ਅੰਮ੍ਰਿਤਸਰ : ਇੱਥੇ ਨੌਜਵਾਨਾਂ ਨੂੰ ਵਿਦੇਸ਼ ਭੇਜਣ ਦੇ ਨਾਂ 'ਤੇ ਠਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਪਿੰਡ ਬਾਬਾ ਬਕਾਲਾ ਦੇ ਇਕ ਏਜੰਟ ਵਲੋਂ 20 ਦੇ ਕਰੀਬ ਨੌਜਵਾਨਾਂ ਕੋਲੋਂ 90,000 ਰੁਪਏ ਲੈ ਕੇ ਉਨ੍ਹਾਂ ਨੂੰ ਵਰਕ ਪਰਮਿਟ 'ਤੇ ਦੁਬਈ ਭੇਜ ਦਿੱਤਾ ਗਿਆ ਪਰ ਦੁਬਈ ਪੁੱਜਣ 'ਤੇ ਨੌਜਵਾਨਾਂ ਨੂੰ ਪਤਾ ਲੱਗਿਆ ਕਿ ਉਹ ਟੂਰਿਸਟ ਵੀਜ਼ੇ 'ਤੇ ਇੱਥੇ ਆਏ ਹੋਏ ਹਨ ਅਤੇ ਕੰਮ ਨਹੀਂ ਕਰ ਸਕੇ। ਇਸ ਤੋਂ ਬਾਅਦ ਨੌਜਵਾਨ ਵਾਪਸ ਭਾਰਤ ਪੁੱਜੇ ਅਤੇ ਏਜੰਟ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ। ਏਜੰਟ ਨੇ 7 ਮਹੀਨਿਆਂ ਤੱਕ ਟਾਲਮਟੋਲ ਕਰਕੇ ਇਨ੍ਹਾਂ ਨੌਜਵਾਨਾਂ ਨੂੰ ਫਸਾਈ ਰੱਖਿਆ, ਜਿਸ ਤੋਂ ਬਾਅਦ ਉਕਤ ਨੌਜਵਾਨਾਂ ਨੇ ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਬੈਂਸ ਨਾਲ ਗੱਲ ਕੀਤੀ।
ਬੈਂਸ ਵਲੋਂ ਅੰਮ੍ਰਿਤਸਰ ਦੇ ਐੱਸ. ਐੱਸ. ਪੀ. ਨਾਲ ਗੱਲ ਕਰਕੇ ਇਸ ਦਾ ਹੱਲ ਕੱਢਣ ਦੀ ਗੁਜ਼ਾਰਿਸ਼ ਕੀਤੀ ਗਈ। ਨੌਜਵਾਨਾਂ ਨੇ ਦੱਸਿਆ ਕਿ ਏਜੰਟ ਨੇ ਵਰਕ ਪਰਮਿਟ ਦੇ ਨਾਂ 'ਤੇ ਉਨ੍ਹਾਂ ਨੂੰ ਟੂਰਿਸਟ ਵੀਜ਼ੇ ਦੇ ਕੇ ਠਗਿਆ ਹੈ। ਫਿਲਹਾਲ ਇਹ ਸਾਰੇ ਨੌਜਵਾਨ ਗਰੀਬ ਪਰਿਵਾਰਾਂ ਤੋਂ ਹਨ ਅਤੇ ਇਨ੍ਹਾਂ ਨੇ ਸਰਕਾਰ ਨੂੰ ਗੁਹਾਰ ਲਾਈ ਹੈ ਕਿ ਉਨ੍ਹਾਂ ਦੇ ਪੈਸੇ ਏਜੰਟ ਕੋਲੋਂ ਵਾਪਸ ਦੁਆਏ ਜਾਣ। ਇਸ ਮੌਕੇ ਨੌਜਵਾਨਾਂ ਨੇ ਪਾਸਪੋਰਟ ਵਾਪਸ ਮਿਲਣ 'ਤੇ ਸਿਮਰਜੀਤ ਬੈਂਸ ਦਾ ਧੰਨਵਾਦ ਵੀ ਕੀਤਾ।
ਤਸਵੀਰਾਂ 'ਚ ਦੇਖੋ ਕਿਵੇਂ ਤੇਂਦੂਏ ਨੇ ਮਚਾਈ ਦਹਿਸ਼ਤ
NEXT STORY