱਜ ਇਕ ਨੌਜਵਾਨ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਸ਼ਹਿਰ ਦੇ ਨਾਲ ਲੱਗਦੇ ਪਿੰਡ ਗੁਰੂਹਰਸਹਾਏ ਦੀ ਕੰਧਾਰੀਆਂ ਵਾਲੀ ਗਲੀ ਵਿੱਚ ਰਹਿੰਦੇ ਮਨੀ ਨਾਮਕ ਨੌਜਵਾਨ ਦੀ ਨਸ਼ੇ ਦਾ ਟੀਕਾ ਲਾਉਣ ਨਾਲ ਮੌਤ ਹੋ ਗਈ। ਮ੍ਰਿਤਕ ਸ਼ਾਦੀਸ਼ੁਦਾ ਸੀ ਤੇ ਉਸ ਦੀ ਇਕ ਲੜਕੀ ਤੇ ਲੜਕਾ ਹੈ।
ਜਾਲੀ ਦਸਤਾਵੇਜ਼ਾਂ 'ਤੇ ਬਣ ਗਈ ਪਿੰਡ ਦੀ ਸਰਪੰਚ! 6 ਜਣਿਆਂ ਖਿਲਾਫ ਪਰਚਾ ਦਰਜ, ਇਕ ਗ੍ਰਿਫਤਾਰ
ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕ ਅੱਜ ਆਪਣੀ ਘਰ ਦੀ ਛੱਤ 'ਤੇ ਗਿਆ ਤੇ ਉੱਤੇ ਨਸ਼ੇ ਦਾ ਟੀਕਾ ਲਾ ਲਿਆ। ਜਦ ਕੁਝ ਸਮਾਂ ਬੀਤ ਜਾਣ 'ਤੇ ਉਹ ਥੱਲੇ ਨਹੀਂ ਆਇਆ ਤਾਂ ਪਰਿਵਾਰਿਕ ਮੈਂਬਰ ਛੱਤ ਤੇ ਗਏ ਤਾਂ ਦੇਖਿਆ ਮਨੀ ਬੇਸੁੱਧ ਪਿਆ ਸੀ। ਪਰਿਵਾਰਿਕ ਮੈਂਬਰਾਂ ਨੇ ਉਸ ਨੂੰ ਚੱਕ ਕੇ ਸ਼ਹਿਰ ਦੇ ਸੀਐੱਚਸੀ ਹਸਪਤਾਲ 'ਚ ਇਲਾਜ ਲਈ ਦਾਖਲ ਕਰਵਾਇਆ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਪਰਿਵਾਰਿਕ ਮੈਂਬਰਾਂ ਦਾ ਅਤੇ ਮ੍ਰਿਤਕ ਦੀ ਪਤਨੀ ਅਤੇ ਬੱਚਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ।
ਭਾਰਤ ਵੱਲੋਂ ਸਰਜੀਕਲ ਸਟ੍ਰਾਈਕ ਦੀ ਤਿਆਰੀ! PM ਮੋਦੀ ਦੀ ਪ੍ਰਧਾਨਗੀ ਹੇਠ CCS ਮੀਟਿੰਗ ਜਾਰੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮਾਨਸਾ 'ਚ ਕੈਂਡਲ ਮਾਰਚ ਦੌਰਾਨ ਇਨਸਾਫ ਦੀ ਸਰਕਾਰ ਤੋਂ ਕੀਤੀ ਮੰਗ, ਬੋਲੇ- ਸੁਰੱਖਿਆ ਇੰਤਜ਼ਾਮ ਕਰੋ ਪੁਖ਼ਤਾ
NEXT STORY